30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਬਾਬਾ ਮੰਡ ਪੀਰ ਦੀ ਦਰਗਾਹ 'ਤੇ ਸਾਲਾਨਾ ਛਿੰਝ ਮੇਲਾ ਕਰਵਾਉਣ ਸਬੰਧੀ ਪਿੰਡ ਵਾਸੀਆਂ ਦੀ ਸਾਂਝੀ ਮੀਟਿੰਗ <br/>

ਅਜੀਤ ਡੈਸਕ 18-05-2026
ਹੁਸੈਨਪੁਰ, 17 ਮਈ (ਸੋਢੀ)-ਗ੍ਰਾਮ ਪੰਚਾਇਤ ਅਤੇ ਛਿੰਝ ਮੇਲਾ ਪ੍ਰਬੰਧਕ ਕਮੇਟੀ ਪਿੰਡ ਪਾਜੀਆਂ ਵਲੋਂ ਬਾਬਾ ਮੰਡ ਪੀਰ ਦੇ ਸਾਲਾਨਾ ਮੇਲੇ ਨੂੰ ਸਮਰਪਿਤ ਪਿੰਡ ਪਾਜੀਆਂ ਕਪੂਰਥਲਾ ਵਿਖੇ ਇਲਾਕੇ ਭਰਦੀਆਂ ਸਮੂਹ ਸੰਗਤਾਂ ਅਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਸਾਲਾਨਾ ਛਿੰਝ ਮੇਲਾ 21 ਮਈ ਦਿਨ ਵੀਰਵਾਰ ਨੂੰ ਸ਼ਰਧਾ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਗ੍ਰਾਮ ਪੰਚਾਇਤ ਅਤੇ ਛਿੰਝ ਮੇਲਾ ਪ੍ਰਬੰਧਕ ਕਮੇਟੀ ਪਿੰਡ ਪਾਜੀਆਂ ਦੇ ਅਮਰਜੀਤ ਸਿੰਘ ਸਰਪੰਚ, ਭਾਜਪਾ ਦੇ ਸੀਨੀਅਰ ਆਗੂ ਪਿਆਰਾ ਸਿੰਘ ਟੁਰਨਾ, ਸਾਬਕਾ ਸਰਪੰਚ ਸੂਰਤਾ ਸਿੰਘ, ਨੰਬਰਦਾਰ ਗੁਰਦਿਆਲ ਸਿੰਘ ਅਤੇ ਹੋਰ ਸਿਰਕੱਢ ਆਗੂਆਂ ਨੇ ਦੱਸਿਆ ਕਿ ਬਾਬਾ ਮੰਡ ਪੀਰ ਦੇ ਸਾਲਾਨਾ ਮੇਲੇ ਨੂੰ ਸਮਰਪਿਤ ਪਿੰਡ ਪਾਜੀਆਂ ਦੇ ਗੁਰਦੁਆਰਾ ਸਾਹਿਬ ਵਿਖੇ 21 ਮਈ ਨੂੰ ਸਵੇਰੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਜਾਣਗੇ ਜਦਕਿ ਸ਼ਾਮ ਨੂੰ ਬਾਬਾ ਮੰਡ ਪੀਰ ਦੀ ਦਰਗਾਹ ਉੱਤੇ ਚਾਦਰ ਚੜ੍ਹਾਉਣ ਦੀ ਰਸਮ ਨਿਭਾਉਣ ਉਪਰੰਤ ਬਾਅਦ ਖੁੱਲ੍ਹੇ ਅਖਾੜੇ ਵਿਚ ਸਾਲਾਨਾ ਛਿੰਝ ਮੇਲਾ ਕਰਵਾਇਆ ਜਾਵੇਗਾ | ਜਿਸ ਵਿਚ ਪ੍ਰਸਿੱਧ ਨਾਮਵਰ ਪਹਿਲਵਾਨਾਂ ਦੀਆਂ ਕੁਸ਼ਤੀਆਂ ਕਰਵਾਈਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਜੇਤੂ ਪਹਿਲਵਾਨਾਂ ਦੇ ਨਾਲ-ਨਾਲ ਇਸ ਛਿੰਝ ਮੇਲੇ ਵਿਚ ਆਈਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਜਾਵੇਗਾ | ਇਸ ਛਿੰਝ ਮੇਲੇ ਨੂੰ ਸਫਲ ਬਣਾਉਣ ਵਿਚ ਕੁਲਵਿੰਦਰ ਸਿੰਘ ਯੂ. ਕੇ, ਬਲਵੀਰ ਕੌਰ ਪੁੱਤਰੀ ਕਿਰਪਾ ਸਿੰਘ ਤੋਂ ਇਲਾਵਾ ਸਲਵਿੰਦਰ ਸਿੰਘ ਟੁਰਨਾ, ਬਲਵੀਰ ਸਿੰਘ, ਬਹਾਦਰ ਸਿੰਘ, ਮਹਿੰਦਰ ਸਿੰਘ, ਸੁਦਾਗਰ ਚੰਦ, ਜਰਨੈਲ ਸਿੰਘ, ਕੁਲਵੰਤ ਸਿੰਘ, ਮੁਲਖ਼ ਰਾਜ, ਮੰਗਾਂ ਗਿੱਲ ਅਤੇ ਹੋਰ ਸਮੂਹ ਪਿੰਡ ਵਾਸੀਆਂ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ |
ਪਿਛਲੀ ਖ਼ਬਰ ਬਾਬਾ ਦੀਪਕ ਸ਼ਾਹ ਦੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨਾਲ ਮੁਲਾਕਾਤ <br/> ਅਗਲੀ ਖ਼ਬਰ ਊਸ਼ਾ ਰਾਣੀ ਮੰਨਣ ਦਾ ਅੰਤਿਮ ਸੰਸਕਾਰ ਭੁਲੱਥ ਗਰਬੀ ਦੇ ਸ਼ਮਸ਼ਾਨਘਾਟ ਵਿਖੇ ਹੋਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।