10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਟਕਸਾਲੀ ਕਾਂਗਰਸੀ ਪਰਿਵਾਰ ਨੇ ਦਿੱਤਾ ਵਿਧਾਇਕ ਰਾਣਾ ਧੜੇ ਨੂੰ ਸਮਰਥਨ •ਨਈਅਰ ਪਰਿਵਾਰ ਦਾ ਸਹਿਯੋਗ ਉਨ੍ਹਾਂ ਲਈ ਅਹਿਮ : ਵਿਧਾਇਕ ਰਾਣਾ

ਅਜੀਤ ਡੈਸਕ 23-05-2026
ਸੁਲਤਾਨਪੁਰ ਲੋਧੀ, 22 ਮਈ (ਨਰੇਸ਼ ਹੈਪੀ)-ਵਿਧਾਇਕ ਰਾਣਾ ਧੜੇ ਨੂੰ ਉਸ ਵੇਲੇ ਮਜ਼ਬੂਤੀ ਮਿਲੀ ਜਦੋਂ ਟਕਸਾਲੀ ਨਈਅਰ ਪਰਿਵਾਰ ਨੇ ਉਨ੍ਹਾਂ ਨੂੰ ਸਮਰਥਨ ਦਿੱਤਾ | ਇਸ ਸਬੰਧੀ ਟਕਸਾਲੀ ਕਾਂਗਰਸੀ ਆਗੂ ਨਰੇਸ਼ ਕੁਮਾਰ ਨਈਅਰ ਦੇ ਗ੍ਰਹਿ ਵਿਖੇ ਹੋਏ ਸੰਖੇਪ ਤੇ ਪ੍ਰਭਾਵਸ਼ਾਲੀ ਸਮਾਗਮ ਮੌਕੇ ਵਿਧਾਇਕ ਰਾਣਾ ਨੇ ਨਰੇਸ਼ ਕੁਮਾਰ ਨਈਅਰ, ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਲੱਕੀ ਨਈਅਰ, ਮਿੰਟੂ ਨਈਅਰ, ਵਿੱਕੀ ਨਈਅਰ ਆਦਿ ਨੂੰ ਆਪਣੇ ਸਮਰਥਨ ਵਿਚ ਆਉਣ ਤੇ ਜਿੱਥੇ ਉਨ੍ਹਾਂ ਦਾ ਧੰਨਵਾਦ ਕੀਤਾ, ਉੱਥੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ | ਇਸ ਮੌਕੇ ਬੋਲਦੇ ਹੋਏ ਵਿਧਾਇਕ ਰਾਣਾ ਨੇ ਕਿਹਾ ਕਿ ਉਨ੍ਹਾਂ ਲਈ ਅਜਿਹੇ ਕਾਂਗਰਸੀ ਪਰਿਵਾਰਾਂ ਦਾ ਸਮਰਥਨ ਅਹਿਮ ਹੈ ਜਿਨ੍ਹਾਂ ਨੇ ਲੰਬੇ ਸਮੇਂ ਪਾਰਟੀ ਵਿਚ ਰਹਿ ਕੇ ਨਿਸ਼ਕਾਮ ਸੇਵਾ ਕੀਤੀ ਹੈ | ਉਨ੍ਹਾਂ ਕਿਹਾ ਕਿ ਛੇਤੀ ਹੀ ਪਾਰਟੀਆਂ ਛੱਡ ਕੇ ਹੋਰ ਵੀ ਕਈ ਪਰਿਵਾਰ ਉਨ੍ਹਾਂ ਦੇ ਸਮਰਥਨ ਵਿਚ ਆ ਰਹੇ ਹਨ | ਰਾਣਾ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਪੂਰਾ ਮਾਨ ਸਨਮਾਨ ਦਿੱਤਾ ਜਾਵੇਗਾ | ਇਸ ਮੌਕੇ ਸਾਬਕਾ ਕੌਂਸਲਰ ਸੰਤਪ੍ਰੀਤ ਸਿੰਘ ਨੇ ਨਈਅਰ ਪਰਿਵਾਰ ਦਾ ਧੰਨਵਾਦ ਕੀਤਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜੋਗਾ ਸਿੰਘ ਕਾਲੇਵਾਲ ਤੇ ਅਮਰਜੀਤ ਸਿੰਘ ਖਿੰਡਾ, ਯੂਥ ਕਾਂਗਰਸ ਦੇ ਪ੍ਰਧਾਨ ਗੋਲਡੀ ਧੰਜੂ, ਸੀਨੀਅਰ ਆਗੂ ਜਗਜੀਤ ਸਿੰਘ ਚੰਦੀ, ਪੀ.ਏ.ਡੀ.ਬੀ. ਦੇ ਚੇਅਰਮੈਨ ਹਰਚਰਨ ਸਿੰਘ ਬੱਗਾ, ਸ਼ਿੰਦਾ ਜਰਮਨ, ਮਾਨਵ ਜੈਲਦਾਰ, ਸਾਬਕਾ ਸਰਪੰਚ ਦਵਿੰਦਰ ਸਿੰਘ ਗਿੱਲ, ਸਰਵਨ ਸਿੰਘ ਮੇਵਾ ਸਿੰਘ ਵਾਲਾ, ਸਰਪੰਚ ਹਰਜਿੰਦਰ ਸਿੰਘ ਲਾਡਵਾਲਾ, ਦੀਪਕ ਨਈਅਰ, ਨੰਨੂ ਗੁਪਤਾ, ਪੰਨੂ ਗੁਪਤਾ, ਰਣਜੀਤ ਸਿੰਘ ਰਾਣਾ, ਅਨਿਲ ਧੀਰ ਪੱਪਰੂ, ਹਰਭਜਨ ਸਿੰਘ ਢਿੱਲੋਂ, ਬੱਬਲੂ ਬਾਂਸਲ, ਕਾਲੀ ਨਈਅਰ, ਕੁਲਵੰਤ ਸਿੰਘ ਪ੍ਰਧਾਨ ਰੋਟਰੀ ਕਲੱਬ, ਗੁਰਦੇਵ ਸਿੰਘ, ਮਾਣਾ ਜੀ ਐਨ ਆਦਿ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਬਾਬਾ ਮੰਡ ਪੀਰ ਦੇ ਸਾਲਾਨਾ ਛਿੰਝ ਮੇਲੇ 'ਚ ਪਟਕੇ ਤੇ ਸੁਨੀਲ ਸੈਦਪੁਰ ਦਾ ਕਬਜ਼ਾ •ਛਿੰਝ ਮੇਲਾ ਕਮੇਟੀ ਵਲੋਂ ਜੇਤੂ ਪਹਿਲਵ... ਅਗਲੀ ਖ਼ਬਰ ਸਖ਼ਤ ਗਰਮੀ ਨੂੰ ਦੇਖਦਿਆਂ ਸਕੂਲਾਂ ਵਿਚ ਤੁਰੰਤ ਛੁੱਟੀਆਂ ਕੀਤੀਆਂ ਜਾਣ, ਪ੍ਰਾਈਵੇਟ ਸਕੂਲ ਬੱਸਾਂ ਦੀ ਜਾਂਚ ਹੋਵੇ-ਜਥੇ. ਪ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।