29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਭੁਲੱਥ 'ਚ ਮਹੀਨਾਵਾਰ ਮੀਟਿੰਗ

ਅਜੀਤ ਡੈਸਕ 16-05-2026
ਭੁਲੱਥ, 15 ਮਈ (ਮੇਹਰ ਚੰਦ ਸਿੱਧੂ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂਆਂ ਦੀ ਮਹੀਨਾਵਾਰ ਮੀਟਿੰਗ ਜ਼ਿਲ੍ਹਾ ਪ੍ਰਧਾਨ ਹਰਪਿੰਦਰ ਸਿੰਘ ਭਿੰਦਾ ਦੀ ਅਗਵਾਈ ਵਿਚ ਗੁਰਦੁਆਰਾ ਸੰਤਸਰ ਸਾਹਿਬ ਵਿਖੇ ਹੋਈ | ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਪਾਰਟੀ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੰਡੀਗੜ੍ਹ ਵਿਖੇ ਹੋਣ ਜਾ ਰਹੀ ਵਿਸ਼ਾਲ ਰੈਲੀ ਵਿਚ ਹਲਕਾ ਭੁਲੱਥ ਤੋਂ ਕਿਸਾਨ ਭਰਾਵਾਂ ਦੀ ਵੱਧ ਚੜ ਕੇ ਸ਼ਮੂਲੀਅਤ ਕੀਤੀ ਜਾਵੇਗੀ | ਇਸ ਮੌਕੇ ਆਗੂਆਂ ਵੱਲੋਂ ਆਉਣ ਵਾਲੇ ਦਿਨਾਂ ਅੰਦਰ ਭੁਲੱਥ ਹਲਕੇ ਵਿਚ ਯੂਨੀਅਨ ਦੀਆਂ ਸਰਗਰਮੀਆਂ ਵਧਾਉਣ ਬਾਰੇ ਵੀ ਚਰਚਾ ਕੀਤੀ ਗਈ ਅਤੇ ਕਿਸਾਨ ਵੀਰਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਸਬੰਧੀ ਤੇ ਇਲਾਕੇ ਦੀਆਂ ਸਮੱਸਿਆਵਾਂ ਸਬੰਧੀ ਯੂਨੀਅਨ ਆਗੂਆਂ ਦਾ ਵਫ਼ਦ ਐਸ.ਡੀ.ਐਮ. ਦਫ਼ਤਰ ਭੁਲੱਥ ਪਹੰੁਚ ਕੇ ਐਸ.ਡੀ.ਐਮ. ਰੁਪਿੰਦਰ ਪਾਲ ਸਿੰਘ ਨੂੰ ਮਿਲਿਆ | ਇਸ ਮੌਕੇ ਸੀਨੀਅਰ ਜ਼ਿਲ੍ਹਾ ਮੀਤ ਪ੍ਰਧਾਨ ਮਨਜੀਤ ਸਿੰਘ ਚੀਮਾ, ਸੀਨੀਅਰ ਜ਼ਿਲ੍ਹਾ ਮੀਤ ਪ੍ਰਧਾਨ ਸਰਪੰਚ ਸੁਖਜਿੰਦਰ ਸਿੰਘ ਧਾਲੀਵਾਲ ਭਗਵਾਨਪੁਰ, ਜ਼ਿਲ੍ਹਾ ਮੀਤ ਪ੍ਰਧਾਨ ਅਮਰੀਕ ਸਿੰਘ ਬੋਪਾਰਾਏ, ਜ਼ਿਲ੍ਹਾ ਮੀਤ ਪ੍ਰਧਾਨ ਐਡਵੋਕੇਟ ਪੰਥਜੀਤ ਸਿੰਘ ਪੱਡਾ, ਜ਼ਿਲ੍ਹਾ ਕੈਸ਼ੀਅਰ ਬਲਵੀਰ ਸਿੰਘ, ਸੁਖਵਿੰਦਰ ਸਿੰਘ ਬਲਾਕ ਪ੍ਰਧਾਨ, ਪ੍ਰਤਾਪ ਸਿੰਘ ਭਿੰਡਰ ਬਲਾਕ ਪ੍ਰਧਾਨ, ਹਰਭਜਨ ਸਿੰਘ ਗੁਰਾਇਆ ਜ਼ਿਲ੍ਹਾ ਕੈਸ਼ੀਅਰ, ਲਖਬੀਰ ਸਿੰਘ ਫਗੂੜਾ, ਬਲਜੀਤ ਸਿੰਘ ਤੱਖਰ ਇਕਾਈ ਪ੍ਰਧਾਨ ਰਾਜਪੁਰ, ਕੁੰਦਨ ਸਿੰਘ ਮਾਨਾ ਤਲਵੰਡੀ ਇਕਾਈ ਪ੍ਰਧਾਨ, ਜਗਜੀਤ ਸਿੰਘ ਮੁਬਾਰਕਪੁਰ ਬਾਉਲੀ ਸੀਨੀਅਰ ਮੀਤ ਪ੍ਰਧਾਨ, ਲਖਬੀਰ ਸਿੰਘ ਇਕਾਈ ਪ੍ਰਧਾਨ, ਸਵਰਨ ਸਿੰਘ ਇਕਾਈ ਪ੍ਰਧਾਨ ਮੁਬਾਰਕਪੁਰ ਬਾਉਲੀ, ਸੁਰਜੀਤ ਸਿੰਘ ਇਕਾਈ ਪ੍ਰਧਾਨ ਗੁਰੂ ਨਾਨਕ ਨਗਰ ਭੁਲੱਥ, ਮਿੰਟੂ ਸਿੰਘ ਮੈਂਬਰ, ਸਤਬੀਰ ਸਿੰਘ ਰਾਜੂ ਪੰਡੋਰੀ ਇਕਾਈ ਪ੍ਰਧਾਨ, ਗੁਰ ਪ੍ਰਤਾਪ ਸਿੰਘ, ਗੋਪੀ ਸ਼ੇਰ ਸਿੰਘ ਵਾਲਾ ਇਕਾਈ ਪ੍ਰਧਾਨ, ਹਰਜੋਤ ਸਿੰਘ ਮੱਲੀ ਮੈਂਬਰ, ਸੋਮਨਾਥ ਸਿੰਘ ਸਾਬਕਾ ਸਰਪੰਚ ਮੁਬਾਰਕਪੁਰ ਬਾਉਲੀ, ਗੁਰਨਾਮ ਸਿੰਘ, ਅੰਮਿ੍ਤਪਾਲ ਸਿੰਘ ਬੱਲ, ਸਤਪਾਲ ਸਿੰਘ ਇਕਾਈ ਪ੍ਰਧਾਨ ਪਿੰਡ ਲਿੱਟਾਂ, ਅੰਮਿ੍ਤਪਾਲ ਸਿੰਘ ਬੱਲ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਰਾਧਾ ਕਿਸ਼ਨ ਕੁੰਜ ਸਦਾਨੰਦ ਆਸ਼ਰਮ (ਸਵਾਮੀਆਂ ਦੀ ਕੁਟੀਆ) ਵਿਖੇ 34ਵੇਂ ਸਾਲਾਨਾ ਭੰਡਾਰੇ ਤੇ 8 ਰੋਜ਼ਾ ਧਾਰਮਿਕ ਸਮਾਗਮ ਕਰ... ਅਗਲੀ ਖ਼ਬਰ ਡਾ. ਰਾਜ ਕੁਮਾਰ ਚੱਬੇਵਾਲ ਵੱਲੋਂ ਸਿਵਲ ਹਸਪਤਾਲ ਦਾ ਅਚਨਚੇਤ ਦੌਰਾ •ਬਲੱਡ ਬੈਂਕ ਸ਼ਿਫ਼ਟ ਕੀਤੇ ਜਾਣ ਸਬੰਧੀ ਜਾਣਕਾਰੀ ਕੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।