ਭੁਲੱਥ, 17 ਮਈ (ਮਨਜੀਤ ਸਿੰਘ ਰਤਨ)-ਸੂਫ਼ੀ ਸੰਤ ਸਮਾਜ ਭਲਾਈ ਬੋਰਡ ਦੇ ਚੇਅਰਮੈਨ ਬਾਬਾ ਦੀਪਕ ਸ਼ਾਹ (ਭੁਲੱਥ) ਵੱਲੋਂ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨਾਲ ਮੁਲਾਕਾਤ ਕੀਤੀ | ਇਸ ਮੁਲਾਕਾਤ ਬਾਰੇ ਜਾਣਕਾਰੀ ਦਿੰਦਿਆਂ ਬਾਬਾ ਦੀਪਕ ਸ਼ਾਹ (ਪ੍ਰਧਾਨ ਵਿਸ਼ਵ ਸੂਫ਼ੀ ਸੰਤ ਸਮਾਜ) ਨੇ ਦੱਸਿਆ ਕਿ ਇਹ ਮੁਲਾਕਾਤ ਚੰਡੀਗੜ੍ਹਵਿਖੇ ਉਨ੍ਹਾਂ ਦਫ਼ਤਰ ਵਿਖੇ ਹੋਈ ਜਦੋਂ ਉਨ੍ਹਾਂ ਨੇ ਦਫ਼ਤਰ ਬੁਲਾਇਆ ਤੇ ਉੱਥੇ ਆਉਣ ਤੇ ਸਵਾਗਤ ਕੀਤਾ | ਬਾਬਾ ਦੀਪਕ ਸ਼ਾਹ ਨੇ ਦੱਸਿਆ ਕਿ ਸੂਫ਼ੀ ਸੰਤ ਸਮਾਜ ਭਲਾਈ ਬੋਰਡ ਦੇ ਚੇਅਰਮੈਨ ਬਣਨ ਤੋਂ ਬਾਅਦ ਚੇਅਰਮੈਨ ਗੜ੍ਹੀ ਨਾਲ ਇਹ ਮੁਲਾਕਾਤ ਬਹੁਤ ਮਹੱਤਵਪੂਰਨ ਤੇ ਵਿਸ਼ੇਸ਼ ਰਹੀ | ਬਾਬਾ ਦੀਪਕ ਸ਼ਾਹ ਨੇ ਕਿਹਾ ਜਸਵੀਰ ਸਿੰਘ ਗੜ੍ਹੀ ਬਹੁਤ ਸ਼ਾਨਦਾਰ ਤੇ ਸ਼ਲਾਘਾਯੋਗ ਸੇਵਾਵਾਂ ਨਿਭਾ ਰਹੇ ਹਨ ਅਤੇ ਹਮੇਸ਼ਾ ਇਨਸਾਫ਼ ਨੂੰ ਤਰਜੀਹ ਦਿੰਦੇ ਹਨ | ਉਨ੍ਹਾਂ ਕਿਹਾ ਉਹ ਇੱਕ ਮਿਹਨਤੀ ਤੇ ਇਮਾਨਦਾਰ ਦੇ ਨਾਲ ਸੂਝਵਾਨ ਨੇਤਾ ਹਨ | ਮੁਲਾਕਾਤ ਦੌਰਾਨ ਕੁਝ ਅਹਿਮ ਮਸਲੇ ਕੁੱਝ ਹਲਕਾ ਭੁਲੱਥ ਨਾਲ ਸਬੰਧਿਤ ਤੇ ਕੁੱਝ ਪੰਜਾਬ ਵਿਚ ਪੀਰਾਂ ਦੇ ਦਰਬਾਰਾਂ ਨਾਲ ਸਬੰਧਿਤ ਸਨ ਜੋ ਚੇਅਰਮੈਨ ਗੜ੍ਹੀ ਦੇ ਧਿਆਨ ਵਿਚ ਲਿਆਂਦੇ ਗਏ ਜਿਸਤੇ ਉਨ੍ਹਾਂ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ |