22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਕਬਜ਼ੇ ਤੇ ਚੋਰੀ ਕਣਕ ਵੱਢਣ ਨੂੰ ਲੈ ਕੇ ਐਂਟੀਕੁਰੱਪਸ਼ਨ ਐਸੋਸੀਏਸ਼ਨ ਬੇਗੋਵਾਲ ਨੇ ਦੋਸ਼ੀਆਂ 'ਤੇ ਕਾਰਵਾਈ ਕਰਨ ਦੀ ਕੀਤੀ ਮੰਗ

ਐਂਟੀਕੁਰੱਪਸ਼ਨ ਐਸੋਸੀਏਸ਼ਨ ਇਕਾਈ ਬੇਗੋਵਾਲ ਦੀ ਮਹੀਨਾਵਾਰ ਮੀਟਿੰਗ ਮੌਕੇ ਪ੍ਰਧਾਨ ਅਮਰਜੋਤ ਸਿੰਘ ਜੱਜ ਤੇ ਹੋਰ | ਤਸਵੀਰ : ਸੁਖਜਿੰਦਰ ਸਿੰਘ <br/> 29-04-2026
ਬੇਗੋਵਾਲ, 27 ਅਪ੍ਰੈਲ (ਸੁਖਜਿੰਦਰ ਸਿੰਘ)-ਐਂਟੀਕੁਰੱਪਸ਼ਨ ਐਸੋਸੀਏਸ਼ਨ ਆਫ਼ ਇੰਡੀਆ ਇਕਾਈ ਬੇਗੋਵਾਲ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਅਮਰਜੋਤ ਸਿੰਘ ਜੱਜ ਦੀ ਅਗਵਾਈ ਹੇਠ ਫੂਡ ਕਿੰਗ ਹੋਟਲ 'ਚ ਹੋਈ | ਇਸ ਮੌਕੇ ਜਿਥੇ ਐਸੋਸੀਏਸ਼ਨ ਵਲੋਂ ਹੋਰਨਾਂ ਮਸਲਿਆਂ ਤੋਂ ਇਲਾਵਾ ਉਥੇ ਹਾਜ਼ਰ ਸਮੂਹ ਮੈਂਬਰਾਂ ਵਲੋਂ ਕਿਸੇ ਸ਼ਖ਼ਸ ਵਲੋਂ ਨਗਰ ਪੰਚਾਇਤ ਦੀ 11 ਕਿੱਲੇ ਜ਼ਮੀਨ ਤੇ ਪਿਛਲੇ 1 ਸਾਲ ਤੋਂ ਕੀਤੇ ਨਾਜਾਇਜ਼ ਕਬਜ਼ੇ ਤੇ ਚੋਰੀ ਕਣਕ ਵੱਢ ਲੈ ਜਾਣ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਗਈ | ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਇਹ ਸਿੱਧੇ ਤੌਰ 'ਤੇ ਪ੍ਰਸ਼ਾਸਨ ਨੂੰ ਅੰਗੂਠਾ ਵਿਖਾਉਣ ਵਾਲੀ ਗੱਲ ਹੈ ਤੇ ਪਿਛਲੇ ਇਕ ਸਾਲ ਤੋਂ ਬੇਪਰਵਾਹ ਹੋ ਇਕ ਸ਼ਖ਼ਸ ਜ਼ਮੀਨ 'ਤੇ ਨਜਾਇਜ਼ ਕਬਜ਼ਾ ਕਰੀ ਬੈਠਾ ਹੈ |
ਇਸ ਮੌਕੇ ਉਨ੍ਹਾਂ ਪ੍ਰਸ਼ਾਸਨ ਤੋਂ ਇਹ ਵੀ ਮੰਗ ਕੀਤੀ ਕਿ ਨਗਰ ਪੰਚਾਇਤ ਦੀ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕਰਨ ਤੇ ਕਣਕ ਦੀ ਫ਼ਸਲ ਚੋਰੀ ਵੱਢ ਕੇ ਲੈ ਜਾਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ | ਇਸ ਮੌਕੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਵਲੋਂ ਤਹਿਸੀਲ ਭੁਲੱਥ 'ਚ ਚੱਲਦੀ ਬੇਖ਼ੌਫ ਰਿਸ਼ਵਤ 'ਤੇ ਵੀ ਚਿੰਤਾ ਜਿਤਾਉਂਦਿਆਂ ਕਿਹਾ ਕਿ ਤਹਿਸੀਲ ਭੁਲੱਥ 'ਚ ਲੋਕਾਂ ਲਈ ਬਿਨਾਂ ਪੈਸੇ ਦਿੱਤੀਆਂ ਕੋਈ ਵੀ ਕੰਮ ਕਰਾਉਣਾ ਔਖਾ ਹੋਇਆ ਪਿਆ ਹੈ | ਉਨ੍ਹਾਂ ਕਿਹਾ ਕਿ ਤਹਿਸੀਲ ਭੁਲੱਥ 'ਚ ਸਿੱਧੇ ਨਹੀਂ ਬਲਕਿ ਅਸਿੱਧੇ ਤੌਰ 'ਤੇ ਰਿਸ਼ਵਤ ਦਾ ਕੰਮ ਜ਼ੋਰਾਂ 'ਤੇ ਚੱਲ ਰਿਹਾ ਹੈ ਤੇ ਕਈਆਂ ਨੇ ਰਿਸ਼ਵਤ ਲੈਣ ਲਈ ਵੱਖ-ਵੱਖ ਤਰ੍ਹਾਂ ਦੇ ਕੋਰਡ ਵਰਡ ਰੱਖੇ ਹੋਏ ਹਨ ਜਿਨ੍ਹਾਂ ਦੀ ਆੜ 'ਚ ਲੋਕਾਂ ਨਾਲ ਲੁੱਟ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਐਂਟੀਕੁਰੱਪਸ਼ਨ ਐਸੋਸੀਏਸ਼ਨ ਬੇਗੋਵਾਲ ਹਮੇਸ਼ਾ ਹੀ ਰਿਸ਼ਵਤਖ਼ੋਰਾਂ ਨੂੰ ਨੱਥ ਪਾਉਣ ਲਈ ਤਿਆਰ ਰਹਿੰਦੀ ਹੈ ਤੇ ਹੁਣ ਐਸੋਸੀਏਸ਼ਨ ਇਸ ਮਾਮਲੇ ਚ ਰਿਸ਼ਵਤਖ਼ੋਰਾਂ ਨੂੰ ਫੜਾਉਣ ਲਈ ਮੁਹਿੰਮ ਚਲਾਏਗੀ | ਇਸ ਮੌਕੇ ਉਨ੍ਹਾਂ ਕਿਹਾ ਕਿ ਬਹੁਤ ਚੰਗਾ ਹੋਵੇ ਕਿ ਲੋਕ ਮਸਲਿਆਂ 'ਚ ਸਿਆਸੀ ਦਖ਼ਲ ਅੰਦਾਜ਼ੀ ਨਾ ਹੋਵੇ ਤੇ ਲੋਕਾਂ ਦੇ ਕੰਮਾਂ ਨੂੰ ਸੁਖਾਲਾ ਬਣਾਇਆ ਜਾਵੇ | ਇਸ ਮੌਕੇ ਪ੍ਰਧਾਨ ਅਮਰਜੋਤ ਸਿੰਘ ਜੱਜ, ਹਰੀਸ਼ ਅਰੋੜਾ, ਜਗਜੀਤ ਸਿੰਘ ਖਾਸਰੀਆ ਵਾਈਸ ਪ੍ਰਧਾਨ ਨਗਰ ਪੰਚਾਇਤ, ਕੌਂਸਲਰ ਦਲਜੀਤਮ ਸਿੰਘ ਮੰਡਾ, ਸੁਖਚੈਨ ਸਿੰਘ ਮੁਰੱਬੀਆ, ਅਮਰਜੀਤ ਸਿੰਘ ਬਾਵਾ, ਕੁਲਵੰਤ ਸਿੰਘ, ਅਮਰੀਕ ਸਿੰਘ ਰਾਵਾਂ, ਜਸਵਿੰਦਰ ਸਿੰਘ ਦੂਲੋਵਾਲ, ਮਨਜੀਤਪਾਲ ਸਿੰਘ, ਜਗਜੀਤ ਸਿੰਘ ਦਾਰਾ, ਗੁਰਬਚਨ ਸਿੰਘ, ਰਘਬੀਰ ਸਿੰਘ, ਐਡਵੋਕੇਟ ਗੁਰਪ੍ਰੀਤ ਸਿੰਘ, ਸ਼ਰਮਾ ਆਰਕੀਟੈਕਟ ਹਾਜ਼ਰ ਸਨ |
ਪਿਛਲੀ ਖ਼ਬਰ ਬਜ਼ੁਰਗ ਵਿਅਕਤੀ ਦੇ ਦਾਤਰ ਮਾਰ ਕੇ ਲੁੱਟ ਖੋਹ ਕਰਨ ਵਾਲੇ ਦੋਨੋਂ ਵਿਅਕਤੀ ਪੁਲਿਸ ਨੇ ਕੀਤੇ ਗਿ੍ਫ਼ਤਾਰ <br/> ਅਗਲੀ ਖ਼ਬਰ ਰਾਤ ਸਮੇਂ ਗੱਡੀਆਂ ਦੇ ਸ਼ੀਸ਼ੇ ਤੋੜ ਕੇ ਚੋਰੀ ਕਰਨ ਵਾਲਾ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।