28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਐਸ.ਡੀ.ਓ. ਨਡਾਲਾ ਨੂੰ ਮੰਗ ਪੱਤਰ <br/>

ਅਜੀਤ ਡੈਸਕ 29-05-2026
ਨਡਾਲਾ, 28 ਮਈ (ਰਘਬਿੰਦਰ ਸਿੰਘ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਨਡਾਲਾ ਵਲੋਂ ਜ਼ਿਲ੍ਹਾ ਪ੍ਰਧਾਨ ਸਰਵਣ ਸਿੰਘ ਬਾਊਪੁਰ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਨਿਸ਼ਾਨ ਸਿੰਘ, ਜ਼ਿਲ੍ਹਾ ਆਗੂ ਬਲਦੇਵ ਸਿੰਘ ਦੀ ਅਗਵਾਈ ਹੇਠ ਐਸ.ਡੀ.ਓ. ਨਡਾਲਾ ਪਾਵਰਕਾਮ ਕੁਲਵਿੰਦਰ ਸਿੰਘ ਨੂੰ ਮੰਗਾਂ ਸਬੰਧੀ ਇੱਕ ਮੰਗ ਪੱਤਰ ਸੌਂਪਿਆ ਗਿਆ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸਰਵਨ ਸਿੰਘ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਮੰਡ ਖੇਤਰ ਵਿਚ ਹੜ੍ਹਾਂ ਨਾਲ ਹੋਏ ਖੰਭੇ ਦੇ ਨੁਕਸਾਨ ਨੂੰ ਤੁਰੰਤ ਠੀਕ ਕੀਤਾ ਜਾਵੇ ਤੇ ਨਡਾਲਾ ਬਿਜਲੀ ਘਰ ਤੋ ਇਬਰਾਹੀਮਵਾਲ ਤੱਕ ਨਵੀਂ ਮੋਟੀ ਕੇਵਲ ਪਾਈ ਜਾਵੇ ਤਾਂ ਜੋ ਬਿਜਲੀ ਦੀ ਸਪਲਾਈ ਵਿਚ ਕੋਈ ਨੁਕਸ ਨਾ ਪਾਵੇ | ਤੇ ਆਗਾਮੀ ਸੀਜ਼ਨ ਦੌਰਾਨ ਮੋਟਰਾਂ ਦੀ ਸਪਲਾਈ ਯਕੀਨੀ ਬਣਾਈ ਜਾਵੇ | ਜ਼ਿਆਦਾ ਲੋਡ ਵਾਲੇ ਤੇ ਲੋੜ ਅਨੁਸਾਰ ਨਵੇਂ ਟਰਾਂਸਫ਼ਾਰਮਰ ਲਗਾਏ ਜਾਣ | ਮੰਡ 24ਘੰਟੇ ਦੇ ਟਰਾਂਸਫ਼ਾਰਮਰਾਂ ਨੰੂ ਤੁਰੰਤ ਲੋੜ ਅਨੁਸਾਰ ਵੱਖ ਵੱਖ ਕੀਤੇ ਜਾਣ | ਨੀਵੀਂਆਂ ਤੇ ਢਿੱਲੀਆਂ ਤਾਰਾਂ ਨੂੰ ਤੁਰੰਤ ਠੀਕ ਕੀਤਾ ਜਾਵੇ ਸਮੇਤ ਹੋਰ ਮੰਗਾ ਸੰਬੰਧੀ ਮੰਗ ਪੱਤਰ ਸੌਂਪਿਆ ਗਿਆ | ਇਸ ਮੌਕੇ 'ਤੇ ਜ਼ੋਨ ਪ੍ਰਧਾਨ ਬਲਾਕਾ ਸਿੰਘ, ਜ਼ੋਨ ਸਕੱਤਰ ਜਸਵੰਤ ਸਿੰਘ, ਜ਼ਿਲ੍ਹਾ ਆਗੂ ਗੁਰਵਿੰਦਰ ਸਿੰਘ, ਜ਼ਿਲ੍ਹਾ ਆਗੂ ਗੱਗੀ ਹਮੀਰਾ, ਜ਼ੋਨ ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ, ਜ਼ੋਨ ਆਗੂ ਕਮਲਜੀਤ ਸਿੰਘ, ਜ਼ੋਨ ਆਗੂ ਰਣਜੀਤ ਸਿੰਘ, ਜ਼ੋਨ ਆਗੂ ਸੁਖਵਿੰਦਰ ਸਿੰਘ, ਜ਼ੋਨ ਆਗੂ ਗੁਰਮੇਲ ਸਿੰਘ, ਜ਼ੋਨ ਪ੍ਰੈੱਸ ਸਕੱਤਰ ਅਰਵਿੰਦਰ ਸਿੰਘ ਸਮੇਤ ਹੋਰ ਆਗੂ ਹਾਜ਼ਰ ਸਨ |


ਪਿਛਲੀ ਖ਼ਬਰ ਕੇ.ਐਲ. ਚਾਂਦ ਟਰੱਸਟ ਨੇ ਰਜਿੰਦਰ ਬੰਟੀ ਦੀ ਅਗਵਾਈ 'ਚ 2 ਲੋੜਵੰਦਾਂ ਨੂੰ ਭੇਟ ਕੀਤੀਆਂ ਵੀਲ ਚੇਅਰਾਂ <br/> ਅਗਲੀ ਖ਼ਬਰ ਕੇਵਲ ਸਿੰਘ ਢਿੱਲੋਂ ਦੀ ਪੰਜਾਬ ਭਾਜਪਾ ਪ੍ਰਧਾਨ ਵਜੋਂ ਨਿਯੁਕਤੀ ਸਵਾਗਤਯੋਗ- ਰਾਕੇਸ਼ ਨੀਟੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।