10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਪਿੰਡ ਦਮੂਲੀਆਂ ਦਾ ਦੋ ਦਿਨਾਂ ਸਾਲਾਨਾ ਮੇਲਾ 24 ਮਈ ਤੋਂ

ਅਜੀਤ ਡੈਸਕ 23-05-2026
ਨਡਾਲਾ, 22 ਮਈ (ਰਘਬਿੰਦਰ ਸਿੰਘ)-ਨੇੜਲੇ ਪਿੰਡ ਦਮੂਲੀਆਂ ਵਿਖੇ ਪੀਰ ਬਾਬਾ ਰਹਿਮਤ ਸ਼ਾਹ ਅਲੀ ਜੀ (ਚੱਕ ਸ਼ਾਹ ਕਾਲਾ) ਕਲੱਬ ਦਮੂਲੀਆਂ ਵੱਲੋਂ 21ਵਾਂ ਸਾਲਾਨਾ ਦੋ ਦਿਨਾਂ ਮੇਲਾ 24 ਅਤੇ 25 ਮਈ ਨੂੰ ਬੜੀ ਹੀ ਧੂਮਧਾਮ ਦੇ ਨਾਲ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਆਗੂਆਂ ਨੇ ਦੱਸਿਆ ਕਿ 24 ਮਈ ਨੂੰ ਪੰਜਾਬ ਦੇ ਪ੍ਰਸਿੱਧ ਕੱਵਾਲ ਮਾਸ਼ਾ ਕੱਵਾਲ ਫਿਰੋਜ਼ਪੁਰ ਵਾਲੇ ਅਤੇ ਸਾਬਦੀਨ ਐਂਡ ਖੁਸ਼ ਨਸੀਬ ਦੁਪਹਿਰ 1 ਵਜੇ ਤੋਂ ਆਪਣੀ ਸੂਫੀਆਨਾ ਮਹਿਫਲ ਰਾਹੀਂ ਸੰਗਤਾਂ ਨੂੰ ਮੰਤਰ ਮੁਗਧ ਕਰਨਗੇ ਇਸ ਦੌਰਾਨ ਮੇਲੇ ਦੇ ਦੂਜੇ ਤੇ ਅਖੀਰਲੇ ਦਿਨ 25 ਮਈ ਸਵੇਰੇ 9 ਵਜੇ ਝੰਡੇ ਦੀ ਰਸਮ ਅਦਾ ਕੀਤੀ ਜਾਵੇਗੀ ਉਪਰੰਤ ਹਰਿੰਦਰ ਸੰਧੂ ਐਂਡ ਅਮਨ ਧਾਲੀਵਾਲ ਅਤੇ ਰਾਜਾ ਸਿੱਧੂ ਐਂਡ ਪਾਰਟੀ ਆਪਣੇ ਮਕਬੂਲ ਗੀਤਾਂ ਰਾਹੀਂ ਆਏ ਦਰਸ਼ਕਾਂ ਦਾ ਮਨੋਰੰਜਨ ਕਰਨਗੇ | ਇਸ ਦੌਰਾਨ ਗੁਰੂ ਦਾ ਅਟੁੱਟ ਲੰਗਰ ਵੀ ਵਰਤੇਗਾ |
ਪਿਛਲੀ ਖ਼ਬਰ ਸਰਕਾਰੀ ਸਕੂਲ ਰਾਮਗੜ੍ਹ ਦੀ ਵਿਦਿਆਰਥਣ ਦਾ ਦਸਵੀਂ ਦੀ ਪ੍ਰੀਖਿਆ ਵਿਚ ਜ਼ਿਲ੍ਹੇ 'ਚੋਂ ਪਹਿਲੇ ਸਥਾਨ ਤੇ ਆਉਣ ਤੇ ਸਕੂਲ ਪੱਧਰ... ਅਗਲੀ ਖ਼ਬਰ ਬਾਬਾ ਮੰਡ ਪੀਰ ਦੇ ਸਾਲਾਨਾ ਛਿੰਝ ਮੇਲੇ 'ਚ ਪਟਕੇ ਤੇ ਸੁਨੀਲ ਸੈਦਪੁਰ ਦਾ ਕਬਜ਼ਾ •ਛਿੰਝ ਮੇਲਾ ਕਮੇਟੀ ਵਲੋਂ ਜੇਤੂ ਪਹਿਲਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।