25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਮੁਹੱਲਾ ਨਿਗਾਹਾ ਵਿਖੇ ਚੋਰਾਂ ਨੇ ਘਰ ਨੂੰ ਬਣਾਇਆ ਨਿਸ਼ਾਨਾ, ਲੱਖਾਂ ਦਾ ਸਾਮਾਨ ਤੇ ਗਹਿਣੇ ਲੈ ਕੇ ਫ਼ਰਾਰ

ਅਜੀਤ ਡੈਸਕ 02-05-2026
ਫਗਵਾੜਾ, 1 ਮਈ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਮੁਹੱਲਾ ਨਿਗਾਹਾ ਵਿਖੇ ਚੋਰਾਂ ਵਲੋਂ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਲੱਖਾਂ ਰੁਪਏ ਦੀ ਨਕਦੀ ਤੇ ਗਹਿਣੇ ਚੋਰੀ ਕਰਕੇ ਜਾਣ ਦੀ ਸੂਚਨਾ ਮਿਲੀ ਹੈ | ਜਾਣਕਾਰੀ ਦਿੰਦਿਆਂ ਅਭੀ ਨੇ ਦੱਸਿਆ ਕਿ ਉਹ ਰਸਮ ਪਗੜੀ ਲਈ ਪੰਜ ਮੰਦਰੀ ਗਏ ਸੀ ਤੇ ਬਾਅਦ 'ਚ ਉਸ ਦਾ ਭਰਾ ਜਦੋਂ ਘਰ ਆਇਆ ਤਾਂ ਦੇਖਿਆ ਤਾਂ ਉਸ ਦੇ ਘਰ ਦਾ ਸਾਮਾਨ ਖਿੱਲਰਿਆ ਹੋਇਆ ਸੀ ਤੇ ਅੰਦਰੋਂ ਚੋਰ ਕਰੀਬ 6-7 ਲੱਖ ਰੁਪਏ ਦਾ ਸਾਮਾਨ ਤੇ 3 ਲੱਖ ਰੁਪਏ ਤੋਂ ਵੱਧ ਦੀ ਨਕਦੀ ਗ਼ਾਇਬ ਸੀ | ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ | ਮੌਕੇ 'ਤੇ ਪੁੱਜੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਵਲੋਂ ਘਟਨਾ ਸਬੰਧੀ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਆਲੇ ਦੁਆਲੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ 'ਚ ਇੱਕ ਨੌਜਵਾਨ ਦਿਖਾਈ ਦੇ ਰਿਹਾ ਹੈ ਜਿਸ ਦੀ ਪੁਲਿਸ ਜਾਂਚ ਕਰ ਰਹੀ ਹੈ |
ਪਿਛਲੀ ਖ਼ਬਰ 15 ਲੱਖ ਦੀ ਠੱਗੀ ਮਾਰਨ ਵਾਲੀਆਂ ਮਾਵਾਂ ਧੀਆਂ ਵਿਰੁੱਧ ਕੇਸ ਦਰਜ ਅਗਲੀ ਖ਼ਬਰ ਚੈਕਿੰਗ ਲਈ ਰੋਕੇ ਨੌਜਵਾਨ ਵਲੋਂ ਐੱਸ.ਐੱਚ.ਓ. ਨਾਲ ਹੱਥੋਪਾਈ ਕਰਦਿਆਂ ਵਰਦੀ ਪਾੜੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।