23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਪਿੰਡ ਬੇਗਮਪੁਰਾ ਵਿਖੇ ਚੋਰਾਂ ਨੇ ਘਰ ਨੂੰ ਬਣਾਇਆ ਨਿਸ਼ਾਨਾ, ਲੱਖਾਂ ਦਾ ਸਾਮਾਨ ਚੋਰੀ

ਅਜੀਤ ਡੈਸਕ 12-05-2026
ਫਗਵਾੜਾ, 11 ਮਈ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਪਿੰਡ ਬੇਗਮਪੁਰਾ ਵਿਖੇ ਚੋਰਾਂ ਨੇ ਇੱਕ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਲੱਖਾਂ ਰੁਪਏ ਦੀ ਕੀਮਤ ਦਾ ਸਾਮਾਨ ਚੋਰੀ ਕੀਤਾ ਹੈ | ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਕਮਲਜੀਤ ਕੌਰ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਸਮੇਤ ਆਪਣੇ ਪੇਕੇ ਘਰ ਰਹਿੰਦੀ ਹੈ ਤੇ ਬੇਗਮਪੁਰਾ ਵਿਖੇ ਉਸ ਦਾ ਘਰ ਬੰਦ ਪਿਆ ਹੈ | ਅੱਜ ਸਵੇਰੇ ਉਸ ਨੂੰ ਪਿੰਡ ਵਾਸੀਆਂ ਨੇ ਸੂਚਨਾ ਦਿੱਤੀ ਤੇ ਜਦੋਂ ਆ ਕੇ ਦੇਖਿਆ ਤਾਂ ਘਰ ਦਾ ਸਾਰਾ ਸਾਮਾਨ ਖਿਲਾਰਿਆ ਹੋਇਆ ਸੀ ਤੇ ਲਾਕ ਟੁੱਟੇ ਹੋਏ ਸੀ ਤੇ ਅੰਦਰੋਂ ਐਲ.ਸੀ.ਡੀ., ਇਨਵਰਟਰ, ਫ਼ਰਿਜ, ਪੱਖੇ, ਸਿਲੰਡਰ, ਜੂਸਰ, ਕੈਮਰੇ ਤੋਂ ਹੋਰ ਸਾਮਾਨ ਚੋਰੀ ਸੀ | ਜਿਸ ਨਾਲ ਉਸ ਦਾ 5 ਲੱਖ ਤੋਂ ਵੱਧ ਦਾ ਨੁਕਸਾਨ ਹੋਇਆ ਹੈ | ਘਟਨਾ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ ਤੇ ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਮੁਲਾਜ਼ਮਾਂ ਦੇ ਮਸਲੇ ਹੱਲ ਕਰਨ ਵਿਚ ਨਾਕਾਮ ਰਹੀ ਭਗਵੰਤ ਮਾਨ ਸਰਕਾਰ-ਬੀਬੀ ਸਰਬਜੀਤ ਕੌਰ ਅਗਲੀ ਖ਼ਬਰ ਸਹਿਕਾਰੀ ਸਭਾਵਾਂ ਦੇ ਮੈਂਬਰ ਫ਼ਸਲੀ ਰਹਿੰਦ-ਖੰੂਹਦ ਨੂੰ ਖੇਤਾਂ ਵਿਚ ਮਿਲਾਉਣ-ਗੁਰਯਾਦਵਿੰਦਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।