25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

15 ਲੱਖ ਦੀ ਠੱਗੀ ਮਾਰਨ ਵਾਲੀਆਂ ਮਾਵਾਂ ਧੀਆਂ ਵਿਰੁੱਧ ਕੇਸ ਦਰਜ

ਅਜੀਤ ਡੈਸਕ 02-05-2026
ਭੁਲੱਥ, 1 ਮਈ (ਮਨਜੀਤ ਸਿੰਘ ਰਤਨ)-ਭੁਲੱਥ ਪੁਲਿਸ ਵੱਲੋਂ ਵਿਆਹ ਦਾ ਲਾਰਾ ਲਗਾ ਕੇ 15 ਲੱਖ ਰੁਪਏ ਦੀ ਠੱਗੀ ਮਾਰਨ ਵਾਲੀਆਂ ਮਾਵਾਂ ਧੀਆਂ ਤੇ ਮੁਕੱਦਮਾ ਦਰਜ ਕੀਤਾ ਗਿਆ ਹੈ | ਪੁਲਿਸ ਕੋਲ ਦਿੱਤੇ ਗਏ ਬਿਆਨਾਂ ਵਿਚ ਸੁਰਜੀਤ ਕੌਰ ਪਤਨੀ ਸਰਵਣ ਸਿੰਘ ਵਾਸੀ ਭਗਵਾਨਪੁਰ ਨੇ ਦੱਸਿਆ ਕਿ ਉਸ ਦਾ ਲੜਕਾ ਕਸ਼ਮੀਰ ਸਿੰਘ ਜੋ ਕਿ ਅਮਰੀਕਾ ਵਿਚ ਰਹਿੰਦਾ ਹੈ ਅਤੇ ਉੱਥੇ ਵਰਕ ਪਰਮਿਟ 'ਤੇ ਕੰਮ ਕਰਦਾ ਹੈ ਤੇ ਉਹ ਅਣਵਿਆਹਿਆ ਹੈ | ਉਸ ਦੀ ਮੰਗਣੀ ਮੈਂ ਪਿ੍ਆ ਪੁੱਤਰੀ ਸਤਨਾਮ ਸਿੰਘ ਵਾਸੀ ਮੀਰਾਪੁਰ ਤਹਿਸੀਲ ਨਕੋਦਰ ਜ਼ਿਲ੍ਹਾ ਜਲੰਧਰ ਨਾਲ ਕਰ ਦਿੱਤੀ | ਲੜਕੀ ਦੀ ਮਾਤਾ ਰੀਟਾ ਪਤਨੀ ਸਤਨਾਮ ਸਿੰਘ ਨੇ ਸਾਨੂੰ ਕਿਹਾ ਕਿ ਤੁਸੀਂ ਸਾਡੀ ਲੜਕੀ ਪਿ੍ਆ ਦੇ ਖਾਤੇ ਵਿਚ ਘੱਟੋ ਘੱਟ 15 ਲੱਖ ਰੁਪਏ ਜਮਾਂ ਕਰਵਾ ਦਿਓ ਕਿਉਂਕਿ ਮੇਰੇ ਕੋਲ ਪੈਸੇ ਨਹੀਂ ਹਨ ਅਤੇ ਸਾਡਾ ਸਾਂਝਾ ਖਾਤਾ ਹੈ ਇਸ ਵਿਚ ਤੁਸੀਂ ਰਕਮ ਜਮ੍ਹਾਂ ਕਰਵਾ ਦਿਓ | ਮੈਂ ਉਸ ਦੀਆਂ ਗੱਲਾਂ ਵਿਚ ਆ ਕੇ ਉਨ੍ਹਾਂ ਦੇ ਖਾਤੇ ਵਿਚ 15 ਲੱਖ ਰੁਪਏ ਤਿੰਨ ਕਿਸ਼ਤਾਂ ਵਿਚ ਜਮਾ ਕਰਾ ਦਿੱਤੇ | ਮੈਂ ਇਹ ਰਕਮ 26 ਅਪ੍ਰੈਲ 2024 ਨੂੰ ਦਸ ਲੱਖ ਰੁਪਏ, 4 ਮਈ 2024 ਨੂੰ ਚਾਰ ਲੱਖ ਪੰਜਾਹ ਹਜ਼ਾਰ ਰੁਪਏ, 8 ਮਈ 2024 ਨੂੰ 50 ਹਜ਼ਾਰ ਰੁਪਏ ਉਕਤ ਮਾਵਾਂ ਧੀਆਂ ਦੇ ਖਾਤੇ ਵਿਚ ਜਮਾ ਕਰਵਾਏ ਸਨ ਜੋ ਕਿ ਇਹਨਾਂ ਮਾਵਾਂ ਧੀਆਂ ਨੇ ਮੇਰੇ ਵੱਲੋਂ ਇਨ੍ਹਾਂ ਦੇ ਪਾਏ ਖਾਤੇ ਵਿਚ ਪਾਈ ਗਈ ਰਕਮ ਕੁੱਝ ਸਮੇਂ ਬਾਅਦ ਹੀ ਬੈਂਕ ਤੋਂ ਕਢਵਾ ਲਈ ਗਈ ਤੇ ਸਾਨੂੰ ਰਿਸ਼ਤੇ ਤੋਂ ਜਵਾਬ ਦੇ ਦਿੱਤਾ | ਉਨ੍ਹਾਂ ਕਿਹਾ ਕਿ ਦੋਵਾਂ ਮਾਵਾਂ ਧੀਆਂ ਨੇ ਸਾਡੇ ਨਾਲ ਧੋਖਾਧੜੀ ਕੀਤੀ ਤੇ ਸਾਡੀ ਰਕਮ ਆਪਣੇ ਬੈਂਕ ਖਾਤੇ ਵਿਚੋਂ ਕਢਵਾ ਕੇ ਸਾਡੇ ਨਾਲ ਠੱਗੀ ਮਾਰੀ ਤੇ ਧੋਖਾਧੜੀ ਕੀਤੀ ਹੈ | ਇਸ ਕਰਕੇ ਦੋਨਾਂ ਮਾਵਾਂ ਧੀਆਂ ਦੇ ਖ਼ਿਲਾਫ਼ ਕਾਨੂੰਨ ਦੇ ਮੁਤਾਬਿਕ ਕਾਰਵਾਈ ਕਰਕੇ ਇਨਸਾਫ਼ ਦਿਵਾਇਆ ਜਾਵੇ | ਜਿਸ 'ਤੇ ਕਾਰਵਾਈ ਕਰਦੇ ਹੋਏ ਭੁਲੱਥ ਪੁਲਿਸ ਵੱਲੋਂ ਦੋਨਾਂ ਮਾਵਾਂ ਧੀਆਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |
ਪਿਛਲੀ ਖ਼ਬਰ ਟਰੈਕਟਰ ਵਲੋਂ ਫੇਟ ਮਾਰਨ ਕਾਰਨ ਨੌਜਵਾਨ ਦੀ ਹੋਈ ਮੌਤ ਸਬੰਧੀ ਕੇਸ ਦਰਜ ਅਗਲੀ ਖ਼ਬਰ ਮੁਹੱਲਾ ਨਿਗਾਹਾ ਵਿਖੇ ਚੋਰਾਂ ਨੇ ਘਰ ਨੂੰ ਬਣਾਇਆ ਨਿਸ਼ਾਨਾ, ਲੱਖਾਂ ਦਾ ਸਾਮਾਨ ਤੇ ਗਹਿਣੇ ਲੈ ਕੇ ਫ਼ਰਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।