06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਮਰਦਮਸ਼ੁਮਾਰੀ 'ਚ ਇਸਤਰੀ ਅਧਿਆਪਕਾਵਾਂ ਦੀਆਂ ਦੂਰ ਦੁਰਾਡੇ ਤੇ ਮੰਡ ਖੇਤਰ ਵਿਚ ਡਿਊਟੀਆਂ ਲਾਉਣ 'ਤੇ ਮਾਪਿਆਂ 'ਚ ਭਾਰੀ ਰੋਸ

ਅਜੀਤ ਡੈਸਕ 19-05-2026
ਸੁਲਤਾਨਪੁਰ ਲੋਧੀ,18 ਮਈ (ਪ.ਪ. ਰਾਹੀਂ)-ਭਾਰਤ ਸਰਕਾਰ ਵੱਲੋਂ ਕਰਵਾਈ ਜਾ ਰਹੀ ਮਰਦਮਸ਼ੁਮਾਰੀ ਵਿਚ ਪ੍ਰਸ਼ਾਸਨ ਵੱਲੋਂ ਸਕੂਲਾਂ ਵਿਚ ਪੜ੍ਹਾਈ ਦਾ ਫ਼ਿਕਰ ਨਾ ਕਰਦਿਆਂ ਵੱਡੀ ਗਿਣਤੀ ਵਿਚ ਅਧਿਆਪਕਾਂ ਨੂੰ ਇਸ ਕੰਮ ਵੱਲ ਤੋਰ ਦਿੱਤਾ ਹੈ | ਪ੍ਰਸ਼ਾਸਨ ਨੇ ਅਧਿਆਪਕਾਂ ਨੂੰ ਮਰਦਮਸ਼ੁਮਾਰੀ ਲਈ ਡਿਊਟੀਆਂ ਅਲਾਟ ਕਰਨ ਸਮੇਂ ਉਨ੍ਹਾਂ ਦੇ ਪਿੱਤਰੀ ਸਕੂਲਾਂ ਤੋਂ ਅਲਾਟ ਕੀਤੇ ਪਿੰਡਾਂ ਦੀ ਦੂਰੀ ਨਹੀਂ ਦੇਖੀ ਸਗੋਂ ਉਨ੍ਹਾਂ ਨੂੰ 20 ਤੋਂ 25 ਕਿੱਲੋਮੀਟਰ ਦੂਰ ਭੇਜਿਆ ਹੈ | ਗੌਰਮਿੰਟ ਟੀਚਰ ਯੂਨੀਅਨ ਦੇ ਪ੍ਰਧਾਨ ਸੁਖਚੈਨ ਸਿੰਘ ਬੱਧਨ, ਪ੍ਰਦੀਪ ਸਿੰਘ ਘੁਮਾਣ, ਰਸ਼ਪਾਲ ਸਿੰਘ, ਸੁਖਦੇਵ ਸਿੰਘ ਬੂਲਪੁਰ, ਕੰਵਰਦੀਪ ਸਿੰਘ, ਜਗਜੀਤ ਸਿੰਘ ਰਾਜੂ ਬੂਲਪੁਰ ਨੇ ਦੱਸਿਆ ਕਿ ਇਸਤਰੀ ਅਧਿਆਪਕਾਵਾਂ ਨੂੰ ਮੰਡ ਖੇਤਰ ਦੇ ਪਿੰਡਾਂ ਭੀਮ ਕਦੀਮ, ਮੰਡ ਬਾਊਪੁਰ, ਸਾਂਗਰਾ, ਸੇਖਮਾਂਗਾ, ਮੰਡ ਇੰਦਰਪੁਰ ਆਦਿ ਵਿਚ ਭੇਜਿਆ ਗਿਆ ਹੈ ਜੋ ਕਿ ਉਨ੍ਹਾਂ ਲਈ ਬਹੁਤ ਔਖਾ ਹੈ | ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਵਾਰ ਵਾਰ ਕਹਿਣ ਤੇ ਵੀ ਇਸਤਰੀ ਅਧਿਆਪਕਾਵਾਂ ਨੂੰ ਆਪਣੇ ਸਕੂਲਾਂ ਦੇ ਨੇੜੇ ਮਰਦਮਸ਼ੁਮਾਰੀ ਕਰਨ ਲਈ ਸਟੇਸ਼ਨ ਨਹੀਂ ਦਿੱਤੇ | ਆਗੂਆਂ ਨੇ ਕਿਹਾ ਕਿ ਮਰਦਮਸ਼ੁਮਾਰੀ ਦੀ ਡਿਊਟੀ ਜਿਹੜੇ ਸਕੂਲ ਵਿਚ ਅਧਿਆਪਕ ਪੜਾਉਂਦਾ ਹੈ ਉੱਥੇ ਹੀ ਲਾਈ ਜਾਵੇ,ਇਸ ਤਰ੍ਹਾਂ ਅਧਿਆਪਕਾਂ ਨੂੰ ਖੱਜਲਖੁਆਰੀ ਤੋਂ ਨਿਜਾਤ ਮਿਲ ਸਕੇਗੀ |ਉੱਧਰ ਇਸਤਰੀ ਅਧਿਆਪਕਾਵਾਂ ਦੇ ਮਾਪਿਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਭਾਰੀ ਗਰਮੀ ਵਿਚ ਦੁਪਹਿਰ ਸਮੇਂ ਸੁੰਨ ਸਾਨ ਰਸਤਿਆਂ ਰਾਹੀਂ ਲੰਘ ਕੇ ਮਰਦਮਸ਼ੁਮਾਰੀ ਦਾ ਕੰਮ ਕਰਨਾ ਖ਼ਤਰੇ ਤੋਂ ਖ਼ਾਲੀ ਨਹੀਂ ਹੈ | ਉੱਧਰ ਅਧਿਆਪਕ ਆਗੂਆਂ ਨੇ ਦੱਸਿਆ ਕਿ ਪੰਜਾਬ ਦੇ ਬਹੁਤੇ ਜ਼ਿਲਿਆਂ ਵਿਚ ਪ੍ਰਸ਼ਾਸਨ ਨੇ ਅਧਿਆਪਕਾਂ ਨੂੰ ਸਕੂਲਾਂ ਤੋਂ ਫ਼ਾਰਗ ਕਰਕੇ ਮਰਦਮਸ਼ੁਮਾਰੀ ਦਾ ਕੰਮ ਨਿਪਟਾਉਣ ਦੇ ਆਦੇਸ਼ ਦਿੱਤੇ ਹਨ ਜਦਕਿ ਕਿ ਸੁਲਤਾਨਪੁਰ ਲੋਧੀ ਦਾ ਪ੍ਰਸ਼ਾਸਨ ਅਜੇ ਤੱਕ ਅਣਜਾਣ ਹੈ |
ਪਿਛਲੀ ਖ਼ਬਰ ਸਿਵਲ ਹਸਪਤਾਲ ਦੀ ਇਤਿਹਾਸਕ ਤੇ ਵਿਰਾਸਤੀ ਇਮਾਰਤ ਨੂੰ ਢਾਹੇ ਜਾਣ ਦੇ ਵਿਰੋਧ 'ਚ ਉੱਚ ਪੱਧਰੀ ਵਫ਼ਦ ਵਲੋਂ ਡੀ.ਸੀ. ਨੂੰ ਮ... ਅਗਲੀ ਖ਼ਬਰ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਤਾਸ਼ਪੁਰ ਮੋੜ 'ਤੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।