29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਵਿਧਾਇਕ ਲਖਵੀਰ ਰਾਏ ਨੇ ਬਹਾਦਰਗੜ੍ਹ ਤੋਂ ਮਹੱਦੀਆਂ ਤੱਕ ਬਣਨ ਵਾਲੀ ਸੜਕ ਦਾ ਕੰਮ ਸ਼ੁਰੂ ਕਰਵਾਇਆ

ਅਜੀਤ ਡੈਸਕ 16-05-2026
ਫ਼ਤਹਿਗੜ੍ਹ ਸਾਹਿਬ, 15 ਮਈ (ਮਨਪ੍ਰੀਤ ਸਿੰਘ)-ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਵਲੋਂ ਮਹੱਦੀਆਂ ਤੋਂ ਬਹਾਦਰਗੜ੍ਹ ਤੱਕ ਬਣਨ ਵਾਲੀ 1.15 ਕਿਲੋਮੀਟਰ ਲੰਬੀ ਸੜਕ ਦਾ ਕੰਮ ਸ਼ੁਰੂ ਕਰਵਾਇਆ ਗਿਆ | ਇਸ ਮੌਕੇ ਵਿਧਾਇਕ ਰਾਏ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੜਕਾਂ ਦੀ ਹਾਲਤ ਸੁਧਾਰੀ ਜਾ ਰਹੀ ਹੈ | ਜਿਸ ਦੇ ਚੱਲਦਿਆਂ ਬਹਾਦਰਗੜ ਤੋਂ ਮਹੱਦੀਆਂ ਤੱਕ ਬਣਨ ਵਾਲੀ ਇਸ ਸੜਕ ਨੂੰ 20.50 ਲੱਖ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ ਅਤੇ 4.61 ਲੱਖ ਰੁਪਏ ਅਗਲੇ ਪੰਜ ਸਾਲਾਂ ਦੀ ਮੁਰੰਮਤ ਦੇ ਲਈ ਰੱਖੇ ਗਏ ਹਨ | ਉਨਾਂ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਵਧੀਆ ਸੜਕਾਂ ਮੁਹੱਈਆ ਕਰਵਾਉਣ ਦੇ ਲਈ ਪੰਜਾਬ ਸਰਕਾਰ ਸੜਕਾਂ ਦੀ ਨੁਹਾਰ ਬਦਲ ਰਹੀ ਹੈ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਾਲ ਹੀ ਵਿਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਵੀ ਮਿਲ ਕੇ ਆਏ ਹਨ, ਉਨਾਂ 400 ਕਰੋੜ ਰੁਪਿਆ ਹੋਰ ਇਨਾਂ ਸੜਕਾਂ ਦੇ ਲਈ ਦੇਣ ਦਾ ਭਰੋਸਾ ਦਿੱਤਾ ਹੈ | ਜੇਕਰ ਉਹ ਪੈਸੇ ਵੀ ਪੰਜਾਬ ਦੇ ਪਾਸ ਆ ਜਾਂਦੇ ਹਨ ਤਾਂ ਸੂਬੇ ਦੀਆਂ ਸਾਰੀਆਂ ਸੜਕਾਂ ਦੀ ਨੁਹਾਰ ਬਦਲ ਜਾਵੇਗੀ | ਉਨਾਂ ਤੇਲ ਅਤੇ ਗੈਸ ਦੀਆਂ ਵਧੀਆਂ ਕੀਮਤਾਂ ਦੇ ਸਵਾਲ 'ਤੇ ਕਿਹਾ ਕਿ ਕੇਂਦਰ ਸਰਕਾਰ ਮਹਿੰਗਾਈ ਨੂੰ ਰੋਕਣ ਵਿਚ ਪੂਰੀ ਤਰਾਂ ਫ਼ੇਲ ਸਾਬਤ ਹੋਈ ਹੈ, ਜਿਸ ਦਾ ਖ਼ਮਿਆਜ਼ਾ ਦੇਸ਼ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ | ਉਨਾਂ ਕਿਹਾ ਕਿ ਜਿਹੜੇ ਭਾਜਪਾ ਦੇ ਨੁਮਾਇੰਦੇ 430 ਰੁਪਏ ਦਾ ਸਿਲੰਡਰ ਹੋਣ 'ਤੇ ਸੜਕਾਂ 'ਤੇ ਕੱਪੜੇ ਕੱਢ ਕੇ ਪ੍ਰਦਰਸ਼ਨ ਕਰਦੇ ਸਨ, ਅੱਜ ਉਹ ਲੋਕਾਂ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਹਨ, ਕਿਉਂਕਿ ਉਨਾਂ ਦੇ ਰਾਜ ਵਿਚ ਗੈਸ ਸਿਲੰਡਰ ਇਕ ਹਜ਼ਾਰ ਨੂੰ ਢੁੱਕ ਗਿਆ ਹੈ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਨਾਲ ਦੋਸਤੀ ਦੇਸ਼ ਦੇ ਲੋਕਾਂ 'ਤੇ ਭਾਰੀ ਪੈ ਗਈ ਹੈ |
ਪਿਛਲੀ ਖ਼ਬਰ ਸਿਵਲ ਸਰਜਨ ਨੇ ਡੇਂਗੂ 'ਤੇ ਵਾਰ ਮੁਹਿੰਮ ਤਹਿਤ ਸਕੂਲੀ ਬੱਚਿਆਂ ਨੂੰ ਕੀਤਾ ਜਾਗਰੂਕ ਅਗਲੀ ਖ਼ਬਰ ਦਵਾਈਆਂ ਦੀ ਆਨਲਾਈਨ ਵਿੱਕਰੀ ਦੇ ਵਿਰੋਧ 'ਚ ਕੈਮਿਸਟਾਂ ਦੀ ਹੜਤਾਲ 20 ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।