ਸੁਲਤਾਨਪੁਰ ਲੋਧੀ, 17 ਮਈ (ਨਰੇਸ਼ ਹੈਪੀ)-ਬਿ੍ਟਿਸ਼ ਵਿਕਟੋਰੀਆ ਸਕੂਲ, ਸੁਲਤਾਨਪੁਰ ਲੋਧੀ ਨੇ ਇੱਕ ਵਾਰ ਫਿਰ ਸਿੱਖਿਆ ਦੇ ਖੇਤਰ ਵਿਚ ਸ਼ਾਨਦਾਰ ਪ੍ਰਾਪਤੀ ਕਰਦਿਆਂ ਸੈਸ਼ਨ 2025-26 ਦੇ 12ਵੀਂ ਜਮਾਤ ਦੇ ਨਤੀਜਿਆਂ ਵਿਚ 100 ਪ੍ਰਤੀਸ਼ਤ ਸਫਲਤਾ ਹਾਸਲ ਕੀਤੀ ਹੈ | ਸਕੂਲ ਦੇ ਸਾਰੇ ਵਿਦਿਆਰਥੀਆਂ ਨੇ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ | ਨਤੀਜੇ ਘੋਸ਼ਿਤ ਹੁੰਦਿਆਂ ਹੀ ਸਕੂਲ ਵਿਚ ਖੁਸ਼ੀ ਦਾ ਮਾਹੌਲ ਬਣ ਗਿਆ | ਵਿਦਿਆਰਥੀ ਆਪਣੇ ਮਾਪਿਆਂ ਨਾਲ ਸਕੂਲ ਪਹੁੰਚੇ ਜਿੱਥੇ ਸਕੂਲ ਪ੍ਰਬੰਧਕਾਂ ਵੱਲੋਂ ਮਿਠਾਈਆਂ ਵੰਡ ਕੇ ਖੁਸ਼ੀ ਮਨਾਈ ਗਈ | ਸਕੂਲ ਦੇ ਤਿੰਨਾਂ ਸਟਰੀਮਾਂ ਕਾਮਰਸ, ਮੈਡੀਕਲ, ਨਾਨ-ਮੈਡੀਕਲ ਅਤੇ ਹਿਊਮੈਨਿਟੀਜ਼ ਦੇ ਵਿਦਿਆਰਥੀਆਂ ਨੇ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਉੱਚੇ ਅੰਕ ਪ੍ਰਾਪਤ ਕੀਤੇ | ਸਕੂਲ ਦੀ ਟਾਪਰ ਸੂਚੀ ਵਿਚ ਸਭ ਤੋਂ ਪਹਿਲਾ ਸਥਾਨ ਕਾਮਰਸ ਸਟਰੀਮ ਦੀ ਵਿਦਿਆਰਥਣ ਸਹਿਜਪ੍ਰੀਤ ਕੌਰ ਨੇ 96 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਹਾਸਲ ਕੀਤਾ | ਇਸ ਤੋਂ ਇਲਾਵਾ ਇੱਕ ਹੋਰ ਵਿਦਿਆਰਥਣ ਸਹਜਦੀਪ ਕੌਰ ਨੇ 95.6 ਪ੍ਰਤੀਸ਼ਤ ਅਤੇ ਅਰਸ਼ਦੀਪ ਕੌਰ (ਹਿਊਮੈਨਿਟੀਜ਼) ਨੇ 95.2 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ | ਇਸ ਤੋਂ ਇਲਾਵਾ ਗੁਰਲੀਨ ਕੌਰ (ਹਿਊਮੈਨਿਟੀਜ਼) ਨੇ 93 ਪ੍ਰਤੀਸ਼ਤ, ਦੀਆ ਗੁਪਤਾ (ਮੈਡੀਕਲ) ਨੇ 93 ਪ੍ਰਤੀਸ਼ਤ, ਅਨੂਰੀਤ ਹਿਊਮੈਨਿਟੀਜ਼ ਨੇ 90.6 ਪ੍ਰਤੀਸ਼ਤ ਅਤੇ ਗੁਰਸਿਮਰਨ ਸਿੰਘ (ਹਿਊਮੈਨਿਟੀਜ਼) ਨੇ 90 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ | ਕਾਮਰਸ ਸਟਰੀਮ ਦੀ ਰਾਜਦੀਪ ਕੌਰ ਨੇ 89.8 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ, ਜਦਕਿ ਮੈਡੀਕਲ ਸਟਰੀਮ ਦੀ ਪਲਕਪ੍ਰੀਤ ਕੌਰ ਨੇ 89.4 ਪ੍ਰਤੀਸ਼ਤ, ਨਮਨਪ੍ਰੀਤ ਕੌਰ ਨੇ 87.8 ਪ੍ਰਤੀਸ਼ਤ ਅਤੇ ਜੈਸਮੀਨ ਕੌਰ ਨੇ 87 ਪ੍ਰਤੀਸ਼ਤ ਅੰਕ ਹਾਸਲ ਕੀਤੇ | ਇਸੇ ਤਰ੍ਹਾਂ ਯਸ਼ਮੀਤ ਕੌਰ (ਹਿਊਮੈਨਿਟੀਜ਼) ਨੇ 86.8 ਪ੍ਰਤੀਸ਼ਤ, ਅਮਨਪ੍ਰੀਤ ਕੌਰ (ਹਿਊਮੈਨਿਟੀਜ਼) ਨੇ 86 ਪ੍ਰਤੀਸ਼ਤ, ਇਸ਼ਮੀਤ ਕੌਰ (ਹਿਊਮੈਨਿਟੀਜ਼) ਨੇ 85.8 ਪ੍ਰਤੀਸ਼ਤ ਅਤੇ ਐਸ਼ਵਰਨ ਕੌਰ (ਮੈਡੀਕਲ) ਨੇ 85.4 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ | ਨਾਨ-ਮੈਡੀਕਲ ਸਟਰੀਮ ਦੇ ਜੋਬਨਪ੍ਰੀਤ ਸਿੰਘ ਨੇ 84.8 ਪ੍ਰਤੀਸ਼ਤ, ਜਸਕੀਰਤ ਕੌਰ (ਮੈਡੀਕਲ) ਨੇ 84.6 ਪ੍ਰਤੀਸ਼ਤ, ਤਸਨੀਮ ਕੌਰ (ਹਿਊਮੈਨਿਟੀਜ਼) ਨੇ 84.2 ਪ੍ਰਤੀਸ਼ਤ ਅਤੇ ਅਮਨਤ ਰਤਨਪਾਲ (ਮੈਡੀਕਲ) ਨੇ 84 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ | ਇਸ ਤੋਂ ਇਲਾਵਾ ਹਰਸ਼ਨ ਕੌਰ (ਨਾਨ-ਮੈਡੀਕਲ) ਨੇ 81.8 ਪ੍ਰਤੀਸ਼ਤ, ਐਸ਼ਮੀਤ ਕੌਰ ਨੇ 81.4 ਪ੍ਰਤੀਸ਼ਤ ਅਤੇ ਸੁਖਮਨਪ੍ਰੀਤ ਸਿੰਘ ਨੇ 80.8 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ | ਸਕੂਲ ਦੇ ਚੇਅਰਮੈਨ ਸ਼ਿੰਦਰਪਾਲ ਸਿੰਘ, ਐਮ.ਡੀ. ਅਰਸ਼ਦੀਪ ਸਿੰਘ ਅਤੇ ਪਿ੍ੰਸੀਪਲ ਸੁਨੀਤਾ ਸਭਰਵਾਲ ਨੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਇਸ ਸ਼ਾਨਦਾਰ ਸਫਲਤਾ ਲਈ ਹਾਰਦਿਕ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਇਹ ਉਪਲਬਧੀ ਵਿਦਿਆਰਥੀਆਂ ਦੀ ਮਿਹਨਤ, ਅਧਿਆਪਕਾਂ ਦੇ ਸਮਰਪਣ ਅਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹੈ |