10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਬਾਬਾ ਮੰਡ ਪੀਰ ਦੇ ਸਾਲਾਨਾ ਛਿੰਝ ਮੇਲੇ 'ਚ ਪਟਕੇ ਤੇ ਸੁਨੀਲ ਸੈਦਪੁਰ ਦਾ ਕਬਜ਼ਾ •ਛਿੰਝ ਮੇਲਾ ਕਮੇਟੀ ਵਲੋਂ ਜੇਤੂ ਪਹਿਲਵਾਨ ਦਾ ਨਕਦ ਰਾਸ਼ੀ ਤੇ ਬੱਕਰੇ ਨਾਲ ਸਨਮਾਨ

ਅਜੀਤ ਡੈਸਕ 23-05-2026
ਹੁਸੈਨਪੁਰ, 22 ਮਈ (ਸੋਢੀ)-ਗ੍ਰਾਮ ਪੰਚਾਇਤ ਅਤੇ ਛਿੰਝ ਮੇਲਾ ਪ੍ਰਬੰਧਕ ਕਮੇਟੀ ਪਿੰਡ ਪਾਜੀਆਂ ਵਲੋਂ ਬਾਬਾ ਮੰਡ ਪੀਰ ਦੇ ਸਾਲਾਨਾ ਮੇਲੇ ਨੂੰ ਸਮਰਪਿਤ ਪਿੰਡ ਪਾਜੀਆਂ ਕਪੂਰਥਲਾ ਵਿਖੇ ਇਲਾਕੇ ਭਰਦੀਆਂ ਸਮੂਹ ਸੰਗਤਾਂ ਅਤੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਸਾਲਾਨਾ ਛਿੰਝ ਮੇਲਾ ਕਰਵਾਇਆ ਗਿਆ | ਇਸ ਤੋਂ ਪਹਿਲਾਂ ਛਿੰਝ ਮੇਲਾ ਪ੍ਰਬੰਧਕ ਕਮੇਟੀ ਵਲੋਂ ਬਾਬਾ ਮੰਡ ਪੀਰ ਦੇ ਸਾਲਾਨਾ ਮੇਲੇ ਨੂੰ ਸਮਰਪਿਤ ਸਵੇਰੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਅਤੇ ਸ਼ਾਮ ਨੂੰ ਬਾਬਾ ਮੰਡ ਪੀਰ ਦੀ ਦਰਗਾਹ ਉੱਤੇ ਚਾਦਰ ਚੜ੍ਹਾਉਣ ਦੀ ਰਸਮ ਨਿਭਾਉਣ ਉਪਰੰਤ ਬਾਅਦ ਖੁੱਲ੍ਹੇ ਅਖਾੜੇ ਵਿਚ ਸਾਲਾਨਾ ਛਿੰਝ ਮੇਲਾ ਕਰਵਾਇਆ ਗਿਆ | ਇਸ ਛਿੰਝ ਮੇਲੇ ਦੌਰਾਨ ਮੰਚ ਦੀ ਪ੍ਰਧਾਨਗੀ ਅਮਰਜੀਤ ਸਿੰਘ ਸਰਪੰਚ, ਭਾਜਪਾ ਦੇ ਸੀਨੀਅਰ ਆਗੂ ਪਿਆਰਾ ਸਿੰਘ ਪਾਜੀਆਂ, ਸਾਬਕਾ ਸਰਪੰਚ ਬਲਦੇਵ ਰਾਜ, ਸਾਬਕਾ ਸਰਪੰਚ ਮੇਜਰ ਸਿੰਘ, ਨੰਬਰਦਾਰ ਗੁਰਦਿਆਲ ਸਿੰਘ, ਸਾਬਕਾ ਸਰਪੰਚ ਸੂਰਤਾ ਸਿੰਘ, ਕਵੀਸ਼ਰ ਬਲਵਿੰਦਰ ਪਾਜੀਆਂ ਵਾਲਾ, ਬਲਵਿੰਦਰ ਸਿੰਘ ਪਲੰਬਰ, ਮੰਗਾ ਗਿੱਲ, ਬਲਵੀਰ ਸਿੰਘ, ਮਲਕੀਤ ਸਿੰਘ ਟੁਰਨਾ, ਜਰਨੈਲ ਸਿੰਘ, ਪਿਆਰਾ ਸਿੰਘ ਪਾਜੀਆਂ, ਸੁਖਜੀਤ ਸਿੰਘ, ਜਰਨੈਲ ਸਿੰਘ, ਕੁਲਵੰਤ ਸਿੰਘ, ਮੁਲਖ਼ ਰਾਜ ਅਤੇ ਹੋਰ ਸਿਰਕੱਢ ਆਗੂਆਂ ਨੇ ਕੀਤੀ | ਇਸ ਛਿੰਝ ਮੇਲੇ ਵਿਚ ਜਿੱਥੇ ਵੱਖ-ਵੱਖ ਪਹਿਲਵਾਨਾਂ ਦੀਆਂ ਅਨੇਕਾਂ ਕੁਸ਼ਤੀਆਂ ਕਰਵਾਈਆਂ ਗਈਆਂ ਉੱਥੇ ਪਟਕੇ ਦੀ ਕੁਸ਼ਤੀ ਸੁਨੀਲ ਸੈਦਪੁਰ ਅਤੇ ਕਰਨ ਫਿਰੋਜ਼ਪੁਰ ਵਿਚਕਾਰ ਹੋਈ, ਜਿਸ ਨੂੰ ਕਹਿਰ ਦੀ ਗਰਮੀ ਵਿਚ ਦਰਸ਼ਕਾਂ ਨੇ ਸਾਹ ਰੋਕ-ਰੋਕ ਦੇਖਿਆ ਅੰਤ ਲੰਬੀ ਜੱਦੋ ਜਹਿਦ ਤੋਂ ਬਾਅਦ ਸੁਨੀਲ ਸੈਦਪੁਰ ਨੇ ਕਰਨ ਫਿਰੋਜ਼ਪੁਰ ਨੂੰ ਚਿੱਤ ਕਰਕੇ ਬਾਬਾ ਮੰਡ ਪੀਰ ਦੇ ਸਾਲਾਨਾ ਛਿੰਝ ਮੇਲੇ 'ਚ ਪਟਕੇ ਤੇ ਕਬਜ਼ਾ ਕੀਤਾ, ਜਿਸ ਦਾ ਛਿੰਝ ਮੇਲਾ ਕਮੇਟੀ ਵਲੋਂ ਨਗਦ ਰਾਸ਼ੀ ਤੇ ਬੱਕਰੇ ਨਾਲ ਸਨਮਾਨ ਕੀਤਾ ਗਿਆ | ਇਸ ਤੋਂ ਇਲਾਵਾ ਇਸ ਛਿੰਝ ਮੇਲੇ ਵਿਚ ਆਈਆਂ ਹੋਰ ਵੀ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਛਿੰਝ ਮੇਲੇ ਵਿਚ ਕੁਮੇਂਟਰ ਸੋਢੀ ਟਿੱਬਾ ਨੇ ਸਾਇਰੋ ਸ਼ਾਇਰੀ ਕਰਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ | ਇਸ ਛਿੰਝ ਮੇਲੇ ਨੂੰ ਸਫਲ ਬਣਾਉਣ ਵਿਚ ਕੁਲਵਿੰਦਰ ਸਿੰਘ ਯੂ. ਕੇ, ਬਲਵੀਰ ਕੌਰ ਪੁੱਤਰੀ ਕਿਰਪਾ ਸਿੰਘ ਤੋਂ ਇਲਾਵਾ ਸਲਵਿੰਦਰ ਸਿੰਘ ਟੁਰਨਾ, ਬਹਾਦਰ ਸਿੰਘ, ਮਹਿੰਦਰ ਸਿੰਘ, ਸੁਦਾਗਰ ਚੰਦ, ਜਗੀਰ ਸਿੰਘ ਰਾਮੇਵਾਲ, ਪਰਵਿੰਦਰ ਸਿੰਘ ਟੁਰਨਾ, ਕੁਲਦੀਪ ਸਿੰਘ ਦੁਰਗਾਪੁਰ, ਗੁਰਵਿੰਦਰ ਸਿੰਘ, ਬਲਦੇਵ ਸਿੰਘ, ਸਰਬਜੀਤ ਸਿੰਘ, ਬਿੰਦਰ ਮੱਲ੍ਹੀ, ਬਲਵਿੰਦਰ ਸਿੰਘ ਨੰਦ, ਮੇਹਰ ਸਿੰਘ ਦੁਰਗਾਪੁਰ, ਪਰਮਜੀਤ ਸਿੰਘ ਦੁਰਗਾਪੁਰ, ਅਮਰਜੀਤ ਸਿੰਘ, ਜਗਦੀਸ਼ ਸਿੰਘ ਰਾਣਾ, ਲੱਭਾ ਪਾਜੀਆਂ, ਤਰਸੇਮ ਲਾਲ, ਦਰਸ਼ਨ ਰਾਮ, ਲੱਡੂ, ਸੁੱਖਾ ਪਾਜੀਆਂ, ਪਵਨਜੀਤ ਸਿੰਘ, ਸੁਖਵਿੰਦਰ ਸਿੰਘ ਅਤੇ ਹੋਰ ਸਮੂਹ ਪਿੰਡ ਵਾਸੀਆਂ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ |
ਪਿਛਲੀ ਖ਼ਬਰ ਪਿੰਡ ਦਮੂਲੀਆਂ ਦਾ ਦੋ ਦਿਨਾਂ ਸਾਲਾਨਾ ਮੇਲਾ 24 ਮਈ ਤੋਂ ਅਗਲੀ ਖ਼ਬਰ ਟਕਸਾਲੀ ਕਾਂਗਰਸੀ ਪਰਿਵਾਰ ਨੇ ਦਿੱਤਾ ਵਿਧਾਇਕ ਰਾਣਾ ਧੜੇ ਨੂੰ ਸਮਰਥਨ •ਨਈਅਰ ਪਰਿਵਾਰ ਦਾ ਸਹਿਯੋਗ ਉਨ੍ਹਾਂ ਲਈ ਅਹਿਮ :...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।