ਭੁਲੱਥ, 17 ਮਈ (ਮੇਹਰ ਚੰਦ ਸਿੱਧੂ)-ਬੀਤੇ ਦਿਨ ਕਸਬਾ ਭੁਲੱਥ ਕਰਤਾਰਪੁਰ ਰੋਡ 'ਤੇ ਵਾਪਰੇ ਸੜਕ ਹਾਦਸੇ ਦੌਰਾਨ ਕਾਰ ਤੇ ਮੋਟਰਸਾਈਕਲ ਦੀ ਟੱਕਰ ਦੌਰਾਨ ਮੋਟਰਸਾਈਕਲ ਸਵਾਰ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਤੇ ਉਸ ਦੀ ਮਾਂ ਦੀ ਮੌਤ ਹੋ ਜਾਣ ਦਾ ਹਾਦਸਾ ਵਾਪਰਿਆ ਸੀ | ਇਸ ਦੇ ਸੰਬੰਧ ਵਿਚ ਹਰਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਪੰਡੋਰੀ ਰਾਜਪੂਤਾਂ ਵੱਲੋਂ ਥਾਣਾ ਭੁਲੱਥ ਵਿਖੇ ਲਿਖਤੀ ਇਤਲਾਹ ਦਿੰਦਿਆਂ ਦੱਸਿਆ ਸੀ, ਕਿ ਅਰਸ਼ਿਤ ਮਦਾਨ ਪੁੱਤਰ ਵਿਵੇਕ ਮਦਾਨ ਵਾਸੀ ਸੰਤੋਖਪੁਰਾ ਜ਼ਿਲ੍ਹਾ ਜਲੰਧਰ , ਜੋ ਭੁਲੱਥ ਵਾਲੀ ਸਾਈਡ ਤੋਂ ਤੇਜ਼ ਰਫ਼ਤਾਰ ਨਾਲ ਕਾਰ ਚਲਾਉਂਦਾ ਹੋਇਆ ਆ ਰਿਹਾ ਸੀ ਤੇ ਗਲਤ ਸਾਈਡ ਤੋਂ ਆਉਣ ਕਰਕੇ ਐਕਸੀਡੈਂਟ ਵਾਪਰਿਆ ਸੀ, ਜਿਸ ਕਰਕੇ ਮੋਟਰਸਾਈਕਲ ਸਵਾਰ ਉਸ ਦਾ ਬੇਟਾ ਰਾਜਨਦੀਪ ਸਿੰਘ ਗੰਭੀਰ ਜ਼ਖਮੀ ਹੋ ਗਿਆ ਤੇ ਉਸ ਦੀ ਪਤਨੀ ਸੰਦੀਪ ਕੌਰ ਦੀ ਦੀ ਮੌਤ ਹੋ ਗਈ | ਹਰਵਿੰਦਰ ਸਿੰਘ ਦੇ ਬਿਆਨਾਂ 'ਤੇ ਉਕਤ ਕਾਰ ਚਾਲਕ 'ਤੇ ਥਾਣਾ ਭੁਲੱਥ ਵਿਖੇ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ |