ਸੁਲਤਾਨਪੁਰ ਲੋਧੀ, 10 ਮਈ (ਥਿੰਦ)-ਮਹਾਨ ਤਪੱਸਵੀ ਤੇ ਸੂਰਬੀਰ ਯੋਧੇ ਸੰਤ ਬਾਬਾ ਬੀਰ ਸਿੰਘ ਨੌਰੰਗਾਬਾਦੀ ਦੇ ਸਾਲਾਨਾ ਸ਼ਹੀਦੀ ਜੋੜ ਮੇਲੇ ਮੌਕੇ ਗਿੱਲ ਆਟੋਮੋਬਾਈਲਜ਼ ਸੁਲਤਾਨਪੁਰ ਲੋਧੀ ਵੱਲੋਂ ਦੁਨੀਆ ਦੀ ਸਭ ਤੋਂ ਵੱਡੀ ਟਰੈਕਟਰ ਉਤਪਾਦਕ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਦੇ ਵੱਖ-ਵੱਖ ਮਾਡਲਾਂ ਦੀ ਲਗਾਈ ਗਈ ਪ੍ਰਦਰਸ਼ਨੀ ਨੂੰ ਸੰਗਤਾਂ ਤੇ ਇਲਾਕੇ ਭਰ 'ਚੋਂ ਆਏ ਕਿਸਾਨਾਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ | ਇਸ ਮੌਕੇ ਕਿਸਾਨਾਂ ਨੂੰ ਜਾਣਕਾਰੀ ਦਿੰਦਿਆਂ ਗਿੱਲ ਆਟੋਮੋਬਾਈਲਜ਼ ਸੁਲਤਾਨਪੁਰ ਲੋਧੀ ਦੇ ਐੱਮ.ਡੀ. ਸਤਨਾਮ ਸਿੰਘ ਗਿੱਲ ਤੇ ਦਿਲਬਾਗ ਸਿੰਘ ਗਿੱਲ ਨੇ ਦੱਸਿਆ ਕਿ ਮਹਿੰਦਰਾ ਐਂਡ ਮਹਿੰਦਰਾ ਵਲੋਂ ਵਿਸ਼ੇਸ਼ ਤੌਰ 'ਤੇ ਤਿਆਰ ਕੀਤੇ ਗਏ 605 ਡੀ.ਆਈ.ਪੀ.ਐੱਸ. ਫੋਰ ਵੀਲ ਮਾਡਲ ਦੀ ਕਿਸਾਨਾਂ ਵੱਲੋਂ ਵੱਡੀ ਮੰਗ ਕੀਤੀ ਜਾ ਰਹੀ ਹੈ | ਇਸ ਦੀ ਲਿਫ਼ਟ ਸਮਰੱਥਾ 2900 ਕਿੱਲੋਗਰਾਮ ਤੋਂ ਵੱਧ ਹੈ ਜੋ ਕਿ ਸਾਰੇ ਟਰੈਕਟਰ ਮਾਡਲਾਂ ਵਿਚ ਸਭ ਤੋਂ ਉੱਪਰ ਹੈ | ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਲਾਵਾ 585 ਫੋਰ ਵੀਲ, 605 ਪੀ.ਐਸ. ਫੋਰ ਵੀਲ, 6050 ਵੈਲਿਊ ਫੋਰ ਵੀਲ ਤੇ 755 ਸੀ.ਆਰ.ਡੀ.ਆਈ. ਵਿਚ ਉਪਲਬਧ ਹਨ | ਇਸ ਮੌਕੇ ਨਵੇਂ ਮਾਡਲ 585 ਯੂਵੋ ਐਮ ਬੁਲ ਨੂੰ ਵੀ ਲਾਂਚ ਕੀਤਾ ਗਿਆ | ਉਨ੍ਹਾਂ ਕਿਹਾ ਕਿ ਗਿੱਲ ਆਟੋਮੋਬਾਈਲਜ਼ ਵਲੋਂ ਕਿਸਾਨਾਂ ਨੂੰ ਸਰਵਿਸ ਦੀਆਂ ਸੇਵਾਵਾਂ ਉਨ੍ਹਾਂ ਦੇ ਖੇਤਾਂ ਤੱਕ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਮਹਿੰਦਰਾ ਐਂਡ ਮਹਿੰਦਰਾ ਕੰਪਨੀ ਦੇ ਟਰੈਕਟਰ ਅੱਜ ਦੁਨੀਆ ਭਰ ਵਿਚ ਵਿਚ ਪ੍ਰਚਲਿਤ ਹਨ ਅਤੇ ਕਿਸਾਨਾਂ ਵੱਲੋਂ ਸਭ ਤੋਂ ਵੱਧ ਪਸੰਦ ਕੀਤੇ ਜਾ ਰਹੇ ਹਨ | ਉਨ੍ਹਾਂ ਨੇ ਕਿਹਾ ਕਿ ਮਹਿੰਦਰਾ ਐਂਡ ਮਹਿੰਦਰਾ ਟਰੈਕਟਰਾਂ ਦੇ ਸਾਰੇ ਮਾਡਲਾਂ ਦਾ ਸਪੇਅਰ ਪਾਰਟਸ ਸਸਤਾ ਅਤੇ ਹਰ ਜਗ੍ਹਾ ਉਪਲਬਧ ਹੈ | ਉਨ੍ਹਾਂ ਕਿਹਾ ਕਿ ਮੇਲੇ ਮੌਕੇ ਟਰੈਕਟਰ ਬੁੱਕ ਕਰਵਾਉਣ ਵਾਲੇ ਕਿਸਾਨਾਂ ਨੂੰ ਖ਼ਾਸ ਛੋਟ ਦਿੱਤੀ ਜਾਵੇਗੀ | ਇਸ ਮੌਕੇ ਬਲਜਿੰਦਰ ਸਿੰਘ ਯੂ.ਕੇ., ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸਰਪੰਚ ਸੁਖਵਿੰਦਰ ਸਿੰਘ ਸੌਂਦ ਠੱਟਾ ਨਵਾਂ, ਪ੍ਰਧਾਨ ਗੁਰਦਿਆਲ ਸਿੰਘ, ਚਰਨਜੀਤ ਸਿੰਘ ਮੋਮੀ, ਡੀ.ਐਮ. ਵਿਕਾਸ ਸਿੰਘ, ਗੁਰਦਾਸ ਸਿੰਘ, ਗੁਰਪ੍ਰਤਾਪ ਸਿੰਘ, ਲਖਵੀਰ ਸਿੰਘ ਲੱਖੀ, ਸਰਪੰਚ ਬਲਜਿੰਦਰ ਸਿੰਘ ਪਾਲਾ,ਮਨੀ ਦਰੀਏਵਾਲ, ਅੰਮਿ੍ਤਪਾਲ ਸਿੰਘ ਦਰੀਏਵਾਲ, ਸ਼ਿੰਗਾਰਾ ਸਿੰਘ, ਹਰਵਿੰਦਰ ਸਿੰਘ ਟੁਰਨਾ, ਮਨਦੀਪ ਸਿੰਘ ਥਿੰਦ, ਸਟੇਟ ਐਵਾਰਡੀ ਕਿਸਾਨ ਸਰਵਨ ਸਿੰਘ ਚੰਦੀ, ਸੁਖਵਿੰਦਰ ਸਿੰਘ ਲਾਡੀ, ਸੁਰਜੀਤ ਸਿੰਘ ਬੱਗਾ, ਪ੍ਰਗਟ ਸਿੰਘ ਜੋਸਨ ਆਦਿ ਹਾਜ਼ਰ ਸਨ |