26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਫਗਵਾੜਾ ਹਲਕੇ ਤੋਂ ਵਿਧਾਨ ਸਭਾ ਸੀਟ ਲਈ ਬਿੰਦਰ ਸਿੰਘ ਰਾਵਲਪਿੰਡੀ ਨੇ ਪੇਸ਼ ਕੀਤੀ ਦਾਅਵੇਦਾਰੀ

ਅਜੀਤ ਡੈਸਕ 02-05-2026
ਫਗਵਾੜਾ, 1 ਮਈ (ਅਸ਼ੋਕ ਕੁਮਾਰ ਵਾਲੀਆ)-ਸ਼ੋ੍ਰਮਣੀ ਅਕਾਲੀ ਦਲ ਦੇ ਟਕਸਾਲੀ ਅਕਾਲੀ ਪਰਿਵਾਰ ਦੇ ਮੈਂਬਰ ਨੇ ਫਗਵਾੜਾ ਹਲਕੇ ਤੋਂ ਸ਼ੋ੍ਰਮਣੀ ਅਕਾਲੀ ਦਲ ਦੀ ਟਿਕਟ ਦੀ ਦਾਅਵੇਦਾਰੀ ਪੇਸ਼ ਕਰਦਿਆ ਰਿਟਾਇਰਡ ਪੰਚਾਇਤ ਸੈਕਟਰੀ ਬਿੰਦਰ ਸਿੰਘ ਰਾਵਲਪਿੰਡੀ ਨੇ ਆਖਿਆ ਜੇਕਰ ਸ਼ੋ੍ਰਮਣੀ ਅਕਾਲੀ ਦਲ ਇਕੱਲਿਆ ਹੀ ਵਿਧਾਨ ਸਭਾ ਚੋਣ ਲੜਦੀ ਹੈ ਤਾਂ ਉਹ ਫਗਵਾੜਾ ਹਲਕੇ ਤੋਂ ਟਿਕਟ ਦੇ ਮੁੱਖ ਦਾਅਵੇਦਾਰ ਵਜ਼ੋ ਹੋਣਗੇ | ਇਸ ਸਬੰਧੀ ਉਨ੍ਹਾਂ ਨੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਹਰਜਿੰਦਰ ਸਿੰਘ ਧਾਮੀ, ਸ਼ੋ੍ਰਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਐਡਵੋਕੇਟ ਜਰਨੈਲ ਸਿੰਘ ਵਾਹਦ ਸਾਬਕਾ ਚੇਅਰਮੈਨ ਮਾਰਕਫੈਡ ਪੰਜਾਬ, ਫਗਵਾੜਾ ਹਲਕੇ ਦੇ ਸ਼ਹਿਰੀ ਇੰਚਾਰਜ ਰਣਜੀਤ ਸਿੰਘ ਖੁਰਾਣਾ ਅਤੇ ਦਿਹਾਤੀ ਹਲਕਾ ਇੰਚਾਰਜ ਰਜਿੰਦਰ ਸਿੰਘ ਚੰਦੀ ਨੂੰ ਨਾਲ ਲੈ ਕੇ ਹਾਈਕਮਾਨ ਨੂੰ ਵੀ ਜਲਦ ਮਿਲਿਆ ਜਾਵੇਗਾ | ਬਿੰਦਰ ਸਿੰਘ ਰਾਵਲਪਿੰਡੀ ਟਕਸਾਲੀ ਅਕਾਲੀ ਪੜਿ੍ਹਆ ਲਿਖਿਆ ਪਰਿਵਾਰ ਹੈ ਅਤੇ ਫਗਵਾੜਾ ਹਲਕੇ ਤੋ ਜ਼ਿਲ੍ਹਾ ਪ੍ਰੀਸਦ ਦੀ ਸੀਟ ਸ਼ੋ੍ਰਮਣੀ ਅਕਾਲੀ ਦਲ ਨੇ ਇਸ ਦੇ ਪਰਿਵਾਰ ਨੂੰ ਦਿੱਤੀ ਅਤੇ ਜਿੱਤੀ | ਬਿੰਦਰ ਸਿੰਘ ਰਾਵਲਪਿੰਡੀ ਦਾ ਪਰਿਵਾਰ ਅਸਲ ਰਸੂਖ ਰੱਖਣ ਵਾਲਾ ਅਕਾਲੀ ਦਲ ਦਾ ਵੱਡਾ ਪਰਿਵਾਰ ਹੈ | ਬਿੰਦਰ ਸਿੰਘ ਰਾਵਲਪਿੰਡੀ ਨੇ ਬਤੌਰ ਪੰਚਾਇਤ ਸੈਕਟਰੀ ਲੰਬਾ ਸਮਾ ਫਗਵਾੜਾ ਵਿਚ ਆਪਣੀਆ ਸੇਵਾਵਾਂ ਨਿਭਾਈਆਂ | ਨੌਕਰੀ ਦੌਰਾਨ ਹਰ ਪਿੰਡ ਦੀ ਪੰਚਾਇਤ ਨਾਲ ਕੰਮ ਕੀਤਾ ਅਤੇ ਆਪਣੇ ਕੰਮ ਦੇ ਰੁਤਬੇ ਨੂੰ ਕਾਇਮ ਰੱਖਦਿਆ ਲੋਕਾਂ ਵਿਚ ਆਪਣਾ ਅਸਲ ਰਸੂਖ ਕਾਇਮ ਰੱਖਿਆ | ਬਿੰਦਰ ਸਿੰਘ ਰਾਵਲਪਿੰਡੀ ਨੇ ਆਖਿਆ ਸ਼ੋ੍ਰਮਣੀ ਅਕਾਲੀ ਦਲ ਨੇ ਵਿਧਾਨ ਸਭਾ ਚੋਣਾ ਮੈਨੂੰ ਤੱਕੜੀ ਚੋਣ ਨਿਸ਼ਾਨ ਤੇ ਲੜਾਈ ਅਤੇ ਮੈ ਇਹ ਸੀਟ ਜਿੱਤਕੇ ਸ਼ੋ੍ਰਮਣੀ ਅਕਾਲੀ ਦਲ ਦੀ ਝੋਲੀ ਪਾਉਣ ਵਿਚ ਕੋਈ ਕਸਰ ਨਹੀ ਛੱਡਾਗਾ | ਉਨ੍ਹਾਂ ਨੇ ਇਹ ਵੀ ਦੱਸਿਆ ਜ਼ਿਲ੍ਹਾ ਪ੍ਰੀਸ਼ਦ ਚੋਣ ਵੀ ਤੱਕੜੀ ਚੋਣ ਨਿਸ਼ਾਨ ਤੇ ਲੜਕੇ ਸ਼ੋ੍ਰਮਣੀ ਅਕਾਲੀ ਦਲ ਦੀ ਝੋਲੀ ਪਾਈ |
ਪਿਛਲੀ ਖ਼ਬਰ ਚੈਕਿੰਗ ਲਈ ਰੋਕੇ ਨੌਜਵਾਨ ਵਲੋਂ ਐੱਸ.ਐੱਚ.ਓ. ਨਾਲ ਹੱਥੋਪਾਈ ਕਰਦਿਆਂ ਵਰਦੀ ਪਾੜੀ ਅਗਲੀ ਖ਼ਬਰ ਜ਼ਿਲ੍ਹੇ ਵਿਚ ਸੰਭਾਵੀ ਹੜ੍ਹਾਂ ਨੂੰ ਮੁੱਖ ਰੱਖਦਿਆਂ ਅਧਿਕਾਰੀ ਅਗਾਊਾ ਪੁਖ਼ਤਾ ਪ੍ਰਬੰਧ ਯਕੀਨੀ ਬਣਾਉਣ-ਅਕਾਸ਼ ਬਾਂਸਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।