ਕਪੂਰਥਲਾ, 19 ਮਈ (ਵਿ.ਪ੍ਰ.)-ਦੀ ਕਪੂਰਥਲਾ ਕੈਮਿਸਟ ਤੇ ਡਰੱਗ ਐਸੋਸੀਏਸ਼ਨ ਵਲੋਂ 20 ਮਈ ਨੂੰ ਦਵਾਈਆਂ ਦੀ ਆਨਲਾਈਨ ਵਿੱਕਰੀ ਦੇ ਵਿਰੋਧ ਵਿਚ ਹੜਤਾਲ ਕੀਤੀ ਜਾਵੇਗੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਅਵਤਾਰ ਕ੍ਰਿਸ਼ਨ ਤਲਵਾੜ ਤੇ ਜਨਰਲ ਸਕੱਤਰ ਸੁਰਿੰਦਰ ਸਿੰਘ ਨੇ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ 20 ਮਈ ਦੀ ਹੜਤਾਲ ਨੂੰ ਸਫ਼ਲ ਬਣਾਉਣ ਲਈ ਸਹਿਯੋਗ ਦੇਣ ਤਾਂ ਜੋ ਦਵਾਈਆਂ ਦੀ ਆਨਲਾਈਨ ਵਿੱਕਰੀ ਨੂੰ ਰੋਕਿਆ ਜਾ ਸਕੇ | ਇਸ ਮੌਕੇ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਰਾਜੀਵ ਕੁਮਾਰ ਸ਼ਰਮਾ, ਸੰਜੀਵ ਗਰਗ, ਰਾਜਨ ਗੁਪਤਾ, ਰਜਨੀਸ਼ ਆਨੰਦ, ਹਰੀਸ਼ ਅਰੋੜਾ, ਰਜਿੰਦਰ ਸਿੰਘ ਸੂਰੀ, ਰਾਹੁਲ ਗੁਪਤਾ, ਅਨਿਲ ਮਲਹੋਤਰਾ ਆਦਿ ਐਸੋਸੀਏਸ਼ਨ ਦੇ ਮੈਂਬਰ ਹਾਜ਼ਰ ਸਨ |