ਭੁਲੱਥ, 17 ਮਈ ( ਮੇਹਰ ਚੰਦ ਸਿੱਧੂ)-ਕਸਬਾ ਭੁਲੱਥ ਦੇ ਵਸਨੀਕ ਪ੍ਰਸਿੱਧ ਅਕਾਊਾਟੈਂਟ ਅਰੁਣ ਕੁਮਾਰ ਮੰਨਣ ਦੇ ਪੂਜਨੀਕ ਮਾਤਾ ਊਸ਼ਾ ਰਾਣੀ ਦਾ ਦੇਹਾਂਤ ਹੋ ਗਿਆ ਸੀ ਦਾ ਅੱਜ ਉਨ੍ਹਾਂ ਦੀ ਮਿ੍ਤਕ ਦੇਹ ਦਾ ਅੰਤਿਮ ਸੰਸਕਾਰ ਭੁਲੱਥ ਗਰਬੀ ਦੇ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ | ਇਸ ਮੌਕੇ ਊਸ਼ਾ ਰਾਣੀ ਮੰਨਣ ਦੇ ਮਿ੍ਤਕ ਸਰੀਰ ਨੂੰ ਅਗਨੀ ਭੇਟ ਉਨ੍ਹਾਂ ਦੇ ਸਪੁੱਤਰ ਅਰੁਣ ਕੁਮਾਰ ਮੰਨਣ ਵੱਲੋਂ ਕੀਤੀ ਗਈ | ਅੰਤਿਮ ਸੰਸਕਾਰ ਮੌਕੇ ਪੁੱਜੇ ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਜ਼ਿਕਰਯੋਗ ਹੈ ਕਿ ਊਸ਼ਾ ਰਾਣੀ ਮੰਨਣ ਭੁਪੇਸ਼ ਸ਼ਰਮਾ, ਮਾਸਟਰ ਦਿਨੇਸ਼ ਕੁਮਾਰ ਸ਼ਰਮਾ ਸਟੇਟ ਐਵਾਰਡੀ ਦੇ ਮਾਸੀ ਸਨ | ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਜਪਾ ਆਗੂ ਅਮਨਦੀਪ ਸਿੰਘ ਗੋਰਾ ਗਿੱਲ, ਭਾਜਪਾ ਆਗੂ ਰਮੇਸ਼ ਚੰਦਰ ਸ਼ਰਮਾ, ਐਡਵੋਕੇਟ ਸਤਪਾਲ ਵਧਾਵਣ, ਜੋਗਿੰਦਰ ਪਾਲ ਮਰਵਾਹਾ ਸਾਬਕਾ ਪ੍ਰਧਾਨ ਨਗਰ ਪੰਚਾਇਤ ਭੁਲੱਥ, ਮਾਸਟਰ ਕੰਵਲਜੀਤ ਮੰਨਣ, ਸੁਰਿੰਦਰ ਕੁਮਾਰ ਕੱਕੜ ਚੇਅਰਮੈਨ ਡਾਇਲੈਸਿਸ ਸੈਂਟਰ ਭੁਲੱਥ, ਪਰਮਜੀਤ ਕੁਮਾਰ ਪੁਰੀ, ਰਜਿੰਦਰ ਕੁਮਾਰ ਮਰਵਾਹਾ, ਗੁਰਦੇਵ ਸਿੰਘ ਬਾਜਵਾ, ਬਲਵਿੰਦਰ ਸਿੰਘ ਚੀਮਾ, ਨਰੇਸ਼ ਕੁਮਾਰ ਸਹਿਗਲ ਸਾਬਕਾ ਕੌਂਸਲਰ, ਸੂਰਜ ਭਾਟੀਆ, ਦਵਿੰਦਰ ਸਿੰਘ, ਰਾਜ ਕੁਮਾਰ, ਲੱਖਣਪਾਲ, ਹੋਰ ਬਹੁਤ ਸਾਰੇ ਆਗੂ ਹਾਜ਼ਰ ਸਨ |