ਕਪੂਰਥਲਾ, 18 ਮਈ (ਵਿ.ਪ੍ਰ.)-ਸੀਨੀਅਰ ਪੱਤਰਕਾਰ ਪ੍ਰਵੀਨ ਵਾਲੀਆ ਬਾਨੀ ਪ੍ਰਧਾਨ ਦੀ ਕਪੂਰਥਲਾ ਵਰਕਿੰਗ ਜਰਨਲਿਸਟ ਐਸੋਸੀਏਸ਼ਨ ਜੋ ਬੀਤੇ ਦਿਨੀਂ ਇਕ ਸੰਖੇਪ ਬਿਮਾਰੀ ਪਿੱਛੋਂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ | ਨਮਿੱਤ ਕੀਰਤਨ ਤੇ ਅੰਤਿਮ ਅਰਦਾਸ 20 ਮਈ ਦਿਨ ਬੁੱਧਵਾਰ ਨੂੰ 1 ਤੋਂ ਢਾਈ ਵਜੇ ਤੱਕ ਸਟੇਟ ਗੁਰਦੁਆਰਾ ਸਾਹਿਬ ਕਪੂਰਥਲਾ ਵਿਚ ਹੋਵੇਗੀ | ਇਸ ਮੌਕੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦੇ ਆਗੂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨਗੇ | ਇਸੇ ਦੌਰਾਨ ਹੀ ਮੈਂਬਰ ਰਾਜ ਸਭਾ ਪਦਮਸ੍ਰੀ ਬਾਬਾ ਬਲਬੀਰ ਸਿੰਘ ਸੀਚੇਵਾਲ, ਪੰਜਾਬ ਦੀ ਸਾਬਕਾ ਵਿੱਤ ਮੰਤਰੀ ਡਾ. ਉਪਿੰਦਰਜੀਤ ਕੌਰ, ਸ਼ੋ੍ਰਮਣੀ ਕਮੇਟੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ, ਸੀਨੀਅਰ ਐਡਵੋਕੇਟ ਹਰਚਰਨ ਸਿੰਘ ਆਹਲੂਵਾਲੀਆ, ਉੱਘੇ ਰਾਈਸ ਮਿੱਲਰ ਜੈਪਾਲ ਗੋਇਲ, ਸੀਨੀਅਰ ਐਡਵੋਕੇਟ ਕਰਮਜੀਤ ਸਿੰਘ ਥਿੰਦ, ਐਡਵੋਕੇਟ ਕੰਵਲਜੀਤ ਸਿੰਘ ਆਹਲੂਵਾਲੀਆ ਤੇ ਹੋਰ ਸ਼ਖ਼ਸੀਅਤਾਂ ਨੇ ਪ੍ਰਵੀਨ ਵਾਲੀਆ ਦੀ ਬੇਵਕਤੀ ਮੌਤ 'ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਤੇ ਵਾਲੀਆ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ |