13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਲੁੱਟ-ਖੋਹ ਕਰਨ ਵਾਲੇ ਦੋ ਨੌਜਵਾਨ ਗਿ੍ਫ਼ਤਾਰ

ਅਜੀਤ ਡੈਸਕ 19-04-2026
ਕਪੂਰਥਲਾ, 18 ਅਪ੍ਰੈਲ (ਸਡਾਨਾ)-ਥਾਣਾ ਸਦਰ ਪੁਲਿਸ ਨੇ ਕੋਟ ਕਰਾਰ ਖਾਂ ਨੇੜੇ ਇਕ ਵਿਅਕਤੀ ਕੋਲੋਂ ਨਕਦੀ ਤੇ ਪਰਸ ਦੀ ਲੁੱਟ ਖੋਹ ਕਰਨ ਵਾਲੇ ਨੌਜਵਾਨਾਂ ਨੂੰ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਅਸ਼ੋਕ ਕੁਮਾਰ ਵਾਸੀ ਵਡਾਲਾ ਕਲਾਂ ਨੇ ਦੱਸਿਆ ਕਿ ਉਹ ਬੀਤੇ ਦਿਨੀਂ ਆਪਣੀ ਮੈਡੀਕਲ ਦੀ ਦੁਕਾਨ ਬੰਦ ਕਰਕੇ ਜਦੋਂ ਆਪਣੇ ਪਿੰਡ ਜਾ ਰਿਹਾ ਸੀ ਤਾਂ ਕੋਟ ਕਰਾਰ ਖਾਂ ਨੇ ਮੋਟਰਸਾਈਕਲ ਸਵਾਰ ਦੋ ਨੌਜਵਾਨ ਜਿਨ੍ਹਾਂ ਦੀ ਪਹਿਚਾਣ ਅਜੈ ਕੁਮਾਰ ਤੇ ਕਿਰਨਦੀਪ ਸਿੰਘ ਵਾਸੀਆਨ ਨੇ ਰੋਕ ਕੇ ਮੇਰੀ ਕੁੱਟਮਾਰ ਕੀਤੀ ਤੇ ਮੇਰੇ ਕੋਲੋਂ ਸਾਢੇ 10 ਹਜ਼ਾਰ ਰੁਪਏ ਤੇ ਮੇਰਾ ਪਰਸ ਖੋਹ ਲਿਆ ਤੇ ਮੌਕੇ ਤੋਂ ਫ਼ਰਾਰ ਹੋ ਗਏ | ਥਾਣਾ ਸਦਰ ਪੁਲਿਸ ਨੇ ਪੀੜਤ ਦੇ ਬਿਆਨਾਂ 'ਤੇ ਦੋਵਾਂ ਕਥਿਤ ਦੋਸ਼ੀਆਂ ਵਿਰੁੱਧ ਕੇਸ ਦਰਜ ਕਰਕੇ ਦੋਵਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਇਸ ਮਾਮਲੇ ਦੀ ਅਗਲੇਰੀ ਕਾਰਵਾਈ ਜਾਂਚ ਅਧਿਕਾਰੀ ਏ. ਐਸ. ਆਈ. ਜਰਨੈਲ ਸਿੰਘ ਵਲੋਂ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਨਸ਼ੇ ਨਾਲ ਹੋਈਆਂ ਨੌਜਵਾਨਾਂ ਦੀਆਂ ਮੌਤਾਂ ਸੰਬੰਧੀ ਜਾਂਚ ਕਮੇਟੀ ਬਣਾਉਣ ਲਈ ਗੋਰਾ ਗਿੱਲ ਨੇ ਡੀ.ਜੀ.ਪੀ. ਪੰਜਾਬ ਨੂੰ ਲਿਖ... ਅਗਲੀ ਖ਼ਬਰ ਸ਼ਿਸ਼ੂ ਮਾਡਲ ਸਕੂਲ ਦੀ ਮਨਮੀਤ ਕੌਰ ਮੇਤਲਾ ਨੇ 98.2 ਫੀਸਦੀ ਅੰਕ ਪ੍ਰਾਪਤ ਕਰਕੇ ਮੈਟਰਿਕ ਸੀ. ਬੀ. ਐਸ. ਈ. 'ਚ ਬਣਾਇਆ ਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।