27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਬਸਪਾ ਦੀ ਸਰਕਾਰ ਬਣਨ 'ਤੇ ਸਭ ਤੋਂ ਪਹਿਲਾਂ ਖਲਵਾੜਾ ਬਾਈਪਾਸ 'ਤੇ ਪੁਲ ਬਣਾਇਆ ਜਾਵੇਗਾ-ਪਰਮਜੀਤ ਖਲਵਾੜਾ

ਅਜੀਤ ਡੈਸਕ 01-05-2026
ਖਲਵਾੜਾ, 30 ਅਪ੍ਰੈਲ (ਮਨਦੀਪ ਸਿੰਘ ਸੰਧੂ)-ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਨ ਤੇ ਜਲੰਧਰ ਚੰਡੀਗੜ੍ਹ ਬਾਈਪਾਸ ਤੇ ਸਥਿਤ ਸਦੀਆਂ ਪੁਰਾਣੇ ਖਲਵਾੜਾ ਤੋਂ ਫਗਵਾੜਾ ਨੂੰ ਜਾਂਦੇ ਬੰਦ ਕੀਤੇ ਲਾਂਘੇ ਤੇ ਪੁਲ ਬਣਾ ਕੇ ਖਲਵਾੜਾ ਸਮੇਤ ਅਗਲੇ ਤਿੰਨ ਜ਼ਿਲਿ੍ਹਆਂ ਦੇ ਸੈਂਕੜੇ ਪਿੰਡਾਂ ਦੇ ਲੋਕਾਂ ਨੂੰ ਰਾਹਤ ਦਿੱਤੀ ਜਾਵੇਗੀ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਰਮਜੀਤ ਖਲਵਾੜਾ ਸੀਨੀਅਰ ਬਸਪਾ ਆਗੂ ਨੇ ਕਰਦਿਆਂ ਕਿਹਾ ਕਿ ਬਾਈਪਾਸ ਤੇ ਫਗਵਾੜਾ-ਹੁਸਿਆਰਪੁਰ ਸਮੇਤ ਗੌਂਸਪੁਰ-ਮੁੰਨਾ, ਨਾਨਕ ਨਗਰ-ਸੁਖਚੈਨ ਨਗਰ, ਭੁੱਲਾਰਾਈ-ਫਗਵਾੜਾ, ਪਲਾਹੀ-ਫਗਵਾੜਾ ਅਤੇ ਪਲਾਹੀ-ਖੰਗੂੜਾ ਲਾਂਘੇ ਪਹਿਲਾਂ ਵਾਂਗ ਚੱਲਦੇ ਹਨ ਜਿਨ੍ਹਾਂ ਵਿਚੋਂ ਤਿੰਨ ਲਾਂਘਿਆਂ ਨੂੰ ਤਾਂ ਵੱਡੇ ਪੁਲ ਦਿੱਤੇ ਗਏ ਹਨ ਪ੍ਰੰਤੂ ਅਕਾਲੀ-ਭਾਜਪਾ ਅਤੇ ਕਾਂਗਰਸ ਦਾ ਰਾਜ ਹੁੰਦੇ ਹੋਏ ਖਲਵਾੜਾ-ਫਗਵਾੜਾ ਲਾਂਘਾ ਬੰਦ ਹੋਣਾ ਇਨ੍ਹਾਂ ਪਾਰਟੀਆਂ ਦੇ ਆਗੂਆਂ ਦੀ ਨਾਕਾਮੀ ਹੈ | ਉਨ੍ਹਾਂ ਦੱਸਿਆ ਕਿ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੀ ਰਿਹਾਇਸ਼ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਸੋਮ ਪ੍ਰਕਾਸ਼ ਦਾ ਪੈਟਰੋਲ ਪੰਪ ਵੀ ਇਸ ਲਾਂਘੇ ਦੇ ਬਿਲਕੁਲ ਨਜ਼ਦੀਕ ਹੀ ਹੈ | ਉਨ੍ਹਾਂ ਦੱਸਿਆ ਕਿ ਬਸਪਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਹੇਠ ਚੱਲ ਰਹੀ ਪੰਜਾਬ ਸੰਭਾਲੋ ਮੁਹਿੰਮ ਤਹਿਤ ਬਸਪਾ ਕਾਫ਼ੀ ਅੱਗੇ ਵੱਧ ਰਹੀ ਹੈ ਜਿਸ ਦਾ ਪ੍ਰਭਾਵ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਦੇਖਣ ਨੂੰ ਮਿਲਿਆ ਅਤੇ ਹੁਣ ਆ ਰਹੀਆਂ ਵਿਧਾਨ ਸਭਾ ਚੋਣਾਂ ਜਿੱਤ ਕੇ ਬਸਪਾ ਦਾ ਸਰਕਾਰ ਬਣਾਉਣਾ ਲਗਭਗ ਤੈਅ ਹੈ ਅਤੇ ਪਹਿਲ ਦੇ ਆਧਾਰ ਤੇ ਖਲਵਾੜਾ ਬਾਈਪਾਸ ਤੇ ਪੁਲ ਬਣਾਇਆ ਜਾਵੇਗਾ |
ਪਿਛਲੀ ਖ਼ਬਰ ਪ੍ਰਾਈਵੇਟ ਸਕੂਲਾਂ ਦੀਆਂ ਮਨਮਾਨੀਆਂ ਨੂੰ ਰੋਕਣ ਲਈ ਸਰਕਾਰ ਸਖ਼ਤ ਕਦਮ ਚੁੱਕੇ -ਜਥੇਦਾਰ ਖ਼ਾਲਸਾ ਅਗਲੀ ਖ਼ਬਰ ਖੇਤੀਬਾੜੀ ਦਫ਼ਤਰ ਢਿਲਵਾਂ ਵਲੋਂ ਨਾੜ ਨੂੰ ਅੱਗ ਨਾ ਲਗਾਉਣ ਸੰਬੰਧੀ ਜਾਗਰੂਕਤਾ ਵੈਨ ਰਵਾਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।