30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਪਿੰਡ ਰਾਏਪੁਰ ਪੀਰ ਬਖ਼ਸ਼ ਵਾਲਾ ਵਿਖੇ ਲਗਾਇਆ ਹੱਡੀਆਂ ਅਤੇ ਜੋੜਾਂ ਦਾ ਫ਼੍ਰੀ ਮੈਡੀਕਲ ਕੈਂਪ <br/>

ਅਜੀਤ ਡੈਸਕ 18-05-2026
ਭੁਲੱਥ, 17 ਮਈ (ਮਨਜੀਤ ਸਿੰਘ ਰਤਨ)-ਇੱਥੋਂ ਨਜ਼ਦੀਕੀ ਪਿੰਡ ਰਾਏਪੁਰ ਪੀਰ ਬਖ਼ਸ਼ ਵਾਲਾ ਵਿਖੇ ਰਣਜੀਤ ਹਸਪਤਾਲ ਜਲੰਧਰ ਵੱਲੋਂ ਲਾਇਨਜ਼ ਕਲੱਬ ਵਿਸ਼ਵਾਸ ਭੁਲੱਥ ਦੇ ਪ੍ਰਧਾਨ ਮਨਜੀਤ ਕੌਰ ਖ਼ਾਲਸਾ ਦੇ ਸਹਿਯੋਗ ਨਾਲ ਆਪਣੀ ਮਾਤਾ ਬਲਵਿੰਦਰ ਕੌਰ ਪਤਨੀ ਸੁਖਵੰਤ ਸਿੰਘ ਦੀ ਯਾਦ ਵਿਚ ਗੁਰਦੁਆਰਾ ਸਿੰਘ ਸਭਾ ਚੜ੍ਹਦੀ ਪੱਤੀ ਵਿਖੇ ਹੱਡੀਆਂ ਅਤੇ ਜੋੜਾਂ ਦਾ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ | ਇਸ ਲਗਾਏ ਗਏ ਕੈਂਪ ਮੌਕੇ ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਉਪਰੰਤ ਕੀਰਤਨੀ ਜਥੇ ਵੱਲੋਂ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਇਸ ਕੈਂਪ ਵਿਚ ਡਾ. ਤਰਨਜੀਤ ਸਿੰਘ ਅਤੇ ਉਨ੍ਹਾਂ ਨਾਲ ਜਲੰਧਰ ਤੋਂ ਆਈ ਆਏ ਡਾਕਟਰਾਂ ਦੀ ਟੀਮ ਵੱਲੋਂ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ | ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਕੈਂਪ ਵਿਚ 117 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਜਿਨ੍ਹਾਂ ਵਿਚੋਂ 67 ਮਰੀਜ਼ਾਂ ਨੂੰ ਮੌਕੇ ਤੇ ਹੀ ਚੈੱਕ ਕਰਕੇ ਉਨ੍ਹਾਂ ਨੂੰ ਲੋੜੀਂਦੀ ਮੁਫ਼ਤ ਦਵਾਈ ਦਿੱਤੀ ਗਈ ਜਦ ਕਿ ਬਾਕੀ ਮਰੀਜ਼ਾਂ ਦੇ ਗੋਡਿਆਂ ਦੇ ਆਪੇ੍ਰਸ਼ਨ ਹੋਣੇ ਪਾਏ ਗਏ ਅਤੇ ਇਹ ਆਪੇ੍ਰਸ਼ਨ ਰਣਜੀਤ ਹਸਪਤਾਲ ਜਲੰਧਰ ਵਿਖੇ ਫ਼ਰੀ ਕੀਤੇ ਜਾਣਗੇ ਅਤੇ ਉਨ੍ਹਾਂ ਦਾ ਇਲਾਜ ਵੀ ਮੁਫ਼ਤ ਕੀਤਾ ਜਾਵੇਗਾ | ਇਸ ਮੌਕੇ ਤੇ ਮਨਜੀਤ ਕੌਰ ਖ਼ਾਲਸਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅੱਗੇ ਤੋਂ ਵੀ ਇਹੋ ਲੋਕ ਭਲਾਈ ਦੇ ਕੰਮ ਕੀਤੇ ਜਾਂਦੇ ਰਹਿਣਗੇ ਇਸ ਮੌਕੇ ਤੇ ਹਰਜੀਤ ਸਿੰਘ ਸਰਪੰਚ, ਗੁਰਪ੍ਰੀਤ ਸਿੰਘ ਹੈਪੀ ਲਾਲੀਆ ਸਰਪੰਚ, ਲਖਵਿੰਦਰ ਸਿੰਘ ਸਾਬਕਾ ਸਰਪੰਚ, ਜਸਵੀਰ ਸਿੰਘ ਲਾਲੀਆ, ਨਛੱਤਰ ਸਿੰਘ ਸੈਕਟਰੀ, ਗੁਰਦੇਵ ਸਿੰਘ ਸਾਬਕਾ ਮੈਂਬਰ, ਮੱਖਣ ਸਿੰਘ ਸਾਬਕਾ ਮੈਂਬਰ, ਬਲਜੀਤ ਸਿੰਘ ਮੈਂਬਰ, ਲਵਜੋਤ ਸਿੰਘ ਮੈਂਬਰ, ਅਵਤਾਰ ਸਿੰਘ ਲਾਲੀਆ, ਸੁਖਵੰਤ ਸਿੰਘ, ਸੋਹਣ ਸਿੰਘ ਲਾਲੀਆ, ਮਨਮੀਤ ਸਿੰਘ ਲਾਲੀਆ, ਰਵਿੰਦਰ ਸਿੰਘ ਸੋਨੰੂ, ਜੋਗਿੰਦਰ ਸਿੰਘ ਪ੍ਰਧਾਨ, ਸੁਲੱਖਣ ਸਿੰਘ ਪ੍ਰਧਾਨ, ਅਮਰਜੀਤ ਸਿੰਘ ਲਾਲੀਆ, ਲਖਬੀਰ ਸਿੰਘ ਸੈਕਟਰੀ, ਗੁਰਪ੍ਰਤਾਪ ਸਿੰਘ ਗੋਲਡੀ, ਗੁਰਸੇਵਕ ਸਿੰਘ ਲਾਲੀਆ, ਗੁਰਪ੍ਰਤਾਪ ਸਿੰਘ ਗੋਰਾ ਅਤੇ ਵੱਡੀ ਗਿਣਤੀ ਵਿਚ ਪਿੰਡ ਦੇ ਮੋਹਤਬਰ ਵਿਅਕਤੀ ਹਾਜ਼ਰ ਸਨ |

ਪਿਛਲੀ ਖ਼ਬਰ ਕੋਸ਼ਿਸ਼ ਖ਼ੂਨਦਾਨ ਸੰਸਥਾ ਰੇਲ ਕੋਚ ਫ਼ੈਕਟਰੀ ਨੇ 20ਵਾਂ ਖ਼ੂਨਦਾਨ ਕੈਂਪ ਲਗਾਇਆ <br/> ਅਗਲੀ ਖ਼ਬਰ ਬਾਬਾ ਦੀਪਕ ਸ਼ਾਹ ਦੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨਾਲ ਮੁਲਾਕਾਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।