20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਸਿਹਤ ਕਰਮਚਾਰੀਆਂ ਨੇ 'ਡਰਾਈ ਡੇ ਫਰਾਈ ਡੇ' ਤਹਿਤ ਡੇਂਗੂ ਮਲੇਰੀਆ ਗਤੀਵਿਧੀਆਂ ਕੀਤੀਆਂ •ਭੁਲੱਥ ਦੀਆਂ ਪਲਾਂਟਸ ਨਰਸਰੀਆਂ ਦੀ ਕੀਤੀ ਚੈਕਿੰਗ <br/>

ਅਜੀਤ ਡੈਸਕ 06-06-2026
ਭੁਲੱਥ, 5 ਜੂਨ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਦੇ ਸਿਵਲ ਹਸਪਤਾਲ ਦੇ ਸਿਹਤ ਕਰਮਚਾਰੀਆਂ ਵੱਲੋਂ ਸਿਵਲ ਸਰਜਨ ਕਪੂਰਥਲਾ ਡਾਕਟਰ ਸੰਜੀਵ ਭਗਤ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਐਸ ਐਮ ਓ ਡਾਕਟਰ ਹਰਜਿੰਦਰ ਸਿੰਘ ਦੀ ਅਗਵਾਈ ਵਿਚ 'ਡਰਾਈ ਡੇ ਫਰਾਈ ਡੇ' ਤਹਿਤ ਕੀਤੀਆਂ ਡੇਂਗੂ ਮਲੇਰੀਆ ਗਤੀਵਿਧੀਆਂ | ਇਸ ਮੌਕੇ ਸਿਹਤ ਕਰਮਚਾਰੀਆਂ ਵੱਲੋਂ ਭੁਲੱਥ ਦੀਆਂ ਪਲਾਂਟਸ ਨਰਸਰੀਆਂ ਦੀ ਚੈਕਿੰਗ ਕੀਤੀ ਗਈ | ਸਿਹਤ ਵਿਭਾਗ ਦੀ ਟੀਮ ਵੱਲੋਂ ਐਮ.ਪੀ.ਐਚ. ਗੁਰਜੀਤ ਸਿੰਘ, ਸੋਮਾ ਦੇਵੀ ਐਲ.ਐਚ.ਵੀ. ਭੁਲੱਥ, ਮਨਦੀਪ ਕੌਰ ਆਸ਼ਾ ਵਰਕਰ, ਬਲਵਿੰਦਰ ਕੌਰ ਆਸ਼ਾ ਵਰਕਰ ਵੱਲੋਂ ਪਲਾਂਟਸ ਨਰਸਰੀਆਂ ਦੇ ਸੰਚਾਲਕਾ ਨੂੰ ਹਦਾਇਤ ਦਿੰਦਿਆਂ ਕਿਹਾ ਕਿ ਗਮਲਿਆਂ ਤੇ ਹੋਰ ਬਰਤਨਾ, ਕੂਲਰਾਂ ਵਗੈਰਾ ਵਿਚ ਜ਼ਿਆਦਾ ਦਿਨ ਤੱਕ ਪਾਣੀ ਨਾ ਖੜਨ ਦਿੱਤਾ ਜਾਵੇ, ਕਿਉਂਕਿ ਡੇਂਗੂ ਦਾ ਮੱਛਰ ਸਾਫ਼ ਖੜੇ ਪਾਣੀ 'ਤੇ ਪੈਦਾ ਹੁੰਦਾ ਹੈ ਤੇ ਦਿਨ ਵੇਲੇ ਕੱਟਦਾ ਹੈ | ਉਨ੍ਹਾਂ ਕਿਹਾ ਕਿ ਸਾਫ਼ ਸਫ਼ਾਈ ਦਾ ਖ਼ਾਸ ਧਿਆਨ ਰੱਖਿਆ ਜਾਵੇ | ਇਸ ਮੌਕੇ ਸਿਹਤ ਕਰਮਚਾਰੀਆਂ ਵੱਲੋਂ ਲੋਕਾਂ ਨੂੰ ਮੌਸਮ ਦੇ ਮੱਦੇਨਜ਼ਰ ਜਾਗਰੂਕ ਕਰਦਿਆਂ ਕਿਹਾ ਕਿ ਜੇਕਰ ਕਿਸੇ ਮਰੀਜ਼ ਨੂੰ ਤੇਜ਼ ਬੁਖ਼ਾਰ , ਉਲਟੀਆਂ ਵਗੈਰਾ ਦੀ ਤਕਲੀਫ ਹੁੰਦੀ ਹੈ ਤਾਂ ਤੁਰੰਤ ਸਿਵਲ ਹਸਪਤਾਲ ਭੁਲੱਥ ਵਿਖੇ ਪਹੁੰਚ ਕੇ ਆਪਣਾ ਚੈੱਕਅਪ ਕਰਵਾ ਕੇ ਇਲਾਜ ਸ਼ੁਰੂ ਕੀਤਾ ਜਾਵੇ, ਤਾਂ ਕਿ ਡੇਂਗੂ ਮਲੇਰੀਆ 'ਤੇ ਜਲਦ ਕਾਬੂ ਪਾਇਆ ਜਾ ਸਕੇ |

ਪਿਛਲੀ ਖ਼ਬਰ ਬੇਗਮਪੁਰਾ ਰੈਲੀ ਰਾਹੀਂ 2027 ਦੀ ਚੋਣ ਜੰਗ ਦਾ ਬਿਗੁਲ ਵਜਾਏਗਾ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ: ਜੱਥੇ. ਮੁਖ਼ਤਿਆਰ ਸਿੰਘ... ਅਗਲੀ ਖ਼ਬਰ ਪਲਾਹੀ ਵਿਖੇ ਪੌਦੇ ਲਗਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।