28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਅਲਾਇੰਸ ਕਲੱਬ ਕਪੂਰਥਲਾ ਰਾਇਲ ਨੇ ਭਵਾਨੀਪੁਰ ਸਕੂਲ ਵਿਖੇ ਗਮਲੇ ਤੇ ਕੂੜਾਦਾਨ ਕੀਤੇ ਭੇਟ

ਅਜੀਤ ਡੈਸਕ 08-06-2026
ਕਪੂਰਥਲਾ, 7 ਜੂਨ (ਸਡਾਨਾ)-ਅਲਾਇੰਸ ਕਲੱਬ ਕਪੂਰਥਲਾ ਰਾਇਲ ਵਲੋਂ ਸਮਾਜ ਸੇਵਾ ਦੇ ਕਾਰਜਾਂ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਵਾਨੀਪੁਰ ਵਿਖੇ ਬੂਟੇ ਲਗਾਉਣ ਲਈ ਗਮਲੇ ਅਤੇ ਸਫ਼ਾਈ ਵਿਵਸਥਾ ਲਈ ਕੂੜੇ ਦਾਨ ਭੇਟ ਕੀਤੇ ਗਏ | ਪਿਆਰਾ ਸਿੰਘ ਥਿੰਦ ਅਤੇ ਚਾਰਟਰਡ ਪ੍ਰਧਾਨ ਬਾਵਾ ਹਰਪਾਲ ਸਿੰਘ ਪ੍ਰੋਜੈਕਟ ਚੇਅਰਮੈਨ ਜਸਵੰਤ ਸਿੰਘ ਕੌੜਾ ਦੀ ਅਗਵਾਈ ਹੇਠ 8ਵੀਂ, 10ਵੀਂ ਤੇ 12ਵੀਂ ਜਮਾਤ ਦੇ ਨਤੀਜਿਆਂ ਵਿਚ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਬੱਚਿਆਂ ਨੂੰ ਕਲੱਬ ਵਲੋਂ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਡਾ. ਐਚ.ਐਲ. ਮਹਿਮੀ ਨੇ ਸਿਹਤ ਸੰਭਾਲ ਮੁਹਿੰਮ ਤਹਿਤ ਹਾਜ਼ਰਾਂ ਨੂੰ ਗਰਮੀ ਦੇ ਮੌਸਮ ਦੌਰਾਨ ਪਾਣੀ ਦੀ ਘਾਟ ਤੋਂ ਬਚਣ ਲਈ ਜਾਗਰੂਕ ਕੀਤਾ | ਇਸ ਮੌਕੇ ਬਾਵਾ ਹਰਪਾਲ ਸਿੰਘ, ਪਿਆਰਾ ਸਿੰਘ ਥਿੰਦ, ਨਿਰਮਲਜੀਤ ਸਿੰਘ, ਮੱਸਾ ਸਿੰਘ, ਚਰਨਜੀਤ ਸਿੰਘ, ਪਲਵਿੰਦਰ ਸਿੰਘ ਤੋਂ ਇਲਾਵਾ ਸਕੂਲ ਪਿ੍ੰਸੀਪਲ ਮੈਡਮ ਨਿਸ਼ਾ, ਸਰਪੰਚ ਚਰਨਜੀਤ ਸਿੰਘ ਬਾਜਵਾ, ਗੋਬਿੰਦਰ ਸਿੰਘ, ਪਲਵਿੰਦਰ ਸਿੰਘ, ਅਮਰਜੀਤ ਕੌਰ ਕੌੜਾ, ਜਤਿੰਦਰ ਸਿੰਘ, ਹਰਪ੍ਰੀਤ ਕੌਰ, ਅਮਨਦੀਪ ਕੌਰ, ਪੂਜਾ ਕੌਂਡਲ, ਅਵਤਾਰ ਸਿੰਘ, ਪਾਰਸ ਧੀਰ, ਅਨਮੋਲ ਸਹੋਤਾ, ਤਜਿੰਦਰ ਕੌਰ, ਸੁਖਜੀਤ ਕੌਰ, ਹਰਪ੍ਰੀਤ ਕੌਰ, ਇੰਦਰਜੀਤ ਸਿੰਘ, ਤਜਿੰਦਰ ਕੌਰ, ਪ੍ਰੀਆ ਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਹੈਰੋਇਨ ਸਮੇਤ ਦੋ ਵਿਅਕਤੀ ਕਾਬੂ <br/> ਅਗਲੀ ਖ਼ਬਰ ਵੱਖ-ਵੱਖ ਥਾੲੀਂ ਬੇਰੁਜ਼ਗਾਰ ਸਹਾਇਕ ਲਾਈਨਮੈਨਾਂ 'ਤੇ ਕੀਤੇ ਪੁਲਿਸ ਤਸ਼ੱਦਦ ਦੀ ਸਖ਼ਤ ਨਿਖੇਧੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।