19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਸਾਇੰਸ ਮਿਸਟੈੱ੍ਰਸ ਸੁਖਵਿੰਦਰ ਕੌਰ ਨੂੰ ਨਿੱਘੀ ਵਿਦਾਇਗੀ • ਸੁਖਵਿੰਦਰ ਕੌਰ ਵਲੋਂ ਸਕੂਲ ਨੂੰ ਇਕ ਲੱਖ 10 ਹਜ਼ਾਰ ਰੁਪਏ ਦਾਨ <br/>

ਅਜੀਤ ਡੈਸਕ 06-06-2026
ਤਲਵੰਡੀ ਚੌਧਰੀਆਂ, 5 ਜੂਨ (ਪਰਸਨ ਲਾਲ ਭੋਲਾ)-ਸਰਕਾਰੀ ਹਾਈ ਸਕੂਲ ਤਲਵੰਡੀ ਚੌਧਰੀਆਂ ਵਿਖੇ ਲੰਬੇ ਸਮੇਂ ਤੋਂ ਸਿੱਖਿਆ ਵਿਭਾਗ ਦੀ ਆਹੋ ਬਣ ਗਈ ਨੂੰ ਸਮਰਪਿਤ ਸਾਇੰਸ ਮਿਸਟੈੱ੍ਰਸ ਸੁਖਵਿੰਦਰ ਕੌਰ ਦੀ ਸੇਵਾਮੁਕਤੀ ਮੌਕੇ ਇੱਕ ਪ੍ਰਭਾਵਸ਼ਾਲੀ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਉਨ੍ਹਾਂ ਦੇ ਪਤੀ ਭਲਵਾਨ ਬਲਕਾਰ ਸਿੰਘ ਹਰਨਾਮਪੁਰ ਪ੍ਰਧਾਨ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਕਬੱਡੀ ਕਲੱਬ ਸੁਲਤਾਨਪੁਰ ਲੋਧੀ ਅਤੇ ਪਰਿਵਾਰਕ ਮੈਂਬਰ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਸਮਾਗਮ ਦੀ ਸ਼ੁਰੂਆਤ ਮੌਕੇ ਸਕੂਲ ਦੇ ਪਿ੍ੰਸੀਪਲ ਸ਼ਸ਼ੀ ਕੁਮਾਰ, ਗ੍ਰਾਮ ਪੰਚਾਇਤ ਤਲਵੰਡੀ ਚੌਧਰੀਆਂ ਦੇ ਸਰਪੰਚ, ਬਲਵਿੰਦਰ ਸਿੰਘ, ਅਤੇ 'ਆਪ' ਆਗੂ ਬੀਬੀ ਗੁਰਵਿੰਦਰ ਕੌਰ ਵੱਲੋਂ ਸੁਖਵਿੰਦਰ ਕੌਰ ਦੀ ਸਿੱਖਿਆ ਵਿਭਾਗ ਵਿਚ ਇਮਾਨਦਾਰੀ ਨਾਲ ਕੀਤੀ ਨਿਰਵਿਘਨ ਸੇਵਾ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੀ ਉਮਰ ਦਰਾਜ ਦੀ ਕਾਮਨਾ ਕੀਤੀ ਅਤੇ ਸਮੁੱਚੇ ਪਰਿਵਾਰ ਨੂੰ ਵਧਾਈ ਦਿੱਤੀ | ਸਟੇਜ ਸਕੱਤਰ ਦੀ ਭੂਮਿਕਾ ਅਮਰੀਕ ਸਿੰਘ (ਮੈਥ ਮਾਸਟਰ) ਨੇ ਬਾਖ਼ੂਬੀ ਨਿਭਾਈ | ਉਨ੍ਹਾਂ ਨੇ ਸੁਖਵਿੰਦਰ ਕੌਰ ਦੇ ਅਧਿਆਪਨ ਸਫ਼ਰ 'ਤੇ ਚਾਨਣਾ ਪਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਹਮੇਸ਼ਾ ਦਿਲ ਲਗਾ ਕੇ ਸੇਵਾ ਨਿਭਾਈ ਹੈ | ਅਵਤਾਰ ਸਿੰਘ ਸੰਧੂ, ਗੁਰਪ੍ਰੀਤ ਸਿੰਘ ਸਾਇੰਸ ਮਾਸਟਰ, ਰਮਨਦੀਪ ਕੌਰ ਨੇ ਵੀ ਸੰਬੋਧਨ ਕੀਤਾ ਅਤੇ ਨਿਰਵਿਘਨ ਸੇਵਾ ਮੁਕਤੀ ਤੇ ਵਧਾਈ ਦਿੱਤੀ | ਸਭਿਆਚਾਰਕ ਵੰਨਗੀਆਂ ਵਿਚ ਬੱਚਿਆਂ ਵੱਲੋਂ ਨਾਚ ਪੇਸ਼ ਕਰਕੇ ਮਾਹੌਲ ਨੂੰ ਖ਼ੁਸ਼ਨੁਮਾ ਬਣਾ ਦਿੱਤਾ ਗਿਆ | ਅਖੀਰ ਵਿਚ ਸੁਖਵਿੰਦਰ ਕੌਰ ਨੇ ਸਮੂਹ ਸਟਾਫ਼ ਅਤੇ ਵਿਦਾਇਗੀ ਪਾਰਟੀ ਲਈ ਸਭ ਦਾ ਧੰਨਵਾਦ ਕਰਦਿਆਂ ਸਕੂਲ ਪ੍ਰਤੀ ਆਪਣੇ ਮੋਹ ਦੇ ਪ੍ਰਗਟਾਵੇ ਵਜੋਂ 1,10,000 ਰੁਪਏ (ਇੱਕ ਲੱਖ ਦਸ ਹਜ਼ਾਰ) ਦੀ ਰਾਸ਼ੀ ਸਕੂਲ ਦੀ ਭਲਾਈ ਲਈ ਦਾਨ ਵਜੋਂ ਭੇਂਟ ਕੀਤੀ | ਇਸ ਮੌਕੇ ਲੈਕਚਰਾਰ ਰਣਜੀਤ ਕੌਰ, ਦਵਿੰਦਰ ਸਿੰਘ, ਬਲਵੀਰ ਕੌਰ, ਸੰਦੀਪ ਕੌਰ, ਨਵਜੋਤ ਕੌਰ, ਪਰਵਿੰਦਰ ਕੌਰ, ਮਨਪ੍ਰੀਤ ਕੌਰ, ਮਿਸ ਮਨੂ, ਸੰਤੋਖ ਸਿੰਘ, ਅਤੇ ਚਰਨਜੀਤ ਸਿੰਘ ਸਮੇਤ ਸਮੂਹ ਸਟਾਫ਼ ਹਾਜ਼ਰ ਸੀ |

ਪਿਛਲੀ ਖ਼ਬਰ ਵਿਸ਼ਵ ਵਾਤਾਵਰਨ ਦਿਵਸ ਮੌਕੇ ਸੰਤ ਸੀਚੇਵਾਲ ਦਾ ਖਿਡਾਰੀਆਂ ਨੂੰ ਤੋਹਫ਼ਾ <br/> ਅਗਲੀ ਖ਼ਬਰ ਬੇਗਮਪੁਰਾ ਰੈਲੀ ਰਾਹੀਂ 2027 ਦੀ ਚੋਣ ਜੰਗ ਦਾ ਬਿਗੁਲ ਵਜਾਏਗਾ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ: ਜੱਥੇ. ਮੁਖ਼ਤਿਆਰ ਸਿੰਘ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।