26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਆਪਣੇ ਬੱਚਿਆਂ ਨੂੰ ਸੱਭਿਆਚਾਰ ਤੇ ਕਦਰਾਂ ਕੀਮਤਾਂ ਨਾਲ ਜੋੜਣ ਦੀ ਲੋੜ-ਸਾਧਵੀ ਗੌਰੀ ਭਾਰਤੀ

ਅਜੀਤ ਡੈਸਕ 01-05-2026
ਕਪੂਰਥਲਾ, 30 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ)-ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਦੀ ਸ਼ਾਖਾ ਕਪੂਰਥਲਾ ਵਲੋਂ ਸ੍ਰੀ ਹਰੀਨਾਮ ਪ੍ਰਚਾਰ ਮੰਡਲ ਮੰਦਿਰ ਸ੍ਰੀ ਜਾਨਕੀ ਦਾਸ ਵਲੋਂ 41ਵੇਂ ਸਾਲਾਨਾ ਸੰਮੇਲਨ ਸਬੰਧੀ ਮੰਦਿਰ ਸ੍ਰੀ ਜਾਨਕੀ ਦਾਸ ਕਪੂਰਥਲਾ ਵਿਚ ਭਜਨ ਸੰਧਿਆ ਕਰਵਾਈ ਗਈ | ਜਿਸ ਵਿਚ ਸ੍ਰੀ ਅਸ਼ੂਤੋਸ਼ ਮਹਾਰਾਜ ਦੀ ਸੇਵਿਕਾ ਸਾਧਵੀ ਗੌਰੀ ਭਾਰਤੀ ਨੇ ਆਪਣੀ ਕੀਰਤਨ ਮੰਡਲੀ ਨਾਲ ਭਜਨ ਗਾਇਨ ਕੀਤੇ | ਸਾਧਵੀ ਗੌਰੀ ਭਾਰਤੀ ਨੇ ਕਿਹਾ ਕਿ ਜੇਕਰ ਤੁਸੀਂ ਆਪਣੀ ਅਸਲ ਦੌਲਤ ਯਾਨੀ ਆਪਣੇ ਬੱਚਿਆਂ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਉਨ੍ਹਾਂ ਨੂੰ ਸਭਿਆਚਾਰ ਤੇ ਕਦਰਾਂ ਕੀਮਤਾਂ ਨਾਲ ਜੋੜਣ ਤੋਂ ਇਲਾਵਾ ਜੀਵਨ ਗੁਰੂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਜਾਵੇ | ਉਨ੍ਹਾਂ ਕਿਹਾ ਕਿ ਇਕ ਭਗਤ ਮੰਗ ਕਰਦਾ ਹੈ ਕਿ ਉਸਨੂੰ ਪੈਸਾ ਚਾਹੀਦਾ ਹੈ ਤੇ ਉਸਨੂੰ ਪੈਸਾ ਦਿਓ | ਦੂਜਾ ਕਹਿੰਦਾ ਮੈਨੂੰ ਰਾਮ ਚਾਹੀਦਾ ਹੈ ਮੈਨੂੰ ਮਾਰ ਰਾਮ ਦਿਓ | ਕਿਉਂਕਿ ਇਕ ਭਗਤ ਸੂਰਦਾਸ ਜੀ ਵਰਗਾ ਆਪਣੇ ਪ੍ਰਭੂ ਨੂੰ ਆਪਣੀ ਅੰਦਰੂਨੀ ਅੱਖ ਨਾਲ ਦੇਖਦਾ ਹੈ ਤੇ ਪਿਆਰ ਦੀ ਰੋਸ਼ਨੀ ਪ੍ਰਾਪਤ ਕਰਨ ਤੋਂ ਬਾਅਦ ਮੀਰਾ ਬਾਈ ਵਾਂਗ ਦੁਨੀਆਂ ਦੀ ਪ੍ਰਵਾਹ ਕੀਤੇ ਹਰ ਗਲੀ ਵਿਚ ਘੁੰਗਰੂ ਪਾ ਕੇ ਨੱਚਦਾ ਹੈ | ਸਾਧਵੀ ਗੌਰੀ ਭਾਰਤੀ ਨੇ ਕਿਹਾ ਕਿ ਗੁਰੂ ਦੀ ਕ੍ਰਿਪਾ ਨਾਲ ਇਹ ਗਿਆਨ ਪ੍ਰਾਪਤ ਹੁੰਦਾ ਹੈ | ਕੀਰਤਨ ਦੀ ਸਮਾਪਤੀ 'ਤੇ ਸ੍ਰੀ ਜਾਨਕੀ ਦਾਸ ਮੰਦਿਰ ਦੀ ਪ੍ਰਬੰਧਕ ਕਮੇਟੀ ਵਲੋਂ ਨਰਿੰਦਰ ਪ੍ਰਸ਼ਾਦ ਪੰਛੀ ਤੇ ਹੋਰ ਸ਼ਖ਼ਸੀਅਤਾਂ ਨੇ ਸਾਧਵੀ ਗੌਰੀ ਭਾਰਤੀ ਨੂੰ ਸਨਮਾਨਿਤ ਕੀਤਾ | ਇਸ ਮੌਕੇ ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਸ਼ਾਖਾ ਕਪੂਰਥਲਾ ਦੇ ਮੁਖੀ ਸਾਧਵੀ ਗੁਰਪ੍ਰੀਤ ਭਾਰਤੀ, ਸ੍ਰੀ ਹਰੀ ਨਾਮ ਪ੍ਰਚਾਰ ਮੰਡਲ ਦੇ ਸੰਸਥਾਪਕ ਨਰਿੰਦਰ ਪ੍ਰਸਾਦ ਪੰਛੀ, ਮਹੰਤ ਰਾਮ ਦਾਸ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ, ਦੀਪਕ ਸਲਵਾਨ,ਬੰਟੀ ਸੇਠੀ, ਵਿਪਨ ਵਾਲੀਆ, ਸਤੀਸ਼ ਸ਼ਰਮਾ, ਸੁਨੀਲ ਬਜਾਜ, ਸੁਖਵਿੰਦਰ ਸਾਗਰ, ਸੁਰਿੰਦਰ ਸ਼ਰਮਾ, ਘੋਗਾ, ਬਿ੍ਜ, ਰਮਨ ਮੋਦਗਿੱਲ, ਸ਼ਿਵ ਕੁਮਾਰ ਵਰਮਾ, ਰਮਨ ਸ਼ਰਮਾ, ਸੁਨੀਲ ਬਨਿਆਲ, ਬਲਜੀਤ ਸਿੰਘ, ਰਮਨ ਸੌਰਭ, ਅਰੁਣ, ਰਵੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪ੍ਰਾਈਵੇਟ ਸਕੂਲਾਂ ਦੀਆਂ ਮਨਮਾਨੀਆਂ ਨੂੰ ਰੋਕਣ ਲਈ ਸਰਕਾਰ ਸਖ਼ਤ ਕਦਮ ਚੁੱਕੇ -ਜਥੇਦਾਰ ਖ਼ਾਲਸਾ ਅਗਲੀ ਖ਼ਬਰ ਬਸਪਾ ਦੀ ਸਰਕਾਰ ਬਣਨ 'ਤੇ ਸਭ ਤੋਂ ਪਹਿਲਾਂ ਖਲਵਾੜਾ ਬਾਈਪਾਸ 'ਤੇ ਪੁਲ ਬਣਾਇਆ ਜਾਵੇਗਾ-ਪਰਮਜੀਤ ਖਲਵਾੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।