22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਰਾਤ ਸਮੇਂ ਗੱਡੀਆਂ ਦੇ ਸ਼ੀਸ਼ੇ ਤੋੜ ਕੇ ਚੋਰੀ ਕਰਨ ਵਾਲਾ ਕਾਬੂ

ਅਜੀਤ ਡੈਸਕ 29-04-2026
ਸੁਲਤਾਨਪੁਰ ਲੋਧੀ, 28 ਅਪ੍ਰੈਲ (ਥਿੰਦ)-ਬੀਤੇ ਦਿਨ ਪਿੰਡ ਮੇਵਾ ਸਿੰਘ ਵਾਲਾ ਵਿਖੇ ਘਰ ਦੇ ਬਾਹਰ ਖੜ੍ਹੀ ਇਕ ਕਾਰ ਦੇ ਸ਼ੀਸ਼ੇ ਤੋੜ ਕੇ ਉਸ 'ਚੋਂ ਨਕਦੀ ਤੇ ਹੋਰ ਕਾਗਜ਼ਾਤ ਚੋਰੀ ਕਰਨ ਵਾਲੇ ਨੂੰ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੇ ਕਾਬੂ ਕਰਨ 'ਚ ਸਫਲਤਾ ਹਾਸਿਲ ਕੀਤੀ ਹੈ | ਇਸ ਸੰਬੰਧੀ ਪੈੱ੍ਰਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਦੇ ਡੀ. ਐਸ. ਪੀ. ਧਰੇਂਦਰ ਵਰਮਾ ਆਈ. ਪੀ. ਐਸ. ਨੇ ਦੱਸਿਆ ਕਿ ਪਿੰਡ ਮੇਵਾ ਸਿੰਘ ਵਾਲਾ ਨਿਵਾਸੀ ਮਾਸਟਰ ਉਪਿੰਦਰ ਸਿੰਘ ਪੁੱਤਰ ਬਿਸ਼ੰਬਰ ਸਿੰਘ ਨੇ ਥਾਣਾ ਸੁਲਤਾਨਪੁਰ ਲੋਧੀ ਨੂੰ ਦਿੱਤੀ ਦਰਖਾਸਤ 'ਚ ਦੱਸਿਆ ਸੀ ਕਿ 26/27 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਉਸ ਨੇ ਆਪਣੀ ਗੱਡੀ ਨੰਬਰ ਪੀ ਬੀ 08 ਬੀ ਵਾਈ 8668 ਘਰ ਦੇ ਬਾਹਰ ਖੜ੍ਹੀ ਕੀਤੀ ਸੀ | ਜਦੋਂ ਸਵੇਰੇ ਉੱਠ ਕੇ ਉਨ੍ਹਾਂ ਦੇਖਿਆ ਤਾਂ ਗੱਡੀ ਦਾ ਡਰਾਈਵਰ ਸੀਟ ਵਾਲਾ ਸ਼ੀਸ਼ਾ ਟੁੱਟਿਆ ਹੋਇਆ ਸੀ ਅਤੇ ਉਸ ਦੇ ਡੈਸ਼ ਬੋਰਡ 'ਚੋਂ 2000 ਰੁਪਏ, ਆਧਾਰ ਕਾਰਡ ਤੇ ਗੱਡੀ ਦੇ ਕਾਗਜ਼ਾਤ ਚੋਰੀ ਕੀਤੇ ਹੋਏ ਸਨ | ਇਸੇ ਦੌਰਾਨ ਜਦੋਂ ਸੀ. ਸੀ. ਟੀ. ਵੀ. ਕੈਮਰੇ ਦੇਖੇ ਗਏ ਤਾਂ ਉਸ 'ਚ ਇਕ ਹੈਂਡੀਕੈਪਡ ਨੌਜਵਾਨ ਚਿੱਟੀ ਸਕੂਟਰੀ 'ਤੇ ਆ ਕੇ ਗੱਡੀ ਦਾ ਸ਼ੀਸ਼ਾ ਤੋੜ ਕੇ ਵਿਚ ਵੜਦਾ ਨਜ਼ਰ ਆਇਆ | ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨ ਨੇ ਪਹਿਲਾਂ ਬਾਵਾ ਸਿੰਘ ਪੁੱਤਰ ਗੁਰਦਿੱਤ ਸਿੰਘ ਵਾਸੀ ਅਦਾਲਤ ਚੱਕ ਦੀ ਗੱਡੀ ਦੇ ਸ਼ੀਸ਼ੇ ਤੋੜ ਕੇ 2000 ਰੁਪਏ ਚੋਰੀ ਕਰ ਲਏ ਸਨ | ਉਨ੍ਹਾਂ ਦੱਸਿਆ ਕਿ ਥਾਣਾ ਸੁਲਤਾਨਪੁਰ ਲੋਧੀ ਦੇ ਇੰਸਪੈਕਟਰ ਹਰਿੰਦਰ ਸਿੰਘ ਦੀ ਅਗਵਾਈ ਹੇਠ ਤਿਆਰ ਕੀਤੀਆਂ ਟੀਮਾਂ ਤੁਰੰਤ ਜਾਂਚ ਕਰਦਿਆਂ ਦੋਸ਼ੀ ਇੰਦਰਜੀਤ ਸਿੰਘ ਉਰਫ਼ ਜੋਤੀ ਪੁੱਤਰ ਨਿਸ਼ਾਨ ਸਿੰਘ ਵਾਸੀ ਬਿਸਨਪੁਰ ਅਰਾਈਆਂ ਥਾਣਾ ਕੋਤਵਾਲੀ ਕਪੂਰਥਲਾ ਨੂੰ ਕਾਬੂ ਕਰ ਲਿਆ | ਇਸ ਦੌਰਾਨ ਉਸ ਕੋਲੋਂ ਚੋਰੀ ਕੀਤੀ 4000 ਰੁਪਏ ਦੀ ਨਕਦੀ, ਲੋਹੇ ਦੀ ਖੂੰਡੀ ਤੇ ਐਕਟਿਵਾ ਸਕੂਟਰੀ ਨੰਬਰ ਪੀ ਬੀ 09 ਏ ਪੀ 3817 ਰੰਗ ਚਿੱਟਾ ਬਰਾਮਦ ਕਰ ਲਈ | ਦੌਰਾਨੇ ਤਫ਼ਸੀਲ ਸਾਹਮਣੇ ਆਇਆ ਕਿ ਦੋਸ਼ੀ ਉੱਪਰ ਪਹਿਲਾਂ ਹੀ 15 ਦੇ ਕਰੀਬ ਮੁਕੱਦਮੇ ਦਰਜ ਹਨ |
ਪਿਛਲੀ ਖ਼ਬਰ ਕਬਜ਼ੇ ਤੇ ਚੋਰੀ ਕਣਕ ਵੱਢਣ ਨੂੰ ਲੈ ਕੇ ਐਂਟੀਕੁਰੱਪਸ਼ਨ ਐਸੋਸੀਏਸ਼ਨ ਬੇਗੋਵਾਲ ਨੇ ਦੋਸ਼ੀਆਂ 'ਤੇ ਕਾਰਵਾਈ ਕਰਨ ਦੀ ਕੀਤੀ... ਅਗਲੀ ਖ਼ਬਰ ਐਸ. ਡੀ. ਐਮ. ਦੀ ਅਗਵਾਈ ਹੇਠ ਰੋਡ ਸੰਘਰਸ਼ ਕਮੇਟੀ ਤੇ ਨੈਸ਼ਨਲ ਹਾਈਵੇ ਅਥਾਰਿਟੀ ਦੇ ਅਧਿਕਾਰੀਆਂ ਵਿਚਕਾਰ ਹੋਈ ਮੀਟਿੰਗ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।