28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਰੇਲਵੇ ਡੀਪੂ ਨੂੰ ਜਾਂਦੀ ਸੜਕ ਵਿਚ ਪਏ ਟੋਇਆਂ ਕਾਰਨ ਲੋਕ ਪ੍ਰੇਸ਼ਾਨ

ਅਜੀਤ ਡੈਸਕ 16-05-2026
ਢਿਲਵਾਂ, 15 ਮਈ (ਪ੍ਰਵੀਨ ਕੁਮਾਰ)-ਜੀ.ਟੀ. ਰੋਡ ਤੋਂ ਰੇਲਵੇ ਡੀਪੂ ਢਿਲਵਾਂ ਨੂੰ ਜਾਂਦੀ ਸੜਕ ਵਿਚ ਵੱਡੇ ਵੱਡੇ ਟੋਏ ਪੈ ਜਾਣ ਨਾਲ ਸਥਾਨਕ ਵਾਸੀਆਂ ਨੂੰ ਭਾਰੀ ਦਿੱਕਤ ਆ ਰਹੀ ਹੈ | ਇਸ ਸਬੰਧੀ ਰੇਲਵੇ ਡੀਪੂ ਦੇ ਵਾਸੀਆਂ ਨੇ ਆਪਣੀ ਪ੍ਰੇਸ਼ਾਨੀ ਦੱਸਦਿਆਂ ਕਿਹਾ ਕਿ ਉਕਤ ਸੜਕ ਜੋ ਕਿ ਪੁਰਾਣੇ ਜੀ ਟੀ ਰੋਡ ਵਜੋਂ ਜਾਣੀ ਜਾਂਦੀ ਹੈ ਦੀ ਹਾਲਤ ਖ਼ਸਤਾ ਹੋਣ ਨਾਲ ਇਹ ਕਈ ਥਾਵਾਂ ਤੋਂ ਬੁਰੀ ਤਰਾਂ ਨਾਲ ਟੁੱਟ ਚੁੱਕੀ ਹੈ ਤੇ ਸੜਕ ਵਿਚ ਥਾਂ ਥਾਂ ਤੇ ਵੱਡੇ ਵੱਡੇ ਟੋਏ ਪੈਣ ਨਾਲ ਰਾਹਗੀਰਾਂ ਨੂੰ ਮੁਸ਼ਕਿਲ ਆ ਰਹੀ ਹੈ | ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਸੜਕ ਰਾਹੀਂ ਵੱਡੀ ਗਿਣਤੀ ਵਿਚ ਟਰੱਕ, ਕਾਰਾਂ, ਕੈਂਟਰ, ਟਿੱਪਰ ਆਦਿ ਲਗਭਗ ਜੀ.ਟੀ. ਰੋਡ ਜਿੰਨੇ ਵਾਹਨ ਟੋਲ ਪਰਚੀ ਤੋਂ ਬਚਣ ਲਈ ਉਕਤ ਸੜਕ ਦਾ ਇਸਤੇਮਾਲ ਕਰ ਰਹੇ ਹਨ ਤੇ ਇਸ ਤਰਾਂ ਭਾਰੀ ਸਮਾਨ ਨਾਲ ਲੋਡ ਵਾਲੇ ਵਾਹਨਾਂ ਦੇ ਦਿਨ ਰਾਤ ਇੱਥੋਂ ਲੰਘਣ ਨਾਲ ਸੜਕ ਹੋਰ ਖ਼ਰਾਬ ਹੋ ਰਹੀ ਹੈ | ਇਸ ਸਬੰਧੀ ਸਥਾਨਕ ਵਾਸੀਆਂ ਦੀ ਸਰਕਾਰ ਪਾਸੋਂ ਪੁਰਜ਼ੋਰ ਮੰਗ ਹੈ ਕਿ ਉਕਤ ਸੜਕ ਨੂੰ ਜਲਦ ਬਣਾਇਆ ਜਾਵੇ ਅਤੇ ਵਾਹਨਾਂ ਦੇ ਮੁੱਖ ਮਾਰਗ ਰਾਹੀਂ ਆਉਣ ਜਾਣ ਨੂੰ ਯਕੀਨੀ ਬਣਾਇਆ ਜਾਵੇ |
ਪਿਛਲੀ ਖ਼ਬਰ ਮਿਊਾਸਪਲ ਐਕਸ਼ਨ ਕਮੇਟੀ ਦੀ ਕੈਬਨਿਟ ਮੰਤਰੀਆਂ ਤੇ ਅਧਿਕਾਰੀਆਂ ਨਾਲ ਹੋਈ ਮੀਟਿੰਗ ਰਹੀ ਬੇਸਿੱਟਾ ਅਗਲੀ ਖ਼ਬਰ ਸੁਰਜੀਤ ਸਿੰਘ ਰੱਖੜਾ 'ਆਪ' 'ਚ ਅੱਜ ਹੋਣਗੇ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।