ਢਿਲਵਾਂ, 30 ਅਪ੍ਰੈਲ (ਪ੍ਰਵੀਨ ਕੁਮਾਰ)-ਸਥਾਨਕ ਬਿਜਲੀ ਦਫ਼ਤਰ ਵਿਖੇ ਅੱਜ ਟੈਕਨੀਕਲ ਸਰਵਿਸਿਜ਼ ਯੂਨੀਅਨ ਸਬ ਡਵੀਜ਼ਨ ਢਿਲਵਾਂ ਵਲੋਂ ਮਈ ਦਿਵਸ ਮਨਾਇਆ ਗਿਆ | ਇਸ ਮੌਕੇ ਬਿਜਲੀ ਘਰ ਦੇ ਬਾਹਰ ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਪ੍ਰਧਾਨ ਸੁਖਬੀਰ ਸਿੰਘ, ਸਕੱਤਰ ਚਰਨਜੀਤ ਸਿੰਘ ਤੇ ਸਮੂਹ ਸਾਥੀਆਂ ਵਲੋਂ ਲਾਲ ਝੰਡਾ ਲਹਿਰਾਇਆ ਗਿਆ | ਇਸ ਮੌਕੇ ਸਾਥੀਆਂ ਨੂੰ ਸੰਬੋਧਨ ਦੌਰਾਨ ਉਨ੍ਹਾਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਉਨ੍ਹਾਂ ਵਲੋਂ ਕਾਮਿਆਂ ਦੀ ਬਿਹਤਰੀ ਲਈ ਕੀਤੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਮੌਜੂਦਾ ਸਮੇਂ ਕੇਂਦਰ ਦੀ ਤੇ ਸੂਬਾ ਸਰਕਾਰ ਦੀਆ ਮੁਲਾਜ਼ਮ ਮਾਰੂ ਨੀਤੀਆਂ ਦਾ ਡਟ ਕੇ ਵਿਰੋਧ ਕੀਤਾ ਗਿਆ | ਇਸ ਮੌਕੇ ਹਰਜਿੰਦਰ ਪ੍ਰਤਾਪ ਸਿੰਘ, ਯੁਵਰਾਜ ਸਿੰਘ, ਰਵੇਲ ਸਿੰਘ, ਪਿੱਪਲ ਸਿੰਘ, ਤੀਰਥ ਸਿੰਘ ਐਸ.ਐਸ.ਏ, ਰਘੁਨੰਦਨ, ਰਾਜ ਸਿੰਘ ਆਦਿ ਸਮੇਤ ਹੋਰ ਸਾਥੀ ਹਾਜ਼ਰ ਸਨ |