10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਮੋਨਿਕਾ ਗੋਇਲ ਵਾਰਡ ਨੰਬਰ 22 ਤੋਂ ਵੱਡੇ ਬਹੁਮਤ ਨਾਲ ਜਿੱਤ ਹਾਸਲ ਕਰਨਗੇ-ਦਵਿੰਦਰਪਾਲ ਸਿੰਘ • ਵਾਰਡ ਨੰਬਰ 22 ਤੋਂ ਆਜ਼ਾਦ ਉਮੀਦਵਾਰ ਮੋਨਿਕਾ ਗੋਇਲ ਦੇ ਹੱਕ ਵਿਚ ਚੋਣ ਪ੍ਰਚਾਰ ਤੇਜ਼

ਅਜੀਤ ਡੈਸਕ 23-05-2026
ਕਪੂਰਥਲਾ, 22 ਮਈ (ਵਿਸ਼ੇਸ਼ ਪ੍ਰਤੀਨਿਧ)-ਨਗਰ ਨਿਗਮ ਕਪੂਰਥਲਾ ਦੇ ਵਾਰਡ ਨੰਬਰ 22 ਤੋਂ ਆਜ਼ਾਦ ਉਮੀਦਵਾਰ ਤੇ ਤਿੰਨ ਵਾਰ ਕੌਂਸਲਰ ਰਹਿ ਚੁੱਕੀ ਮੋਨਿਕਾ ਗੋਇਲ ਦੇ ਹੱਕ ਵਿਚ ਸਾਬਕਾ ਕੌਂਸਲਰ ਦਵਿੰਦਰਪਾਲ ਸਿੰਘ ਰੰਗਾ ਦੀ ਅਗਵਾਈ ਵਿਚ ਉੱਘੇ ਰਾਈਸ ਮਿੱਲਰ ਜੈਪਾਲ ਗੋਇਲ, ਉੱਘੇ ਸਨਅਤਕਾਰ ਤਰਲੋਚਨ ਸਿੰਘ ਧਿੰਜਣ, ਸ਼ਾਮ ਸੁੰਦਰ ਮੱਲਣ, ਦਿਨੇਸ਼ ਗੁਪਤਾ, ਵਿਸ਼ਾਲ ਗੁਪਤਾ (ਸ਼ਾਲੂ) ਤੇ ਉਨ੍ਹਾਂ ਦੇ ਹਿਮਾਇਤੀਆਂ ਵਲੋਂ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ | ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਵਾਰਡ ਵਿਚ ਬੀਬੀ ਮੋਨਿਕਾ ਗੋਇਲ ਨੂੰ ਵੋਟਰਾਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ ਤੇ ਇਸ ਚੋਣ ਵਿਚ ਉਹ ਆਪਣੇ ਵਿਰੋਧੀ ਉਮੀਦਵਾਰਾਂ ਨੂੰ ਪਛਾੜ ਕੇ ਵੱਡੇ ਬਹੁਮਤ ਨਾਲ ਜਿੱਤ ਹਾਸਲ ਕਰਨਗੇ | ਇਸੇ ਦੌਰਾਨ ਹੀ ਤਰਲੋਚਨ ਸਿੰਘ ਧਿੰਜਣ, ਸ਼ਾਮ ਸੁੰਦਰ ਮੱਲਣ, ਦਿਨੇਸ਼ ਗੁਪਤਾ ਤੇ ਵਿਸ਼ਾਲ ਗੁਪਤਾ, ਐੱਚ.ਐੱਸ. ਬਿਜਲੀ ਵਾਲਾ, ਬੌਬੀ ਰਾਮਗੜੀਆ, ਨੇ ਵਾਰਡ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬੀਬੀ ਗੋਇਲ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣ |
ਪਿਛਲੀ ਖ਼ਬਰ ਸਿੱਖਿਆ ਸਿਰਫ਼ ਕਰੀਅਰ ਨਹੀਂ, ਸਗੋਂ ਚੰਗੇ ਚਰਿੱਤਰ ਦੀ ਨੀਂਹ ਹੈ-ਰਾਜਪਾਲ ਕਟਾਰੀਆ <br/> ਅਗਲੀ ਖ਼ਬਰ ਲੋਕਾਂ ਵਲੋਂ ਭਾਜਪਾ ਉਮੀਦਵਾਰਾਂ ਨੂੰ ਸ਼ਹਿਰ ਦੇ ਵੱਖ-ਵੱਖ ਵਾਰਡਾਂ 'ਚ ਦਿੱਤਾ ਜਾ ਰਿਹਾ ਭਰਵਾਂ ਹੁੰਗਾਰਾ-ਰਣਜੀਤ ਸਿੰਘ ਖ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।