01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਪੇਂਡੂ ਮਜ਼ਦੂਰ ਯੂਨੀਅਨ ਨੇ ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਨੂੰ ਦਿੱਤਾ ਮੰਗ ਪੱਤਰ

ਅਜੀਤ ਡੈਸਕ 04-06-2026
ਸੁਲਤਾਨਪੁਰ ਲੋਧੀ, 3 ਜੂਨ (ਨਰੇਸ਼ ਹੈਪੀ)-ਬੀਤੇ ਦਿਨੀਂ ਪਿੰਡ ਤਾਸ਼ਪੁਰ ਅੱਡੇ ਦੇ ਨੇੜੇ ਭਿਆਨਕ ਐਕਸੀਡੈਂਟ ਹੋਣ ਕਾਰਨ ਦੋ ਸਕੇ ਭਰਾ ‘ਚੋ ਇੱਕ ਦੀ ਮੌਕੇ ‘ਤੇ ਮੌਤ ਹੋ ਗਈ ਤੇ ਦੂਸਰੇ ਦੇ ਗੰਭੀਰ ਸੱਟਾਂ ਲੱਗਣ ਜੇਰੇ ਇਲਾਜ ਹੈ, ਟਰੈਕਟਰ ਟਰਾਲੀ ਵਾਲਾ ਟੱਕਰ ਮਾਰ ਕੇ ਮੌਕੇ ਫ਼ਰਾਰ ਹੋਣ ਸੰਬੰਧੀ, ਇਕ ਵਫ਼ਦ ਡੀ.ਐੱਸ.ਪੀ. ਸੁਲਤਾਨਪੁਰ ਲੋਧੀ ਨੂੰ ਮਿਲਿਆ | ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਨੇ ਵਫ਼ਦ ਰਾਹੀਂ ਯੂਨੀਅਨ ਦੇ ਸੂਬਾ ਆਗੂ ਨਿਰਮਲ ਸਿੰਘ ਸ਼ੇਰਪੁਰ ਸੱਧਾ, ਯੂਥ ਵਿੰਗ ਦੇ ਆਗੂ ਗੁਰਚਰਨ ਸਿੰਘ ਅਟਵਾਲ, ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਜਵਾਲਾਪੁਰ, ਨੌਜਵਾਨ ਭਾਰਤ ਸਭਾ ਦੇ ਆਗੂ ਸੋਨੂੰ ਅਰੋੜਾ, ਕਸ਼ਮੀਰਾ ਸਿੰਘ ਭੰਡਾਲ ਦੋਨਾ, ਮੰਗਾਂ, ਸੋਨੂੰ, ਬਲਵਿੰਦਰ ਸਿੰਘ ਆਦਿ ਆਗੂਆਂ ਨੇ ਕਿਹਾ ਕਿ ਪੀੜਤ ਪਰਿਵਾਰ ਨੂੰ ਲੈ ਕੇ ਡੀ ਐਸ ਪੀ ਸਾਹਿਬ ਦੇ ਧਿਆਨ ਵਿਚ ਲਿਆਂਦਾ ਗਿਆ ਕਿ ਬੀਤੇ ਦਿਨੀਂ ਸ਼ਾਮ ਸਮੇਂ ਇਕ ਭਿਆਨਕ ਟੱਕਰ ਵਿਚ ਦੋ ਸਕੇ ਭਰਾ ਜੋ ਕੇ ਤਾਰਪੁਰ ਵਲੋਂ ਆਪਣੇ ਪਿੰਡ ਲੋਹੀਆਂ ਵੱਲ ਨੂੰ ਜਾ ਰਹੇ ਸਨ ਕਿ ਤਾਸ਼ ਪੁਰ ਅੱਡੇ ਦੇ ਨਜ਼ਦੀਕ ਇਕ ਟਰੈਕਟਰ ਟਰਾਲੀ ਵਾਲੇ ਆਪਣੀ ਸਾਈਡ ਤੋਂ ਦੂਜੇ ਪਾਸੇ ਕਰ ਰਿਹਾ ਸੀ ਕਿ ਟੱਕਰ ਵੱਜਣ ਕਾਰਨ ਦੋਨੋਂ ਭਰਾਵਾਂ ਚੋ ਇੱਕ ਜਰਨੈਲ ਸਿੰਘ ਸੋਢੀ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਦੂਜਾ ਭਰਾ ਬੂਰੀ ਤਰਾਂ ਜ਼ਖ਼ਮੀ ਹੋਣ ਕਾਰਨ ਅੰਮਿ੍ਤਸਰ ਹਸਪਤਾਲ ਵਿਖੇ ਜੇਰੇ ਇਲਾਜ ਹੈ | ਉਨ੍ਹਾਂ ਕਿਹਾ ਕਿ ਟੱਕਰ ਮਾਰਨ ਵਾਲੇ ਟਰੈਕਟਰ ਟਰਾਲੀ ਨੂੰ ਇੱਕ ਹਫ਼ਤਾ ਬੀਤ ਜਾਣ ਦੇ ਬਾਵਜੂਦ ਪੁਲਿਸ ਚੌਕੀ ਡੱਲਾ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਕਿਸੇ ਵੀ ਦੋਸ਼ੀ ਪਤਾ ਨਹੀਂ ਲਗਾ ਸਕੇ | ਜਿਸ ਕਾਰਨ ਪੀੜਤ ਪਰਿਵਾਰ ਅਤੇ ਜਥੇਬੰਦੀ ਵਿਚ ਰੋਸ ਪਾਇਆ ਜਾ ਰਿਹਾ ਹੈ | ਵਫ਼ਦ ਨੂੰ ਏ ਐਸ ਪੀ ਸਾਹਿਬ ਧੀਰੇਂਦਰ ਵਰਮਾ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਟੱਕਰ ਮਾਰ ਕੇ ਭੱਜਣ ਟਰੈਕਟਰ ਟਰਾਲੀ ਵਾਲਿਆਂ ਦੀ ਭਾਲ ਜਾਰੀ ਹੈ |
ਪਿਛਲੀ ਖ਼ਬਰ ਲੋੜਵੰਦ ਕਿਸਾਨਾਂ ਅਤੇ ਮਜਦੂਰਾਂ ਲਈ ਕਣਕ ਦੇ ਟਰੱਕ ਨੂੰ ਜ਼ਿਲ੍ਹਾ ਪ੍ਰਧਾਨ ਹਰਮੀਤ ਸਿੰਘ ਹਰਿਆਊ ਨੇ ਕੀਤਾ ਰਵਾਨਾ ਅਗਲੀ ਖ਼ਬਰ ਅਰੋੜਾ ਮਹਾਂ ਸਭਾ ਵਲੋਂ ਸ੍ਰੀ ਅਰੂਟ ਮਹਾਰਾਜ ਜੀ ਦੇ ਜਨਮ ਦਿਹਾੜੇ ਦੇ ਸਬੰਧ ‘ਚ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।