ਕ੍ਰਾਈਸਟ ਜੋਤੀ ਕਾਨਵੈਂਟ ਸਕੂਲ ਦਾ ਬਾਰ੍ਹਵੀਂ ਕਲਾਸ ਦਾ ਨਤੀਜਾ ਸ਼ਾਨਦਾਰ
ਅਜੀਤ ਡੈਸਕ
01-05-2026
ਅਦਾਲਤ 'ਚ ਜਾਅਲੀ ਕਾਗਜ਼ਾਤ ਲਗਾਉਣ ਸੰਬੰਧੀ 2 ਖ਼ਿਲਾਫ਼ ਕੇਸ ਦਰਜ
ਫਗਵਾੜਾ, 30 ਅਪੈ੍ਰਲ (ਹਰਜੋਤ ਸਿੰਘ ਚਾਨਾ)- ਮਾਨਯੋਗ ਅਦਾਲਤ 'ਚ ਜਾਅਲੀ ਕਾਗਜ਼ਾਤ ਲਗਾਉਣ ਦੇ ਸਬੰਧ 'ਚ ਸਿਟੀ ਪੁਲਿਸ ਨੇ ਦੋ ਵਿਅਕਤੀਆਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਸਥਾਨਕ ਜੱਜ ਵਲੋਂ ਪੁਲਿਸ ਪਾਸ ਭੇਜੀ ਸ਼ਿਕਾਇਤ 'ਚ ਉਕਤ ਵਿਅਕਤੀਆਂ ਵਲੋਂ ਜਾਅਲੀ ਦਸਤਾਵੇਜ਼ ਵਰਤਣ ਸਬੰਧੀ ਕਾਰਵਾਈ ਕਰਨ ਲਈ ਲਿਖਿਆ ਗਿਆ ਹੈ | ਜਿਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ਉਨ੍ਹਾਂ 'ਚ ਦੀਪਕ ਉਰਫ਼ ਦੀਪੂ ਪੁੱਤਰ ਪਰਵੀਨ ਕੁਮਾਰ ਵਾਸੀ ਭਗਤਪੁਰਾ ਤੇ ਤੰਨਪ੍ਰੀਤ ਸਿੰਘ ਪੁੱਤਰ ਫ਼ਤਿਹ ਸਿੰਘ ਵਾਸੀ ਲੱਖਣ ਕਲਾਂ ਕਪੂਰਥਲਾ ਸ਼ਾਮਿਲ ਹਨ |