ਖਲਵਾੜਾ, 17 ਮਈ (ਮਨਦੀਪ ਸਿੰਘ ਸੰਧੂ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ | ਇਸ ਵਿਚ ਪੁਰਾਣੀ ਪੈਨਸ਼ਨ ਦੀ ਬਹਾਲੀ, ਪੁਰਾਣੇ ਸਕੇਲ ਅਤੇ ਭੱਤਿਆ ਦੀ ਬਹਾਲੀ, ਅਧਿਆਪਕਾ ਨੂੰ ਗੈਰ ਵਿੱਦਿਅਕ ਕੰਮਾਂ ਵਿਚ ਉਲਝਾਉਣਾ, ਵੱਖ-ਵੱਖ ਕੈਟਾਗਰੀ ਦੇ ਅਧਿਆਪਕਾ ਦੀਆਂ ਪ੍ਰਮੋਸ਼ਨਾ, ਮੈਰਿਟ ਦੇ ਆਧਾਰ ਤੇ ਬਦਲੀਆਂ, ਬਾਡਰ ਏਰੀਆ ਭੱਤਾ ਅਤੇ ਪੇਂਡੂ ਏਰੀਆ ਭੱਤਾ ਦੀ ਬਹਾਲੀ, ਛੇਵਾਂ ਪੇ ਕਮਿਸ਼ਨ ਲਾਗੂ ਹੋਣ ਸਮੇਂ ਬਣੀ ਜ਼ਿਲ੍ਹਾ ਪ੍ਰੀਸ਼ਦਾਂ ਤੋਂ ਆਏ ਅਧਿਆਪਕਾਂ ਦੀ ਆਪਸੀ ਸੀਨੀਅਰ ਜੂਨੀਅਰ ਪੇਅ ਅਨਾਮਲੀ ਦੂਰ ਕੀਤੀ ਜਾਵੇ, ਸਕੂਲਾਂ 'ਚ ਪਈਆਂ ਖਾਲੀ ਅਸਾਮੀਆਂ ਨੂੰ ਭਰਨ ਆਦਿ ਮੰਗਾਂ ਸਬੰਧੀ ਲੰਬਾ ਸਮਾਂ ਵਿਚਾਰ ਚਰਚਾ ਕੀਤੀ ਗਈ | ਮੀਟਿੰਗ ਵਿਚ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ ਕਿ ਪੰਜਾਬ ਸਰਕਾਰ ਦੀਆਂ ਅਧਿਆਪਕ ਮੁਲਾਜ਼ਮ ਤੇ ਪੈਨਸ਼ਨਰ ਵਿਰੋਧੀ ਨੀਤੀਆਂ ਖ਼ਾਸ ਕਰ ਮਹਿੰਗਾਈ ਭੱਤੇ ਦੇ ਮਸਲੇ ਤੇ ਸਰਕਾਰ ਦੀ ਨਾ ਪੱਖੀ ਨੀਤੀ ਦੀ ਨਿਖੇਧੀ ਕੀਤੀ ਗਈ ਜਥੇਬੰਦੀ ਵੱਲੋਂ ਫ਼ੈਸਲਾ ਕੀਤਾ ਗਿਆ ਕਿ 2 ਜੂਨ ਨੂੰ ਮੋਹਾਲੀ ਵਿੱਦਿਆ ਭਵਨ ਵਿਖੇ ਰੋਸ ਪ੍ਰਦਰਸ਼ਨ ਤੇ ਰੋਸ ਰੈਲੀ ਕੀਤੀ ਜਾਵੇਗੀ | ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਗੁਰਬਿੰਦਰ ਸਿੰਘ, ਵਿੱਤ ਸਕੱਤਰ ਮਨੋਹਰ ਲਾਲ ਸ਼ਰਮਾ, ਸਹਾਇਕ ਪੈੱ੍ਰਸ ਗਣੇਸ਼ ਭਗਤ, ਸੀਨੀਅਰ ਮੀਤ ਪ੍ਰਧਾਨ ਤੀਰਥ ਸਿੰਘ ਬਾਸੀ ਨੇ ਕਿਹਾ ਕਿ ਇਸ ਮਈ ਮਹੀਨੇ ਵਿਚ ਪ੍ਰੋਗਰਾਮਾਂ ਦੀ ਤਿਆਰੀ ਲਈ ਜੀ.ਟੀ.ਯੂ. ਪੰਜਾਬ ਵੱਲੋਂ ਜ਼ਿਲ੍ਹਾ ਪੱਧਰੀ ਤਿਆਰੀ ਮੀਟਿੰਗ ਕੀਤੀਆਂ ਜਾਣਗੀਆਂ | 27 ਸਤੰਬਰ ਨੂੰ ਅੰਮਿ੍ਤਸਰ ਵਿਖੇ ਜਨਰਲ ਕੌਂਸਲ ਇਜਲਾਸ ਕਰਨ ਦਾ ਫ਼ੈਸਲਾ ਕੀਤਾ ਗਿਆ ਇਸ ਸਮੇਂ ਫਿਰੋਜ਼ਪੁਰ ਤੋਂ ਬਲਵਿੰਦਰ ਸਿੰਘ ਭੁੱਟੋ, ਮੋਗਾ ਤੋਂ ਜੱਜ ਪਾਲ ਸਿੰਘ ਬਾਜੇਕੇ, ਕਪੂਰਥਲਾ ਤੋਂ ਰਛਪਾਲ ਸਿੰਘ ਵੜੈਚ ਪਟਿਆਲਾ ਤੋਂ ਜਸਵਿੰਦਰ ਸਮਾਣਾ, ਸੰਗਰੂਰ ਤੋਂ ਦੇਵੀ ਦਿਆਲ ਅਤੇ ਸਰਬਜੀਤ ਸਿੰਘ, ਬਰਨਾਲਾ ਤੋਂ ਹਰਿੰਦਰ ਮੱਲ੍ਹੀਆਂ, ਮਾਨਸਾ ਤੋਂ ਨਰਿੰਦਰ ਮਾਖਾ ਅਤੇ ਗੁਰਦਾਸ ਸਿੰਘ, ਰੋਪੜ ਤੋਂ ਧਰਮਿੰਦਰ ਭੰਗੂ, ਫਤਿਹਗੜ੍ਹ ਸਾਹਿਬ ਤੋਂ ਰਜੇਸ਼ ਕੁਮਾਰ, ਮੋਹਾਲੀ ਤੋਂ ਰਵਿੰਦਰ ਸਿੰਘ ਪੱਪੀ, ਹੁਸ਼ਿਆਰਪੁਰ ਤੋਂ ਪਿ੍ਤਪਾਲ ਚੌਟਾਲਾ ਅਤੇ ਅਮਨਦੀਪ ਸ਼ਰਮਾ ਸ਼੍ਰੀ ਅੰਮਿ੍ਤਸਰ ਸਾਹਿਬ ਤੋਂ ਸੁੱਚਾ ਸਿੰਘ , ਗੁਰਦਾਸਪੁਰ ਤੋਂ ਦਿਲਦਾਰ ਭੰਡਾਲ, ਕੁਲਦੀਪ ਪੁਰੋਵਾਲ, ਪਠਾਨਕੋਟ ਤੋਂ ਸੁਬਾਸ਼ ਚੰਦਰ ਅਤੇ ਜੀਟੀਯੂ ਪੰਜਾਬ ਦੇ ਸਾਬਕਾ ਜਰਨਲ ਸਕੱਤਰ ਕੁਲਦੀਪ ਸਿੰਘ ਦੌੜਕਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |