20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਪਲਾਹੀ ਵਿਖੇ ਪੌਦੇ ਲਗਾਏ <br/>

ਅਜੀਤ ਡੈਸਕ 06-06-2026
ਫਗਵਾੜਾ, 5 ਜੂਨ (ਅਸ਼ੋਕ ਕੁਮਾਰ ਵਾਲੀਆ)-ਇਤਿਹਾਸਕ ਨਗਰ ਪਲਾਹੀ ਵਿਖੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਦੇ ਸਬੰਧ ਵਿਚ ਵਾਤਾਵਰਨ ਦਿਵਸ ਮੌਕੇ ਆਈ.ਟੀ.ਸੀ. ਮਿਸ਼ਨ 'ਸੁਨੇਹਰਾ ਕੱਲ' ਦੇ ਤਹਿਤ ਮਾਨਵ ਵਿਕਾਸ ਸੰਸਥਾਨ ਵੱਲੋਂ ਸ਼੍ਰੀ ਗੁਰੂ ਹਰਿ ਰਾਇ ਪਾਰਕ ਪਲਾਹੀ ਵਿਖੇ ਫਲਦਾਰ ਅਤੇ ਛਾਂਦਾਰ ਪੌਦੇ ਲਗਾਏ ਗਏ ਇਸ ਮੌਕੇ ਤੇ ਸ: ਜਗਤ ਸਿੰਘ ਪਲਾਹੀ ਮੈਮੋਰੀਅਲ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਪਲਾਹੀ ਨੇ ਇਸ ਕਾਰਜ ਦੀ ਆਰੰਭਤਾ ਕੀਤੀ | ਇਸ ਮੌਕੇ ਤੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਦੇ ਪ੍ਰਧਾਨ ਸੁਖਵਿੰਦਰ ਸਿੰਘ ਡੋਲ, ਸਰਪੰਚ ਬਲਵਿੰਦਰ ਕੋਰ, ਸਾਬਕਾ ਸਰਪੰਚ ਗੁਰਪਾਲ ਸਿੰਘ ਅਤੇ ਆਈ ਟੀ ਆਈ ਕਾਲਜ ਦੇ ਪਿ੍ੰਸੀਪਲ ਰਵਿੰਦਰ ਭਾਰਗਵ ਨੇ ਇੰਕ ਇੱਕ ਪੌਦਾ ਲਗਾਕੇ ਇਸ ਦੇ ਪਾਲਣ ਪੋਸ਼ਣ ਤੱਕ ਦਾ ਵਾਅਦਾ ਕੀਤਾ | ਇਸ ਮੌਕੇ 'ਤੇ ਜਤਿੰਦਰਪਾਲ ਸਿੰਘ ਪਲਾਹੀ ਨੇ ਆਖਿਆ ਕਿ ਮਾਨਵ ਵਿਕਾਸ ਸੰਸਥਾਪਨ ਵਲੋਂ ਮੈਡਮ ਕੋਮਲ ਵਾਤਾਵਰਨ ਦੀ ਸੁੱਧਤਾ ਲਈ ਵੱਡੇ ਪੱਧਰ ਤੇ ਉਪਰਾਲਾ ਕਰਦੀ ਹੈ ਜੋ ਕਿ ਇਸ ਕਾਰਜ ਲਈ ਉਹ ਵਧਾਈ ਦੀ ਪਾਤਰ ਹੈ | ਅੰਤ ਵਿਚ ਮੈਡਮ ਕੋਮਲ ਨੇ ਪੁੱਜੇ ਹੋਏ ਸਭਨਾਂ ਦਾ ਧੰਨਵਾਦ ਕੀਤਾ | ਇਸ ਮੌਕੇ 'ਤੇ ਹਾਜ਼ਰ ਲੋਕਾਂ ਨੂੰ ਪੌਦੇ ਵੀ ਵੰਡੇ ਗਏ | ਇਸ ਮੌਕੇ ਜੋਧਨ ਸਿੰਘ ਸੱਲ, ਪਰਮਜੀਤ ਸਿੰਘ ਭੋਗਲ, ਮੈਡਮ ਕੋਮਲ, ਮੈਨੇਜਰ ਚਰਨਜੀਤ ਸਿੰਘ, ਡਾ: ਰੂਪ ਲਾਲ, ਰਾਜ ਰਾਣੀ ਪੰਚ, ਜਸਵੰਤ ਸਿੰਘ ਸੱਗੂ, ਬਲਜੀਤ ਸਿੰਘ, ਪਰਮਿੰਦਰ ਕੁਮਾਰ, ਮੰਗਲ ਸਿੰਘ, ਜਸਵਿੰਦਰ ਸਿੰਘ ਬਸਰਾ, ਬਲਵੀਰ ਸਿੰਘ ਗਿੱਲ, ਸੇਵਾ ਸਿੰਘ ਬਸਰਾ, ਜਰਨੈਲ ਸਿੰਘ, ਅਰਜੁਨ ਸਿੰਘ, ਜਗਮੋਹਨ ਵਰਮਾ, ਸਤਿੰਦਰ ਸਿੰਘ, ਧਰਮਿੰਦਰ ਟੋਨੀ, ਬਿੰਦਾ ਢੰਡਵਾਲ, ਕਮਲ ਢੰਡਵਾਲ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸਿਹਤ ਕਰਮਚਾਰੀਆਂ ਨੇ 'ਡਰਾਈ ਡੇ ਫਰਾਈ ਡੇ' ਤਹਿਤ ਡੇਂਗੂ ਮਲੇਰੀਆ ਗਤੀਵਿਧੀਆਂ ਕੀਤੀਆਂ •ਭੁਲੱਥ ਦੀਆਂ ਪਲਾਂਟਸ ਨਰਸਰੀਆਂ... ਅਗਲੀ ਖ਼ਬਰ ਰਣਜੀਤ ਸਿੰਘ ਖੁਰਾਣਾ ਨੇ ਜਸਵਿੰਦਰ ਸਿੰਘ ਬਸਰਾ ਲਗਾਇਆ ਟਰਾਂਸਪੋਰਟ ਵਿੰਗ ਫਗਵਾੜਾ ਦਾ ਪ੍ਰਧਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।