29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਪਿੰਡ ਲਿੱਟਾਂ ਵਿਖੇ ਬਾਬਾ ਗੁਲਾਬ ਸ਼ਾਹ ਦੀ 56ਵੀਂ ਬਰਸੀ ਸ਼ਰਧਾ ਉਤਸ਼ਾਹ ਨਾਲ ਮਨਾਈ

ਅਜੀਤ ਡੈਸਕ 18-05-2026
ਭੁਲੱਥ, 17 ਮਈ (ਮੇਹਰ ਚੰਦ ਸਿੱਧੂ)-ਇੱਥੋਂ ਥੋੜ੍ਹੀ ਦੂਰੀ 'ਤੇ ਪੈਂਦੇ ਪਿੰਡ ਲਿੱਟਾਂ ਵਿਖੇ ਬਾਬਾ ਗੁਲਾਬ ਸ਼ਾਹ ਦੀ 56ਵੀਂ ਬਰਸੀ ਮਨਾਈ ਗਈ | ਇਸ ਮੌਕੇ ਦਰਗਾਹ ਸ਼ਰੀਫ਼ 'ਤੇ ਚਾਦਰ ਚੜ੍ਹਾਉਣ ਤੇ ਚਿਰਾਗ਼ ਰੌਸ਼ਨ ਕਰਨ ਦੀ ਰਸਮ ਅਦਾ ਕੀਤੀ ਗਈ | ਉਪਰੰਤ ਸੰਗਤਾਂ ਵੱਲੋਂ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ ਤੇ ਅਸਥਾਨ 'ਤੇ ਵੱਖ-ਵੱਖ ਪਕਵਾਨਾਂ ਦੇ ਲੰਗਰ ਵਰਤਾਏ ਗਏ | ਇਸ ਮੌਕੇ ਸਾਬਕਾ ਪੁਲਿਸ ਅਫ਼ਸਰ ਮੋਹਣ ਲਾਲ ਭੱਟੀ ਨੇ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਮਾਜ ਵਿਚ ਏਕਤਾ ਕਾਇਮ ਰੱਖਦੇ ਹਨ | ਇਸ ਮੌਕੇ ਰਜਿੰਦਰ ਭੱਟੀ, ਵੀ.ਕੇ. ਹੈਪੀ, ਰਜਿੰਦਰ ਸਿੱਧੂ, ਰਾਜੇਸ਼ ਕੁਮਾਰ ਭੱਟੀ, ਦਵਿੰਦਰ ਕੁਮਾਰ, ਸਤਪਾਲ ਸਿੰਘ, ਸਾਹਿਲ ਕੁਮਾਰ, ਪ੍ਰਵੀਨ, ਲਖਵੀਰ ਕੌਰ, ਊਸ਼ਾ ਰਾਣੀ, ਸੱਤਿਆ, ਪਿੰਕੀ, ਰੋਜ਼ੀ, ਵਿਨੇ ਸਿੱਧੂ, ਅਰਸ਼ਪ੍ਰੀਤ ਸਿੱਧੂ,ਰਾਜਦੀਪ ਸਿੰਘ, ਹਰਸਿਮਰ ਸਿੰਘ ਤੇ ਮਨਮੀਤ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸ਼ਿੰਘਰਾਲਾ ਟੈਗੋਰ ਇੰਗਲਿਸ਼ ਲਿਟਰੇਰੀ ਕਲੱਬ ਨੇ ਮਨਾਇਆ ਰਬਿੰਦਰਨਾਥ ਟੈਗੋਰ ਦਾ ਜਨਮ ਦਿਹਾੜਾ ਅਗਲੀ ਖ਼ਬਰ ਐੱਸ.ਡੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨਡਾਲਾ ਦਾ ਬਾਰ੍ਹਵੀਂ ਆਰਟਸ ਦਾ ਨਤੀਜਾ ਰਿਹਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।