29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਰਾਧਾ ਕਿਸ਼ਨ ਕੁੰਜ ਸਦਾਨੰਦ ਆਸ਼ਰਮ (ਸਵਾਮੀਆਂ ਦੀ ਕੁਟੀਆ) ਵਿਖੇ 34ਵੇਂ ਸਾਲਾਨਾ ਭੰਡਾਰੇ ਤੇ 8 ਰੋਜ਼ਾ ਧਾਰਮਿਕ ਸਮਾਗਮ ਕਰਵਾਇਆ

ਅਜੀਤ ਡੈਸਕ 16-05-2026
ਤਲਵੰਡੀ ਚੌਧਰੀਆਂ, 15 ਮਈ (ਪਰਸਨ ਲਾਲ ਭੋਲਾ)-ਰਾਧਾ ਕਿ੍ਸ਼ਨ ਕੁੰਜ ਸਦਾਨੰਦ ਆਸ਼ਰਮ (ਸਵਾਮੀ ਦੀ ਕੁਟੀਆ) ਤਲਵੰਡੀ ਚੌਧਰੀਆਂ ਵਿਖੇ ਸ਼੍ਰੀ ਬ੍ਰਹਮਲੀਨ 1008 ਸਵਾਮੀ ਸ਼੍ਰੀ ਸਦਾਨੰਦ ਮਹਾਰਾਜ ਦੀ ਯਾਦ ਨੂੰ ਸਮਰਪਿਤ 34ਵਾਂ ਸਾਲਾਨਾ ਭੰਡਾਰਾ ਅਤੇ ਅੱਠ ਰੋਜ਼ਾ ਧਾਰਮਿਕ ਸਮਾਗਮ ਸਤਿਕਾਰ ਯੋਗ ਸ਼੍ਰੀ 1008 ਸਵਾਮੀ ਸੱਤਿਆ ਪ੍ਰਕਾਸ਼ਾ ਨੰਦ ਸਰਸਵਤੀ ਦੀ ਰਹਿਨੁਮਾਈ ਹੇਠ ਸ਼੍ਰੀ ਅਤੁਲੇਸ਼ਵਰਾ ਨੰਦ ਸਰਸਵਤੀ (ਹਰੀ ਓਮ ਮਹਾਰਾਜ) ਦੀ ਅਗਵਾਈ ਹੇਠ ਪ੍ਰਵਾਸੀ ਭਾਰਤੀ, ਇਲਾਕਾ, ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਸਮਾਗਮ ਦੀ ਆਰੰਭਤਾ ਸ਼੍ਰੀ ਭਾਗਵਤ ਕਥਾ ਨਾਲ ਹੋਈ | ਸ੍ਰੀ ਨਿਵਾਸਦਾਸ ਵੇਂਦਾਤੀ ਜੀ ਮਹਾਰਾਜ ਕਾਂਸ਼ੀ ਵਾਲਿਆਂ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਮਦ ਭਾਗਵਤ ਕਥਾ ਦਾ ਇਤਿਹਾਸ ਨਾਲ ਜੋੜਿਆ | ਸ਼੍ਰੀ ਅਤੁਲੇਸ਼ਵਰਾ ਨੰਦ ਸਰਸਵਤੀ (ਹਰੀ ਓਮ ਮਹਾਰਾਜ) ਨੇਕ ਸੰਗਤਾਂ ਨੂੰ ਸ੍ਰੀ ਕਿ੍ਸ਼ਨ ਮਹਾਰਾਜ ਜੀ ਦੇ ਕਈ ਪ੍ਰਸੰਗ ਸੁਣਾ ਕੇ ਨਿਹਾਲ ਕੀਤਾ | ਸ੍ਰੀ ਗੁਰੂ ਨਾਨਕ ਲੰਗਰ ਕਮੇਟੀ ਵੱਲੋਂ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਵੀ ਲਗਾਈਆਂ ਗਈਆਂ | ਭੰਡਾਰੇ ਵਿਚ ਪੁੱਜੇ ਮਹਾਨ ਸਾਧੂ ਮਹਾਤਮਾ ਨੂੰ ਵੀ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕੋਮਲ ਅਚਾਰੀਆ, ਸੁਪਲਾ ਪੰਡਿਤ, ਗਰੀਛ ਸਿੰਘ ਰਾਜਪੁਰ, ਐਡਵੋਕੇਟ ਤਾਰਾ ਚੰਦ ਉੱਪਲ, ਸੁਸ਼ੀਲ ਕੁਮਾਰ ਉੱਪਲ, ਰੋਹਿਤ ਉੱਪਲ, ਦਿੱਕਸ਼ ਉੱਪਲ, ਰੋਹਿਤ ਉੱਪਲ, ਜੀਵਨ ਲਾਲ, ਬਲਵੀਰ ਸਿੰਘ, ਮਨਜੀਤ ਸਿੰਘ ਬੱਬ, ਹਰੀਸ਼ ਕੁਮਾਰ ਸ਼ਰਮਾ, ਪ੍ਰਦੀਪ ਸਿੰਘ ਸਹਿਗਲ, ਤੀਰਥ ਸਿੰਘ ਚਾਨਾ, ਸਰਪੰਚ ਬਲਵਿੰਦਰ ਸਿੰਘ, ਲਖਵਿੰਦਰ ਸਿੰਘ ਕਿੰਦਾ, ਕੀਰਤਨਪਾਲ ਸੰਧੂ, ਨਿਸ਼ਾਨ ਸਿੰਘ ਸੰਧੂ,ਸੁਖਦੇਵ ਲਾਲ ਸ਼ਾਹ, ਰਣਜੀਤ ਸਿੰਘ ਨੰਢਾ, ਹਰਦਿਆਲ ਸਿੰਘ ਨਿਹਾਲਾ, ਪ੍ਰਧਾਨ ਸੁਖਦੇਵ ਸਿੰਘ, ਜੋਗਾ ਸਿੰਘ ਮੱਲੀ, ਜਤਿੰਦਰ ਸਿੰਘ ਸੰਧੂ, ਅਮਰਜੀਤ ਕੋਤਲ, ਲਖਵਿੰਦਰ ਮੜੀਆ, ਪ੍ਰਮੋਦ ਕੁਮਾਰ ਪੱਪੂ, ਪੰਚ ਸਤਨਾਮ ਸਿੰਘ, ਰਕੇਸ਼ ਕੁਮਾਰ ਰੋਕੀ, ਪੰਚ ਧੀਰਜ ਕੁਮਾਰ ਸ਼ਰਮਾ, ਅਵਤਾਰ ਸਿੰਘ ਮੱਲ੍ਹੀ, ਰਿੰਕੂ ਸੁਨਿਆਰਾ, ਪੰਚ ਸਰਬਜੀਤ ਸਿੰਘ, ਰੁਪਿੰਦਰਜੀਤ ਸੇਠੀ, ਨਰੇਸ਼ ਕੁਮਾਰ ਗਾਂਧੀ, ਪ੍ਰਦੀਪ ਸ਼ਰਮਾ, ਸੰਜੀਵ ਸ਼ਰਮਾ, ਗੋਪਾਲ ਸ਼ਰਮਾ ਹੁਸ਼ਿਆਰਪੁਰ, ਸੁੱਚਾ ਸਿੰਘ ਮੱਲ੍ਹੀ, ਪੰਚ ਲਖਵਿੰਦਰ ਸਿੰਘ ਢੋਟ, ਭੂਸ਼ਨ ਕੁਮਾਰ ਮੜੀਆ, ਐੱਸ. ਐੱਚ. ਓ ਵਿੱਕੀ ਸ਼ਰਮਾ, ਨਵੀ ਮੜੀਆ, ਪ੍ਰਦੀਪ ਕੁਮਾਰ ਮੜੀਆ, ਗੁਰਮੇਲ ਸਿੰਘ ਮੱਲ੍ਹੀ, ਰਾਮ ਜੀ ਬੰਬੇ ਵਾਲੇ, ਪ੍ਰਧਾਨ ਸੁਖਦੇਵ ਸਿੰਘ ਜੋਸਨ, ਰਮੇਸ਼ ਕੁਮਾਰ ਵਰਮਾ, ਨਿਰਭੈ ਸਿੰਘ ਜੋਸਨ, ਅਮਰਜੀਤ ਸਿੰਘ ਕੋਤਲ, ਅਸ਼ਵਨੀ ਕੁਮਾਰ ਵਰਮਾ, ਪ੍ਰਵੀਨ ਕੁਮਾਰ ਪੰਮਣ, ਹਰਦੇਵ ਸਿੰਘ ਦੇਬੀ, ਰਘੂ ਨੰਦਨ ਸ਼ਰਮਾ, ਕੀਰਤਨਪਾਲ ਸਿੰਘ ਸੰਧੂ, ਅਸ਼ਵਨੀ ਕੁਮਾਰ, ਮੱਖਣ ਪਾਲ ਮੈਸੇਨ, ਨੀਰਜ ਸੂਦ, ਅਰਵਿੰਦ ਬਾਵਾ ਸੂਦ, ਕਾਲਾ ਜੱਟ, ਗੋਪਾਲ ਸਿੰਘ ਵਰਤੀਆ, ਮੁਲਤਾਨ ਸਿੰਘ ਮੱਲ੍ਹੀ, ਰਾਜ ਸਿੰਘ ਮੱਲ੍ਹੀ, ਅਮਰੀਕ ਸਿੰਘ ਭਾਰਜ, ਅਰਮਿੰਦਰ ਸਿੰਘ ਚਾਨਾ, ਗੁਰਪ੍ਰੀਤ ਸਿੰਘ, ਵਰਿਆਮ ਸਿੰਘ ਮੰਗਾ, ਏਕ ਨਾਥ, ਗੁਰਜਿੰਦਰ ਸਿੰਘ ਭੱਟੀ, ਤਰਸੇਮ ਸਿੰਘ ਜੋਸਨ ਆਦਿ ਸੇਵਾਦਾਰ ਹਾਜ਼ਰ ਸਨ |
ਪਿਛਲੀ ਖ਼ਬਰ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਪੰਜਵੇਂ ਦਿਨ ਵੀ ਜਾਰੀ ਰਹੀ <br/> ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਭੁਲੱਥ 'ਚ ਮਹੀਨਾਵਾਰ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।