29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਦਵਾਈਆਂ ਦੀ ਆਨਲਾਈਨ ਵਿੱਕਰੀ ਦੇ ਵਿਰੋਧ 'ਚ ਕੈਮਿਸਟਾਂ ਦੀ ਹੜਤਾਲ 20 ਨੂੰ <br/>

ਅਜੀਤ ਡੈਸਕ 16-05-2026
ਫਗਵਾੜਾ, 15 ਮਈ (ਹਰਜੋਤ ਸਿੰਘ ਚਾਨਾ)-ਜ਼ਿਲ੍ਹਾ ਕਪੂਰਥਲਾ ਕੈਮਿਸਟ ਐਸੋਸੀਏਸ਼ਨ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਾਕੇਸ਼ ਅਗਰਵਾਲ ਤੇ ਚੇਅਰਮੈਨ ਵੀ.ਪੀ. ਸਿੰਘ ਅਰੋੜਾ ਦੀ ਸਾਂਝੀ ਅਗਵਾਈ ਹੇਠ ਪੂਨਮ ਹੋਟਲ ਵਿਖੇ ਹੋਈ | ਜਿਸ ਵਿਚ ਸਰਬਸੰਮਤੀ ਦੇ ਨਾਲ ਫ਼ੈਸਲਾ ਲਿਆ ਗਿਆ ਕਿ ਆਲ ਇੰਡੀਆ ਆਰਗਨਾਈਜ਼ੇਸ਼ਨ ਆਫ਼ ਕੈਮਿਸਟਸ ਐਂਡ ਡ੍ਰਗਗਿਸਟਸ (ਏ.ਆਈ.ਓ.ਸੀ.ਡੀ.) ਦੇ ਸੱਦੇ 'ਤੇ 20 ਮਈ ਦਿਨ ਬੁੱਧਵਾਰ ਨੂੰ ਕਾਰੋਬਾਰ ਪੂਰੀ ਤਰ੍ਹਾਂ ਨਾਲ ਬੰਦ ਰੱਖ ਕੇ ਦਵਾਈਆਂ ਦੀ ਆਨਲਾਈਨ ਵਿੱਕਰੀ ਦਾ ਵਿਰੋਧ ਦਰਜ ਕਰਵਾਇਆ ਜਾਵੇਗਾ | ਮੀਟਿੰਗ ਉਪਰੰਤ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪ੍ਰਧਾਨ ਰਾਕੇਸ਼ ਅਗਰਵਾਲ ਤੇ ਚੇਅਰਮੈਨ ਵੀ.ਪੀ. ਸਿੰਘ ਅਰੋੜਾ ਤੋਂ ਇਲਾਵਾ ਐਸੋਸੀਏਸ਼ਨ ਦੇ ਜ਼ਿਲ੍ਹਾ ਸਕੱਤਰ ਵਿਨੀਤ ਗਾਬਾ ਨੇ ਦੱਸਿਆ ਕਿ ਦਵਾਈਆਂ ਦੀ ਆਨਲਾਈਨ ਵਿੱਕਰੀ ਅਤੇ ਵੱਡੇ ਬ੍ਰਾਂਡਾਂ ਦੇ ਰਿਟੇਲ ਸਟੋਰਾਂ 'ਤੇ ਦਿੱਤੀਆਂ ਜਾਣ ਵਾਲੀਆਂ ਭਾਰੀ ਛੋਟਾਂ ਦੇ ਵਿਰੋਧ 'ਚ ਪੰਜਾਬ ਭਰ ਦੇ ਕੈਮਿਸਟ 20 ਮਈ ਨੂੰ ਇੱਕ ਦਿਨ ਦੀ ਹੜਤਾਲ ਕਰਨਗੇ | ਉਨ੍ਹਾਂ ਦੱਸਿਆ ਕਿ ਕੇਂਦਰੀ ਤੇ ਰਾਜ ਪੱਧਰ 'ਤੇ ਲਏ ਜਾ ਰਹੇ ਕੁੱਝ ਫ਼ੈਸਲਿਆਂ ਕਾਰਨ ਦਵਾਈ ਡੀਲਰਾਂ 'ਚ ਭਾਰੀ ਰੋਸ ਹੈ | ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ਼ ਕੈਮਿਸਟ ਐਂਡ ਡਰੱਗਿਸਟ ਦੇ ਸੱਦੇ ਤੋਂ ਬਾਅਦ, ਕੈਮਿਸਟਾਂ ਨੇ ਅੱਜ 15 ਮਈ ਤੋਂ ਹੜਤਾਲ ਵਾਲੇ ਦਿਨ ਤੱਕ ਕਾਲੇ ਬਿੱਲੇ ਲਗਾ ਕੇ, ਕਾਲੀਆਂ ਪੱਟੀਆਂ ਬੰਨ੍ਹ ਕੇ ਤੇ ਦੁਕਾਨਾਂ ਅੱਗੇ ਕਾਲੇ ਝੰਡੇ ਲਗਾ ਕੇ ਵਿਰੋਧ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਵੀ ਲਿਆ ਹੈ | ਉਨ੍ਹਾਂ ਦੱਸਿਆ ਕਿ ਫਾਰਮੇਸੀਆਂ 19 ਮਈ ਦੀ ਅੱਧੀ ਰਾਤ ਤੋਂ 20 ਮਈ ਦੀ ਅੱਧੀ ਰਾਤ ਤੱਕ ਬੰਦ ਰਹਿਣਗੀਆਂ | ਹਾਲਾਂਕਿ, ਐਮਰਜੈਂਸੀ ਸੇਵਾਵਾਂ ਨੂੰ ਜਾਰੀ ਰੱਖਣ 'ਤੇ ਸਹਿਮਤੀ ਪ੍ਰਗਟਾਈ ਗਈ ਹੈ | ਗੰਭੀਰ ਰੂਪ ਵਿਚ ਬਿਮਾਰ ਮਰੀਜ਼ਾਂ ਦੀ ਸਹੂਲਤ ਦਾ ਖ਼ਾਸ ਖ਼ਿਆਲ ਰੱਖਿਆ ਜਾਵੇਗਾ | ਐਸੋਸੀਏਸ਼ਨ ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਆਨਲਾਈਨ ਕੰਪਨੀਆਂ ਸਹੀ ਜਾਂਚ ਤੋਂ ਬਿਨਾਂ ਦਵਾਈਆਂ ਦੀ ਡਲਿਵਰੀ ਕਰ ਰਹੀਆਂ ਹਨ | ਬਹੁਤ ਸਾਰੇ ਪਲੇਟਫ਼ਾਰਮ ਬਿਨਾਂ ਡਾਕਟਰੀ ਪਰਚੀ ਦੇ ਨਕਲੀ ਤੇ ਨਸ਼ੀਲੀਆਂ ਦਵਾਈਆਂ ਆਫ਼ਰ ਕਰ ਰਹੇ ਹਨ | ਇਸ ਮੌਕੇ ਰਸ਼ਪਾਲ ਰਾਏ ਬਾਵਾ, ਸੰਤੋਸ਼ ਗੋਗੀ, ਮਨੀਸ਼ ਸਿੰਗਲਾ ਰੋਕੀ, ਤਰੁਣ ਅਗਰਵਾਲ, ਵਰਿੰਦਰ ਦੁੱਗਲ, ਦਿਪਾਂਸ਼ੂ ਚਾਵਲਾ, ਮੁਕੇਸ਼ ਬਾਂਸਲ, ਨੀਰਜ ਸਿੰਗਲਾ, ਇਸ਼ਾਨ ਪਸਰੀਚਾ, ਰਿੰਕੂ ਬਾਂਸਲ ਸਮੇਤ ਵੱਡੀ ਗਿਣਤੀ 'ਚ ਕੈਮਿਸਟ ਹਾਜ਼ਰ ਸਨ |

ਪਿਛਲੀ ਖ਼ਬਰ ਵਿਧਾਇਕ ਲਖਵੀਰ ਰਾਏ ਨੇ ਬਹਾਦਰਗੜ੍ਹ ਤੋਂ ਮਹੱਦੀਆਂ ਤੱਕ ਬਣਨ ਵਾਲੀ ਸੜਕ ਦਾ ਕੰਮ ਸ਼ੁਰੂ ਕਰਵਾਇਆ ਅਗਲੀ ਖ਼ਬਰ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਪੰਜਵੇਂ ਦਿਨ ਵੀ ਜਾਰੀ ਰਹੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।