26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਬੀ.ਕੇ.ਯੂ. ਡੱਲੇਵਾਲ ਦੀ ਟੀਮ ਨੇ ਲਿਆ ਕੱਲ੍ਹ ਦੀ ਰੈਲੀ ਦੇ ਪ੍ਰਬੰਧਾਂ ਦਾ ਜਾਇਜ਼ਾ

ਅਜੀਤ ਡੈਸਕ 01-05-2026
ਭੁਲੱਥ 30 ਅਪ੍ਰੈਲ (ਮਨਜੀਤ ਸਿੰਘ ਰਤਨ )-ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੀ ਜੋ ਰੈਲੀ 2 ਮਈ ਨੂੰ ਪਿੰਡ ਭਗਵਾਨਪੁਰ ਭੁਲੱਥ ਵਿਖੇ ਹੋਣ ਜਾ ਰਹੀ ਹੈ ਦੀ ਜਗਾ ਅਤੇ ਪ੍ਰਬੰਧਾਂ ਦਾ ਬੀ.ਕੇ.ਯੂ. ਡੱਲੇਵਾਲ ਦੀ ਟੀਮ ਨੇ ਜਾਇਜ਼ਾ ਲਿਆ | ਇਸ ਮੌਕੇ ਤੇ ਬਲਕਾਰ ਸਿੰਘ ਢੀਂਡਸਾ ਜ਼ਿਲ੍ਹਾ ਪ੍ਰਧਾਨ ਨਵਾਂ ਸ਼ਹਿਰ, ਹਰਪ੍ਰੀਤ ਸਿੰਘ ਕਿਸਾਨ ਆਗੂ, ਵਰਿੰਦਰ ਸਿੰਘ ਕਿਸਾਨ ਆਗੂ ਨਵਾਂ ਸ਼ਹਿਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਜਿਨ੍ਹਾਂ ਦਾ ਪਹੁੰਚਣ ਤੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਨੇ ਆਪਣੇ ਸਾਥੀਆਂ ਸਮੇਤ ਸਵਾਗਤ ਕੀਤਾ | ਉਨ੍ਹਾਂ ਨੇ ਇੱਥੇ ਪਹੁੰਚ ਕੇ ਜਿਸ ਸਥਾਨ ਤੇ ਰੈਲੀ ਹੋ ਰਹੀ ਹੈ ਉਸ ਥਾਂ ਤੇ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਤਸੱਲੀ ਪ੍ਰਗਟਾਉਂਦੇ ਹੋਏ ਆਪਣੇ ਵਿਚਾਰ ਸਾਂਝੇ ਕੀਤੇ | ਇਸ ਮੌਕੇ ਤੇ ਨਿਸ਼ਾਨ ਸਿੰਘ ਭਗਵਾਨਪੁਰ, ਬਲਵਿੰਦਰ ਸਿੰਘ ਨੰਬਰਦਾਰ, ਚੰਗਾ ਸਿੰਘ ਨੰਬਰਦਾਰ, ਸੁਖਜਿੰਦਰ ਸਿੰਘ ਸੁੱਖ ਪੰਡੋਰੀ, ਅਮਨਦੀਪ ਸਿੰਘ ਬਾਜਵਾ, ਗੁਰਸੇਵਕ ਸਿੰਘ ਰੰਧਾਵਾ, ਸਤਪਾਲ ਮੰਡ, ਠੇਕੇਦਾਰ ਸੁਖਵਿੰਦਰ ਸਿੰਘ ਸ਼ੇਰ ਸਿੰਘ ਵਾਲਾ, ਮੁਖ਼ਤਿਆਰ ਸਿੰਘ ਸੋਨੀ ਜ਼ੋਰਾਵਰ ਹਾਜ਼ਰ ਸਨ |
ਪਿਛਲੀ ਖ਼ਬਰ ਪਾਵਰਕਾਮ ਕਾਮਿਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਤੇ ਵਿੱਤ ਮੰਤਰੀ ਦੇ ਪੁਤਲੇ ਸਾੜੇ ਅਗਲੀ ਖ਼ਬਰ ਪ੍ਰਾਈਵੇਟ ਸਕੂਲਾਂ ਦੀਆਂ ਮਨਮਾਨੀਆਂ ਨੂੰ ਰੋਕਣ ਲਈ ਸਰਕਾਰ ਸਖ਼ਤ ਕਦਮ ਚੁੱਕੇ -ਜਥੇਦਾਰ ਖ਼ਾਲਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।