23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਗਦਰੀ ਬਾਬਾ ਹਰਨਾਮ ਸਿੰਘ ਦੀ 48ਵੀਂ ਬਰਸੀ 'ਤੇ ਵੱਖ-ਵੱਖ ਆਗੂਆਂ ਵੱਲੋਂ ਸ਼ਰਧਾਂਜਲੀਆਂ

ਅਜੀਤ ਡੈਸਕ 20-05-2026
ਕਾਲਾ ਸੰਘਿਆਂ, 19 ਮਈ (ਬਲਜੀਤ ਸਿੰਘ ਸੰਘਾ)-ਸ਼ਹੀਦ ਕਰਤਾਰ ਸਿੰਘ ਸਰਾਭੇ ਦੇ ਸਾਥੀ ਰਹੇ ਗ਼ਦਰ ਲਹਿਰ ਦੇ ਮੂਹਰਲੀ ਕਤਾਰ ਦੇ ਯੋਧੇ ਗ਼ਦਰੀ ਬਾਬਾ ਹਰਨਾਮ ਸਿੰਘ ਦੀ 48ਵੀਂ ਬਰਸੀ ਤੇ ਗੁਰਦੁਆਰਾ ਘੰਟਾ ਘਰ ਵਿਖੇ ਉਹਨਾਂ ਦੀ ਯਾਦ Uਚ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ, ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਗੁਰਬਾਣੀ ਦੇ ਇਲਾਹੀ ਸ਼ਬਦ ਕੀਰਤਨ ਉਪਰੰਤ ਇਸ ਮੌਕੇ ਤੇ ਹਾਜ਼ਰ ਬੁਲਾਰਿਆਂ ਨੇ ਕਿਹਾ ਕਿ ਬਾਬਾ ਹਰਨਾਮ ਸਿੰਘ ਜੀ ਨੇ ਦੇਸ਼ ਦੀ ਤਾਂ ਆਜ਼ਾਦੀ ਲਈ ਸੰਘਰਸ਼ ਕਰਦਿਆਂ ਆਪਣੀ ਜ਼ਿੰਦਗੀ ਦੇ 22 ਵਰ੍ਹੇ ਤੋਂ ਵੱਧ ਸਮਾਂ ਲਾਹੌਰ, ਮਿੰਟਗੁੰਮਰੀ, ਹਜ਼ਾਰੀ ਬਾਗ਼, ਸ਼ਾਹੀ ਬਾਗ਼ ਆਦਿ ਜੇਲ੍ਹਾਂ ਵਿੱਚ ਕੱਟ ਕੇ ਅੰਗਰੇਜ਼ ਹਾਕਮਾਂ ਵੱਲੋਂ ਦਿੱਤੇ ਤਸੀਹੇ ਝੱਲੇ ਉੱਥੇ ਅੰਗਰੇਜ਼ ਹਕੂਮਤ ਵੱਲੋਂ ਆਪਣਾ ਸਭ ਕੁਝ ਕੁਰਕ ਵੀ ਕਰਵਾ ਲਿਆ ਪਰ ਆਜ਼ਾਦੀ ਦੇ ਸੰਘਰਸ਼ ਵਿੱਚ ਕੋਈ ਵੀ ਢਿਲ ਨਹੀਂ ਪੈਣ ਦਿੱਤੀ! ਮਹਿੰਗਾ ਸਿੰਘ ਸਾਬਕਾ ਸਰਪੰਚ ਸੰਧੂ ਚੱਠਾ ਨੇ ਕਿਹਾ ਕਿ ਆਜ਼ਾਦੀ ਘੁਲਾਟੀਆਂ ਦੇ ਸਿਰਜੇ ਸੁਪਨਿਆਂ ਵਾਲੀ ਆਜ਼ਾਦੀ ਲਈ ਸੰਘਰਸ਼ ਬਾਕੀ ਹੈ | ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾਈ ਆਗੂ ਬਲਵਿੰਦਰ ਸਿੰਘ ਬਾਜਵਾ, ਗੁਰਚਰਨ ਸਿੰਘ ਚਾਹਲ ਪਿ੍ੰਸੀਪਲ ਗਦਰੀ ਬਾਬਾ ਸਕੂਲ, ਕੁਲਵਿੰਦਰ ਸਿੰਘ ਚਾਹਲ, ਹਰਭਜਨ ਸਿੰਘ ਮਨਸੂਰਵਾਲ ਮੁੱਖ ਬੁਲਾਰਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਇੰਜ: ਸੀਤਲ ਸਿੰਘ ਸੰਘਾ ਪ੍ਰਧਾਨ ਸੰਤ ਹੀਰਾ ਦਾ ਕੰਨਿਆਂ ਮਹਾ ਵਿਦਿਆਲਾ, ਨਿਰਮਲ ਸਿੰਘ ਸ਼ੇਰਪੁਰ ਸੱਧਾ ਸੀਨੀਅਰ ਆਗੂ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ, ਮਨਿੰਦਰ ਪਾਲ ਸਿੰਘ ਮੰਨਾ ਸਰਪੰਚ, ਅਮਰਜੀਤ ਸਿੰਘ ਨਿੱਜਰ ਪੱਤਰਕਾਰ ਆਦਿ ਨੇ ਬਾਬਾ ਜੀ ਦੇ ਲੋਕ ਹਤੈਸ਼ੀ ਅਤੇ ਚੜ੍ਹਦੀ ਕਲਾ ਵਾਲੀ ਜੀਵਨ ਤੇ ਚਰਚਾ ਕੀਤੀ ਬਾਬਾ ਜੀ ਦੇ ਪਰਿਵਾਰ ਵੱਲੋਂ ਉਹਨਾਂ ਦੇ ਪੋਤਰੇ ਸੁਰਿੰਦਰ ਸਿੰਘ ਸੰਗਾ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ ਸਟੇਜ ਸੰਚਾਲਨ ਦੀ ਸੇਵਾ ਬਲਜੀਤ ਸਿੰਘ ਸੰਘਾ ਦੁਆਰਾ ਬਾਖ਼ੂਬੀ ਨਿਭਾਈ ਗਈ | ਇਸ ਮੌਕੇ ਤੇ ਹਾਜ਼ਰ ਵੱਖ-ਵੱਖ ਵਰਗਾਂ ਦੇ ਲੋਕਾਂ Uਚ ਐਡਵੋਕੇਟ ਦਲਜੀਤ ਸਿੰਘ ਸੇਵਾ ਮੁਕਤ ਡੀਐਸਪੀ, ਸਵਰਨ ਸਿੰਘ ਸੰਘਾ, ਮਨਜੀਤ ਸਿੰਘ ਸੰਘਾ, ਮੁਖ਼ਤਿਆਰ ਸਿੰਘ, ਸਤਵਿੰਦਰ ਸਿੰਘ ਬੱਬੀ ਪ੍ਰਧਾਨ ਗੁਰਦੁਆਰਾ ਘੰਟਾਘਰ, ਡਾ. ਰਾਮ ਮੂਰਤੀ, ਗੁਰਦੀਪ ਸਿੰਘ ਸੰਗਰ ਲੱਲੀਆਂ, ਮੰਗੀ ਨਿੱਜਰ, ਗੁਰਪ੍ਰੀਤ ਸਿੰਘ ਫੁੱਲ, ਜਗਤਾਰ ਸਿੰਘ ਫੁੱਲ, ਜੋਰਾ ਸਿੰਘ ਰਤਨਪਾਲ, ਸਤੀਸ਼ ਘੋਨਾ, ਕਾਮਰੇਡ ਪਰਗਟ ਸਿੰਘ, ਬਿੰਦੂ ਸੁੰਨੜ, ਸ਼ਿੰਦਾ ਸ਼ਹਿਰੀਆ, ਬਲਰਾਮ ਮੜੀਆ, ਹੈਪੀ ਸੰਘਾ, ਸ਼ਿੰਗਾਰਾ ਸਿੰਘ ਸਾਬਕਾ ਸਰਪੰਚ ਆਦਿ ਵੀ ਹਾਜ਼ਰ ਸਨ

ਪਿਛਲੀ ਖ਼ਬਰ ਬਰਤਾਨੀਆ 'ਚ ਪੈਨਸ਼ਨ ਸੰਕਟ-1.5 ਕਰੋੜ ਤੋਂ ਵੱਧ ਲੋਕਾਂ ਕੋਲ ਬੁਢਾਪੇ ਲਈ ਲੋੜੀਂਦੀ ਬਚਤ ਨਹੀਂ ਅਗਲੀ ਖ਼ਬਰ ਹੈਰੋਇਨ ਸਮੇਤ ਇੱਕ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।