ਕਪੂਰਥਲਾ, 3 ਜੂਨ (ਵਿ.ਪ੍ਰ.)-ਅਰੋੜਾ ਮਹਾਂ ਸਭਾ ਕਪੂਰਥਲਾ ਵਲੋਂ ਸ੍ਰੀ ਅਰੂਟ ਮਹਾਰਾਜ ਦੇ ਜਨਮ ਦਿਹਾੜੇ ਦੇ ਸਬੰਧ ਵਿਚ ਸਥਾਨਕ ਰਮਨੀਕ ਹੋਟਲ ਵਿਚ ਇਕ ਸਮਾਗਮ ਕਰਵਾਇਆ ਗਿਆ | ਜਿਸ ਵਿਚ ਅਰੋੜਾ ਮਹਾਂਸਭਾ ਦੇ ਕੌਮੀ ਚੇਅਰਮੈਨ ਧਰਮਪਾਲ ਗਰੋਵਰ, ਪੰਜਾਬ ਦੇ ਉਪ ਪ੍ਰਧਾਨ ਤੇ ਉੱਘੇ ਸ਼ਾਇਰ ਕੰਵਰ ਇਕਬਾਲ ਸਿੰਘ, ਸਭਾ ਦੇ ਜ਼ਿਲ੍ਹਾ ਪ੍ਰਧਾਨ ਨਵਜੀਤ ਸਿੰਘ ਰਾਜੂ ਨੇ ਸ੍ਰੀ ਅਰੂਟ ਮਹਾਰਾਜ ਦੇ ਜੀਵਨ ਤੇ ਉਨ੍ਹਾਂ ਵਲੋਂ ਦਿੱਤੇ ਗਏ ਸਮਾਜਿਕ ਤੇ ਧਾਰਮਿਕ ਸੰਦੇਸ਼ਾਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ | ਉਨ੍ਹਾਂ ਅਰੋੜਾ ਮਹਾਂ ਸਭਾ ਵਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਕਾਰਜਾਂ ਬਾਰੇ ਵੀ ਚਾਨਣਾ ਪਾਇਆ | ਇਸ ਮੌਕੇ ਸਭਾ ਦੇ ਮੈਂਬਰਾਂ ਨੇ ਸ੍ਰੀ ਅਰੂਟ ਮਹਾਰਾਜ ਜੀ ਦੇ ਮਾਰਗ ‘ਤੇ ਚੱਲਣ ਤੇ ਸਮਾਜਿਕ ਭਲਾਈ ਦੇ ਕਾਰਜਾਂ ਨੂੰ ਹੋਰ ਮਜ਼ਬੂਤੀ ਨਾਲ ਕਰਨ ਦਾ ਸੰਕਲਪ ਲਿਆ | ਇਸ ਮੌਕੇ ਸ੍ਰੀ ਅਰੂਟ ਮਹਾਰਾਜ ਜੀ ਦੀ ਪ੍ਰਤਿਮਾ ‘ਤੇ ਜੋਤੀ ਜਗਾ ਕੇ ਲੱਡੂਆਂ ਦਾ ਪ੍ਰਸ਼ਾਦ ਵੰਡਿਆ ਗਿਆ ਤੇ ਪੂਜਾ ਅਰਚਨਾ ਉਪਰੰਤ ਫਰੂਟ ਦਾ ਲੰਗਰ ਤੇ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ | ਸਮਾਗਮ ਵਿਚ ਸਭਾ ਦੇ ਸ਼ਹਿਰੀ ਪ੍ਰਧਾਨ ਜੀਤ ਅਰੋੜਾ, ਗੁਲਸ਼ਨ ਅਰੋੜਾ, ਸੰਜੀਵ ਬਜਾਜ, ਸ੍ਰੀ ਨਰਾਇਣ ਅਰੋੜਾ, ਪਰਮਜੀਤ ਪਸਰੀਚਾ, ਕਪਿਲ ਗਰੋਵਰ, ਕਰਨ ਗਰੋਵਰ, ਸਚਿਨ ਅਰੋੜਾ, ਪੁਸ਼ਪਿੰਦਰ ਸਿੰਘ, ਫ਼ਤਿਹਜੀਤ ਸਿੰਘ, ਰਜਿੰਦਰਪਾਲ ਸਿੰਘ, ਸੁਮੇਸ਼ ਬਜਾਜ, ਅਮਨ ਸਚਦੇਵਾ, ਸੁਮਿਤ ਸਚਦੇਵਾ, ਦੀਪਕ ਅਰੋੜਾ, ਗੌਰਵ ਮੜੀਆ, ਅਜੇ ਸਭਰਵਾਲ ਆਦਿ ਹਾਜ਼ਰ ਸਨ |