30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਕੋਸ਼ਿਸ਼ ਖ਼ੂਨਦਾਨ ਸੰਸਥਾ ਰੇਲ ਕੋਚ ਫ਼ੈਕਟਰੀ ਨੇ 20ਵਾਂ ਖ਼ੂਨਦਾਨ ਕੈਂਪ ਲਗਾਇਆ <br/>

ਅਜੀਤ ਡੈਸਕ 18-05-2026
ਹੁਸੈਨਪੁਰ, 17 ਮਈ (ਤਰਲੋਚਨ ਸਿੰਘ ਸੋਢੀ)-ਕੋਸ਼ਿਸ਼ ਖ਼ੂਨਦਾਨ ਸੰਸਥਾ ਰੇਲ ਕੋਚ ਫ਼ੈਕਟਰੀ ਵਲੋਂ ਸੁਸਾਇਟੀ ਦੇ ਪ੍ਰਧਾਨ ਹਰਪਾਲ ਸਿੰਘ ਅਤੇ ਜਨਰਲ ਸਕੱਤਰ ਇੰਜੀਨੀਅਰ ਜੀਤ ਸਿੰਘ ਦੀ ਅਗਵਾਈ ਹੇਠ ਲਾਲਾ ਲਾਜਪਤ ਰਾਏ ਹਸਪਤਾਲ ਰੇਲ ਕੋਚ ਫ਼ੈਕਟਰੀ ਵਿਖੇ ਸਿਵਲ ਹਸਪਤਾਲ ਕਪੂਰਥਲਾ ਬਲੱਡ ਕੇਅਰ ਸੈਂਟਰ ਦੀ ਟੀਮ ਅਤੇ ਲਾਲਾ ਲਾਜਪਤ ਰਾਏ ਹਸਪਤਾਲ ਰੇਲ ਕੋਚ ਫ਼ੈਕਟਰੀ ਦੀ ਚੀਫ਼ ਮੈਡੀਕਲ ਅਫ਼ਸਰ ਲੱਥਾ ਐਨ ਰਾਮਾਲਿੰਗਮ ਦੇ ਵਿਸ਼ੇਸ਼ ਸਹਿਯੋਗ ਨਾਲ 20ਵਾਂ ਖ਼ੂਨਦਾਨ ਕੈਂਪ ਲਗਾਇਆ ਗਿਆ | ਜਿਸ ਦਾ ਉਦਘਾਟਨ ਕਰਦਿਆਂ ਰਵੀ ਕੁਮਾਰ ਚੀਫ਼ ਮਕੈਨੀਕਲ ਇੰਜੀਨੀਅਰ ਆਰ. ਸੀ. ਐਫ਼.ਨੇ ਕਿਹਾ ਕਿ ਖ਼ੂਨਦਾਨ ਇਕ ਮਹਾਨ ਦਾਨ ਹੈ ਕਿਉਂਕਿ ਖ਼ੂਨਦਾਨ ਕਰਨ ਵਾਲੇ ਸਾਥੀਆਂ ਵਲੋਂ ਕੀਤਾ ਖ਼ੂਨਦਾਨ ਕਈ ਕੀਮਤੀ ਜਾਨਾਂ ਬਚਾ ਸਕਦਾ ਹੈ ਅਤੇ ਇਹੀ ਸੱਚੀ ਇਨਸਾਨੀਅਤ ਹੈ | ਇਸ ਕੈਂਪ ਵਿਚ 56 ਖ਼ੂਨਦਾਨੀਆਂ ਨੇ ਜ਼ਿੰਦਗੀ ਮੌਤ ਦੀ ਲੜਾਈ ਲੜਦੇ ਮਰੀਜ਼ਾਂ ਨੂੰ ਬਚਾਉਣ ਲਈ ਆਪਣਾ ਖ਼ੂਨਦਾਨ ਕੀਤਾ | ਇਸ ਮੌਕੇ ਕੋਸ਼ਿਸ਼ ਖ਼ੂਨਦਾਨ ਸੰਸਥਾ ਦੇ ਜਨਰਲ ਸਕੱਤਰ ਇੰਜੀਨੀਅਰ ਜੀਤ ਸਿੰਘ, ਦਰਸ਼ਨ ਲਾਲ ਪ੍ਰਧਾਨ ਆਈ. ਆਰ. ਟੀ. ਐਸ. ਏ., ਅਮਰੀਕ ਸਿੰਘ ਪ੍ਰਧਾਨ ਅਤੇ ਸਰਵਜੀਤ ਸਿੰਘ ਜਨਰਲ ਸਕੱਤਰ ਆਰ. ਸੀ. ਐਫ. ਇੰਪਲਾਈਜ਼ ਯੂਨੀਅਨ ਨੇ ਵੀ ਆਪਣੇ-ਆਪਣੇ ਵਿਚਾਰ ਸਾਂਝੇ ਕੀਤੇ | ਇਸ ਕੈਂਪ ਵਿਚ ਡਾ. ਰਾਜੇਸ਼ ਮੋਹਨ ਪ੍ਰਸ਼ਾਸਨਿਕ ਅਧਿਕਾਰੀ ਅਤੇ ਵਧੀਕ ਮੁੱਖ ਮੈਡੀਕਲ ਅਫ਼ਸਰ, ਡਾ. ਸ਼ਿਫਾ ਏ. ਡੀ. ਐਮ. ਓ, ਅਤੇ ਆਰ. ਸੀ. ਐਫ਼. ਦੇ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ਼ ਤੋਂ ਇਲਾਵਾ ਡਾ. ਸੀਮਾ ਬੀ. ਟੀ. ਓ., ਸਿਵਲ ਹਸਪਤਾਲ ਕਪੂਰਥਲਾ ਅਤੇ ਉਨ੍ਹਾਂ ਦੇ ਨਾਲ ਆਏ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ਼ ਨੇ ਇਸ ਖ਼ੂਨਦਾਨ ਕੈਂਪ ਵਿਚ ਅਹਿਮ ਭੂਮਿਕਾ ਨਿਭਾਈ | ਇਸ ਕੈਂਪ ਨੂੰ ਸਫਲ ਬਣਾਉਣ ਵਿਚ ਐਸ. ਸੀ/ਐਸ. ਟੀ ਐਸੋਸੀਏਸ਼ਨ ਦੇ ਸਾਬਕਾ ਜ਼ੋਨਲ ਸਕੱਤਰ ਰਣਜੀਤ ਸਿੰਘ, ਜ਼ੋਨਲ ਐਡੀਸ਼ਨਲ ਸਕੱਤਰ ਦੇਸ ਰਾਜ, ਓ. ਬੀ. ਸੀ. ਐਸੋਸੀਏਸ਼ਨ ਦੇ ਪ੍ਰਧਾਨ ਅਰਵਿੰਦ ਪ੍ਰਸਾਦ, ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਸੇਵਾ ਸਮਿਤੀ ਦੇ ਪ੍ਰਧਾਨ ਅਸ਼ੋਕ ਕੁਮਾਰ ਅਤੇ ਸੇਂਟ ਜੌਨ ਐਂਬੂਲੈਂਸ ਬਿ੍ਗੇਡ ਦੀ ਪੂਰੀ ਟੀਮ, ਸ੍ਰੇਸ਼ਟ ਅਰੋੜਾ, ਕਮਲ, ਦੀਪਕ ਪੁਰੀ, ਜਗਜੀਵਨ ਰਾਮ, ਹੰਸਰਾਜ, ਗੁਰਮੇਲ ਸਿੰਘ ਰਾਜਿੰਦਰ ਕੁਮਾਰ, ਸੁਖਵਿੰਦਰ ਟਿੱਬਾ, ਦਿਲਬਾਗ ਸਿੰਘ, ਕਮਲਪ੍ਰੀਤ ਸਿੰਘ, ਇੰਦਰਜੀਤ ਸਿੰਘ, ਕੁਲਦੀਪ ਸਿੰਘ, ਰਾਜ ਕੁਮਾਰ ਪ੍ਰਜਾਪਤੀ ਆਦਿ ਨੇ ਵਿਸ਼ੇਸ਼ ਯੋਗਦਾਨ ਪਾਇਆ |

ਪਿਛਲੀ ਖ਼ਬਰ ਸਫ਼ਾਈ ਸੇਵਕਾਂ ਦੀ ਹੜਤਾਲ ਕਾਰਨ ਕਸਬਾ ਭੁਲੱਥ ਦੇ ਹਰ ਕੋਨੇ 'ਚ ਦਿੱਖ ਰਹੇ ਕੂੜੇ ਦੇ ਵਧ ਰਹੇ ਢੇਰਾਂ ਤੋਂ ਲੋਕ ਡਾਢੇ ਪ੍ਰੇ... ਅਗਲੀ ਖ਼ਬਰ ਪਿੰਡ ਰਾਏਪੁਰ ਪੀਰ ਬਖ਼ਸ਼ ਵਾਲਾ ਵਿਖੇ ਲਗਾਇਆ ਹੱਡੀਆਂ ਅਤੇ ਜੋੜਾਂ ਦਾ ਫ਼੍ਰੀ ਮੈਡੀਕਲ ਕੈਂਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।