28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਸੁਰਜੀਤ ਸਿੰਘ ਰੱਖੜਾ 'ਆਪ' 'ਚ ਅੱਜ ਹੋਣਗੇ ਸ਼ਾਮਿਲ

ਅਜੀਤ ਡੈਸਕ 16-05-2026
ਪਟਿਆਲਾ, 15 ਮਈ (ਗੁਰਪ੍ਰੀਤ ਸਿੰਘ ਚੱਠਾ)-ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਅੱਜ ਰਸਮੀ ਤੌਰ 'ਤੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣਗੇ | ਉਨ੍ਹਾਂ ਦੀ ਇਹ ਸ਼ਮੂਲੀਅਤ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕਰਵਾਈ ਜਾਵੇਗੀ | ਸੂਤਰਾਂ ਮੁਤਾਬਿਕ ਸੁਰਜੀਤ ਸਿੰਘ ਰੱਖੜਾ ਦੇ ਗ੍ਰਹਿ ਰੱਖੜਾ ਵਿਲਾ ਵਿਚ ਸ਼ਮੂਲੀਅਤ ਕੱਲ੍ਹ 16 ਮਈ ਸ਼ਾਮੀਂ 4 ਵਜੇ ਦੇ ਕਰੀਬ ਕਰਵਾਈ ਜਾਵੇਗੀ | ਇਸ ਮੌਕੇ ਸੁਰਜੀਤ ਸਿੰਘ ਰੱਖੜਾ ਦੇ ਕਈ ਪੁਰਾਣੇ ਸਮਰਥਕ ਜੋ ਸ਼ੋ੍ਰਮਣੀ ਅਕਾਲੀ ਦਲ ਮੌਕੇ ਉਨ੍ਹਾਂ ਨਾਲ ਸਨ ਵਲੋਂ ਵੀ ਸ. ਰੱਖੜਾ ਨਾਲ ਸ਼ਮੂਲੀਅਤ ਕੀਤੀ ਜਾਵੇਗੀ | ਇਸ ਸ਼ਮੂਲੀਅਤ ਵਿਚ ਜ਼ਿਲ੍ਹੇ ਦੇ ਕਈ ਅਹਿਮ ਆਗੂਆਂ ਦੇ ਨਾਮ ਵੀ ਸ਼ਾਮਲ ਹਨ | ਜਾਣਕਾਰੀ ਮੁਤਾਬਿਕ ਸਮਾਣਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਵੀ ਸ਼ਮੂਲੀਅਤ ਪ੍ਰੋਗਰਾਮ ਮੌਕੇ ਰੱਖੜਾ ਵਿਲਾ ਵਿਚ ਹਾਜ਼ਰੀ ਭਰਨਗੇ |
ਪਿਛਲੀ ਖ਼ਬਰ ਰੇਲਵੇ ਡੀਪੂ ਨੂੰ ਜਾਂਦੀ ਸੜਕ ਵਿਚ ਪਏ ਟੋਇਆਂ ਕਾਰਨ ਲੋਕ ਪ੍ਰੇਸ਼ਾਨ ਅਗਲੀ ਖ਼ਬਰ ਭਗਵੰਤ ਮਾਨ, ਰੱਖੜਾ ਵਿਲਾ 'ਚ ਕਰਵਾਉਣਗੇ ਸ਼ਮੂਲੀਅਤ ਸੁਰਜੀਤ ਸਿੰਘ ਰੱਖੜਾ 'ਆਪ' 'ਚ ਅੱਜ ਹੋਣਗੇ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।