29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਸ਼ਿੰਘਰਾਲਾ ਟੈਗੋਰ ਇੰਗਲਿਸ਼ ਲਿਟਰੇਰੀ ਕਲੱਬ ਨੇ ਮਨਾਇਆ ਰਬਿੰਦਰਨਾਥ ਟੈਗੋਰ ਦਾ ਜਨਮ ਦਿਹਾੜਾ

ਅਜੀਤ ਡੈਸਕ 18-05-2026
ਨਡਾਲਾ, 17 ਮਈ (ਰਘਬਿੰਦਰ ਸਿੰਘ)-ਦੁਨੀਆ ਭਰ ਵਿਚ ਜਾਣੀ ਪਹਿਚਾਣੀ ਅਤੇ ਇੱਕੋ ਇੱਕ ਨੋਬਲ ਪੁਰਸਕਾਰ-ਵਿਜੇਤਾ ਭਾਰਤੀ ਸਾਹਿਤਕਾਰ ਅਤੇ ਬਹੁ-ਪਸਾਰੀ ਸ਼ਖ਼ਸੀਅਤ ਰਬਿੰਦਰਨਾਥ ਟੈਗੋਰ ਜੀ ਦਾ 165ਵਾਂ ਜਨਮ ਦਿਹਾੜਾ ਬਹੁਤ ਹੀ ਉਤਸ਼ਾਹ ਨਾਲ ਗੁਰੂ ਹਰਗੋਬਿੰਦ ਪਬਲਿਕ ਸਕੂਲ ਨਡਾਲਾ ਵਿਖੇ ਮਨਾਇਆ ਗਿਆ | ਇਸ ਮੌਕੇ ਤੇ ਸਕੂਲ ਦੇ 20 ਵਿਦਿਆਰਥੀਆਂ ਵੱਲੋਂ ਇੰਟਰ ਹਾਊਸ ਇੰਗਲਿਸ਼ ਕਵਿਤਾ ਉਚਾਰਨ ਮੁਕਾਬਲੇ ਵਿਚ ਭਾਗ ਲਿਆ ਗਿਆ | ਸਕੂਲ ਵਿਦਿਆਰਥੀਆਂ ਨੇ ਰਬਿੰਦਰਨਾਥ ਟੈਗੋਰ ਜੀ ਦੁਆਰਾ ਰਚਿਤ ਕਿਤਾਬ 'ਗੀਤਾਂਜਲੀ' ਵਿਚ ਦਰਜ ਕਵਿਤਾਵਾਂ ਦਾ ਸਫਲ ਉਚਾਰਨ ਕੀਤਾ | ਇਸ ਮੌਕੇ ਅਮਲਤਾਸ ਹਾਊਸ ਦੀ ਵਿਦਿਆਰਥਣ ਲਵਪ੍ਰੀਤ ਕੌਰ ਨੇ ਪਹਿਲਾ, ਕਿਚਨਾਰ ਹਾਊਸ ਦੀ ਵਿਦਿਆਰਥਣ ਪ੍ਰਭਜੋਤ ਕੌਰ ਨੇ ਦੂਜਾ ਅਤੇ ਅਮਲਤਾਸ ਹਾਊਸ ਦੀ ਵਿਦਿਆਰਥਣ ਮਨਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ | ਗੁਲਮੋਹਰ ਹਾਊਸ ਦੀ ਵਿਦਿਆਰਥਣ ਗੁਰਲੀਨ ਕੌਰ ਅਤੇ ਅਮਲਤਾਸ ਹਾਊਸ ਦੀਆਂ ਵਿਦਿਆਰਥਣਾਂ ਤਰਨਪ੍ਰੀਤ ਕੌਰ ਅਤੇ ਅਨੂਪਬੀਰ ਕੌਰ ਨੂੰ ਕੌਨਸੋਲੇਸ਼ਨ ਪ੍ਰਾਈਜ਼ ਦਿੱਤੇ ਗਏ | ਇਸ ਮੌਕੇ ਵਿੱਦਿਅਕ ਖੇਤਰ ਵਿਚ ਜਾਣੀ-ਪਹਿਚਾਣੀ ਅਤੇ ''ਟੈਗੋਰ ਐਂਡ ਮੀ'' ਕਾਵਿ ਸੰਗ੍ਰਹਿ ਦੀ ਰਚਨਹਾਰੀ ਮੈਡਮ ਪ੍ਰੋਮਿਲਾ ਅਰੋੜਾ ਮੁੱਖ ਮਹਿਮਾਨ ਦੇ ਤੌਰ ਤੇ ਅਤੇ ਹਰਨਿੰਦਰਜੀਤ ਕੌਰ (ਟੀਚਰ ਅਤੇ ਰੇਡੀਓ-ਟੀਵੀ ਪ੍ਰੈਜ਼ੈਂਟੇਟਰ ) ਵਿਸ਼ੇਸ਼ ਮਹਿਮਾਨ ਵਜੋਂ ਪ੍ਰੋਗਰਾਮ ਵਿਚ ਸ਼ਾਮਲ ਹੋਏ | ਪ੍ਰੋਗਰਾਮ ਦੇ ਸ਼ੁਰੂ ਵਿਚ ਸਕੂਲ ਚੇਅਰਮੈਨ ਡਾ. ਆਸਾ ਸਿੰਘ ਘੁੰਮਣ ਨੇ ਟੈਗੋਰ ਦੇ ਪੰਜਾਬ ਨਾਲ ਗਹਿਰੇ ਸੰਬੰਧਾਂ ਬਾਰੇ ਚਾਨਣਾ ਪਾਇਆ | ਪ੍ਰੋਮਿਲਾ ਅਰੋੜਾ ਨੇ ਸ਼ਾਂਤੀਨੀਕੇਤਨ ਵੱਲੋਂ ਸਨਮਾਨਿਤ ਕੀਤੇ ਜਾਣ ਦੇ ਮੌਕੇ ਦੀਆਂ ਯਾਦਾਂ ਸਾਂਝੀਆਂ ਕੀਤੀਆਂ | ਹਰਨਿੰਦਰਜੀਤ ਨੇ ਜੱਜਮੈਂਟ ਸੁਣਾਉਂਦਿਆਂ ਬਹੁਮੁੱਲੇ ਨੁਕਤੇ ਅਤੇ ਵਡਮੁੱਲੇ ਵਿਚਾਰ ਸਾਂਝੇ ਕੀਤੇ | ਜੇਤੂਆਂ ਨੂੰ ਟਰਾਫ਼ੀਆਂ ਅਤੇ ਨਗਦ ਇਨਾਮ ਪ੍ਰਦਾਨ ਕੀਤੇ ਗਏ | ਇਸ ਮੌਕੇ ਸਕੂਲ ਪਿ੍ੰਸੀਪਲ ਮਨਪ੍ਰੀਤ ਕੌਰ, ਮੈਡਮ ਸਰਬਜੀਤ ਕੌਰ, ਮੈਡਮ ਖ਼ੁਸ਼ਬੂ ਅਤੇ ਈਵੈਂਟ ਇੰਚਾਰਜ ਨਰਿੰਦਰ ਕੁਮਾਰ ਹਾਜ਼ਰ ਸਨ |
ਪਿਛਲੀ ਖ਼ਬਰ ਬਿ੍ਟਿਸ਼ ਵਿਕਟੋਰੀਆ ਸਕੂਲ ਦਾ 12ਵੀਂ ਜਮਾਤ ਦਾ ਨਤੀਜਾ ਰਿਹਾ 100 ਪ੍ਰਤੀਸ਼ਤ ਅਗਲੀ ਖ਼ਬਰ ਪਿੰਡ ਲਿੱਟਾਂ ਵਿਖੇ ਬਾਬਾ ਗੁਲਾਬ ਸ਼ਾਹ ਦੀ 56ਵੀਂ ਬਰਸੀ ਸ਼ਰਧਾ ਉਤਸ਼ਾਹ ਨਾਲ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।