10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਵਾਰਡ ਨੰਬਰ 17 ਤੋਂ 'ਆਪ' ਦੀ ਉਮੀਦਵਾਰ ਬੀਬੀ ਇੰਦਰਜੀਤ ਕੌਰ ਦੇ ਹੱਕ ਵਿਚ ਘਰ-ਘਰ ਚੋਣ ਪ੍ਰਚਾਰ •ਵਾਰਡ ਦੇ ਸਾਰੇ ਅਧੂਰੇ ਕੰਮ ਪਹਿਲ ਦੇ ਆਧਾਰ 'ਤੇ ਕਰਾਂਗੇ-ਬੀਬੀ ਇੰਦਰਜੀਤ ਕੌਰ

ਅਜੀਤ ਡੈਸਕ 23-05-2026
ਕਪੂਰਥਲਾ, 22 ਮਈ (ਵਿ.ਪ੍ਰ.)-ਨਗਰ ਨਿਗਮ ਦੀਆਂ ਚੋਣਾਂ ਦੌਰਾਨ ਵਾਰਡ ਨੰਬਰ 17 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਬੀਬੀ ਇੰਦਰਜੀਤ ਕੌਰ ਪਤਨੀ ਪਰਮਿੰਦਰ ਸਿੰਘ ਬੌਬੀ ਨੇ ਪੰਜਾਬੀ ਬਾਗ ਵਿਚ ਆਪਣੇ ਹਿਮਾਇਤੀਆਂ ਨਾਲ ਘਰ ਘਰ ਜਾ ਕੇ ਚੋਣ ਪ੍ਰਚਾਰ ਕੀਤਾ | ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਮੈਨੂੰ ਕੀਮਤੀ ਵੋਟਾਂ ਪਾ ਕੇ ਜਿਤਾਉਣ | ਉਨ੍ਹਾਂ ਕਿਹਾ ਕਿ ਮੈਂ ਵਾਰਡ ਨੰਬਰ 17 ਦੇ ਵਿਕਾਸ ਕਾਰਜ, ਸਫ਼ਾਈ, ਸੜਕਾਂ ਦੀ ਮੁਰੰਮਤ, ਸੀਵਰੇਜ, ਸਟਰੀਟ ਲਾਈਟਾਂ, ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨ ਸਮੇਤ ਉਨ੍ਹਾਂ ਨੂੰ ਆਉਣ ਵਾਲੀਆਂ ਹੋਰ ਮੁਸ਼ਕਲਾਂ ਦਾ ਹੱਲ ਕਰਨ ਲਈ ਹਰ ਸੰਭਵ ਯਤਨ ਕਰਾਂਗੀ | ਇਸ ਮੌਕੇ ਵਾਰਡ ਦੇ ਲੋਕਾਂ ਨੇ ਉਨ੍ਹਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਆਪਣੀਆਂ ਵੋਟਾਂ ਪਾ ਕੇ ਉਨ੍ਹਾਂ ਨੂੰ ਸਫ਼ਲ ਬਣਾਉਣਗੇ | ਚੋਣ ਪ੍ਰਚਾਰ ਮੌਕੇ ਬੀਬੀ ਇੰਦਰਜੀਤ ਕੌਰ ਨਾਲ ਵਨੀਤਾ ਹਾਂਡਾ, ਪਰਮਜੀਤ ਕੌਰ, ਭੁਪਿੰਦਰ ਕੌਰ, ਚਰਨਜੀਤ ਕੌਰ, ਟਵਿੰਕਲ, ਰਜਿੰਦਰ ਕੌਰ, ਰਿਆ ਕੌਰ, ਬਲਜੀਤ ਕੌਰ, ਸੰਜੂ ਵਾਲੀਆ, ਸਿਮਰ ਵਾਲੀਆ, ਜੋਤ ਵਾਲੀਆ, ਬੇਬੀ ਰਵਿੰਦਰ ਕੌਰ, ਸੁਖਜਿੰਦਰ ਕੌਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਲੋਕਾਂ ਵਲੋਂ ਭਾਜਪਾ ਉਮੀਦਵਾਰਾਂ ਨੂੰ ਸ਼ਹਿਰ ਦੇ ਵੱਖ-ਵੱਖ ਵਾਰਡਾਂ 'ਚ ਦਿੱਤਾ ਜਾ ਰਿਹਾ ਭਰਵਾਂ ਹੁੰਗਾਰਾ-ਰਣਜੀਤ ਸਿੰਘ ਖ... ਅਗਲੀ ਖ਼ਬਰ ਆਪ ਸਰਕਾਰ ਵੱਲੋਂ ਰਾਸ਼ਨ ਕਿੱਟਾਂ ਵੰਡਣ 'ਤੇ ਅੱਗ ਬਬੂਲਾ ਹੋਏ ਅਕਾਲੀ ਆਗੂ • ਆਪ ਸਰਕਾਰ ਆਪਣੀ ਪਾਵਰ ਦੀ ਦੁਰਵਰਤੋਂ ਕਰ ਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।