26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਬਾਵਾ ਲਾਲਵਾਨੀ ਪਬਲਿਕ ਸਕੂਲ ਵਿਚ ਕਰਵਾਇਆ ਆਈ.ਏ.ਵਾਈ.ਪੀ. ਸਬੰਧੀ ਸਮਾਗਮ

ਅਜੀਤ ਡੈਸਕ 29-05-2026
ਕਪੂਰਥਲਾ, 28 ਮਈ (ਵਿ.ਪ੍ਰ.)-ਬਾਵਾ ਲਾਲਵਾਨੀ ਪਬਲਿਕ ਸਕੂਲ ਕਪੂਰਥਲਾ ਵਿਚ 9ਵੀਂ ਤੋਂ 12ਵੀਂ ਜਮਾਤ ਦੇ ਬੱਚਿਆਂ ਲਈ ਆਈ.ਏ.ਵਾਈ.ਪੀ. ਬਾਰੇ ਜਾਣਕਾਰੀ ਦੇਣ ਲਈ ਇਕ ਸਮਾਗਮ ਕਰਵਾਇਆ ਗਿਆ | ਜਿਸ ਵਿਚ ਬੀਵੂਜੀਤ ਮੁਖੌਟੀ ਸੀਨੀਅਰ ਪ੍ਰੋਗਰਾਮ ਮੈਨੇਜਰ ਆਈ.ਏ.ਵਾਈ.ਪੀ. ਤੇ ਮੁਖੀ ਪ੍ਰੋਗਰਾਮ ਫਾਰ ਦੀ ਐਵਾਰਡ ਫਾਰ ਜੰਗ ਪੀਪਲ ਇੰਡੀਆ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ | ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਬੁਲਾਰੇ ਨੇ ਕਿਹਾ ਕਿ ਆਈ.ਏ.ਵਾਈ.ਪੀ. ਨਾਮੀ ਸੰਸਥਾ ਵਿਦਿਆਰਥੀਆਂ ਨੂੰ ਆਪਣੇ ਹੱਥੀ ਕੰਮ ਕਰਨ ਤੇ ਸਿੱਖਣ ਲਈ ਉਤਸ਼ਾਹਿਤ ਕਰਦੀ ਹੈ ਤੇ ਇਸ ਤਹਿਤ ਵਿਦਿਆਰਥੀ ਆਪਣੇ ਅੰਦਰ ਛੁਪੀ ਪ੍ਰਤਿਭਾ ਨੂੰ ਨਿਖਾਰ ਸਕਦੇ ਹਨ | ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਸੰਸਥਾ ਵਲੋਂ ਸਮਾਜ ਸੇਵਾ ਕਾਰਜਾਂ ਲਈ ਵੀ ਪ੍ਰੇਰਿਤ ਕੀਤਾ ਜਾਂਦਾ ਹੈ | ਉਨ•ਾਂ ਆਈ.ਏ.ਵਾਈ.ਪੀ. ਵਲੋਂ ਕੀਤੇ ਜਾਣ ਵਾਲੇ ਕਾਰਜਾਂ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ | ਸਮਾਗਮ ਦੌਰਾਨ ਵਿਦਿਆਰਥੀਆਂ ਨੇ ਮੁੱਖ ਬੁਲਾਰੇ ਕੋਲੋਂ ਕਈ ਸਵਾਲ ਪੁੱਛੇ, ਜਿਨ•ਾਂ ਦੇ ਉਨ•ਾਂ ਨੇ ਬਾਖੂਬੀ ਨਾਲ ਜਵਾਬ ਦਿੱਤੇ | ਸਮਾਗਮ ਵਿਚ ਸਕੂਲ ਦੀ ਪਿ੍ੰਸੀਪਲ ਡਾ. ਏਕਤਾ ਧਵਨ ਤੇ ਆਈ.ਏ.ਵਾਈ.ਪੀ. ਕਮੇਟੀ ਦੀ ਸਕੂਲ ਵਿਚ ਇੰਚਾਰਜ ਪੂਜਾ ਗੌਤਮ ਨੇ ਵੀ ਵਿਸ਼ੇਸ਼ ਤੌਰ 'ਤੇ ਭਾਗ ਲਿਆ | ਡਾ. ਏਕਤਾ ਧਵਨ ਨੇ ਵਿਦਿਆਰਥੀਆਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦੇਣ ਲਈ ਮੁੱਖ ਬੁਲਾਰੇ ਦਾ ਤਹਿਦਿਲੋਂ ਧੰਨਵਾਦ ਕੀਤਾ |
ਪਿਛਲੀ ਖ਼ਬਰ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਲੰਗਰਾਂ ਲਈ ਸੰਗਤਾਂ ਨੇ ਕਣਕ ਦਾ ਤੀਜਾ ਟਰਾਲਾ ਕੀਤਾ ਰਵਾਨਾ ਅਗਲੀ ਖ਼ਬਰ ਪੈਟਰੋਲ ਡੀਜ਼ਲ ਦੀਆਂ ਵਧੀਆਂ ਕੀਮਤਾਂ ਦੇ ਰੋਸ ਵਜੋਂ ਕਾਂਗਰਸ ਪਾਰਟੀ ਨੇ ਗੱਡਿਆਂ ਤੇ ਸਾਈਕਲਾਂ ਦੀ ਸਵਾਰੀ ਕਰਕੇ ਜਤਾਇਆ ਰੋ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।