28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਹੈਰੋਇਨ ਸਮੇਤ ਦੋ ਵਿਅਕਤੀ ਕਾਬੂ <br/>

ਅਜੀਤ ਡੈਸਕ 08-06-2026
ਸੁਭਾਨਪੁਰ, 7 ਜੂਨ (ਸਤਨਾਮ ਸਿੰਘ)-ਥਾਣਾ ਸੁਭਾਨਪੁਰ ਦੀ ਪੁਲਿਸ ਵੱਲੋਂ ਗਸ਼ਤ ਦੌਰਾਨ ਦੋ ਵਿਅਕਤੀਆਂ ਨੂੰ ਕਥਿਤ ਤੌਰ ਤੇ ਹੈਰੋਇਨ ਸਮੇਤ ਕਾਬੂ ਕਰਨ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਥਾਣਾ ਸੁਭਾਨਪੁਰ ਦੇ ਐੱਸ.ਐਚ.ਓ. ਅਜੇਪਾਲ ਸਿੰਘ ਬਾਠ ਸਿੰਘ ਨੇ ਦੱਸਿਆ ਕਿ ਏ.ਐੱਸ.ਆਈ. ਸੁਖਦੇਵ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਕਰ ਰਹੇ ਸਨ ਤਾਂ ਜਦੋਂ ਪੁਲਿਸ ਪਾਰਟੀ ਪਿੰਡ ਹਮੀਰਾ ਦੇ ਕੋਲ ਮੌਜੂਦ ਸਨ ਤਾਂ ਬੰਦ ਪਈ ਹਵੇਲੀ ਦੇ ਨਜ਼ਦੀਕ ਸਾਹਮਣੇ ਤੋਂ ਦੋ ਵਿਅਕਤੀ ਆਉਂਦੇ ਦਿਖਾਈ ਦਿੱਤੇ | ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਏ ਤੇ ਦੋਨਾਂ ਵਿਚੋਂ ਇਕ ਵਿਅਕਤੀ ਨੇ ਆਪਣੀ ਜੇਬ ਵਿਚੋਂ ਇਕ ਵਜ਼ਨਦਾਰ ਲਿਫ਼ਾਫ਼ਾ ਕੱਢ ਕੇ ਘਾਸ ਫੂਸ ਦੇ ਵਿਚ ਸੁੱਟ ਕੇ ਤੇਜ ਕਦਮੀ ਬੰਦ ਪਈ ਹਵੇਲੀ ਵੱਲ ਨੂੰ ਤੁਰ ਪਏ | ਜਿਨ੍ਹਾਂ ਨੂੰ ਤੁਰੰਤ ਕਾਬੂ ਕਰਕੇ ਸੁੱਟੇ ਹੋਏ ਲਿਫ਼ਾਫ਼ੇ ਦੀ ਜਦੋਂ ਜਾਂਚ ਕੀਤੀ ਗਈ ਤਾਂ ਉਸ ਦੇ ਵਿਚੋਂ 15 ਗ੍ਰਾਮ ਹੈਰੋਇਨ ਬਰਾਮਦ ਹੋਈ | ਕਾਬੂ ਕੀਤੇ ਗਏ ਵਿਅਕਤੀਆਂ ਨੇ ਵਾਰੋ ਵਾਰੀ ਆਪਣਾ ਨਾਂਅ ਦਿਲਬਰ ਸਿੰਘ ਪੁੱਤਰ ਹੁਕਮ ਤੇ ਸੁਰਜੀਤ ਸਿੰਘ ਪੁੱਤਰ ਵੈਦ ਸਿੰਘ ਦੋਨੋਂ ਵਾਸੀ ਪਿੰਡ ਹਮੀਰਾ ਥਾਣਾ ਸੁਭਾਨਪੁਰ ਦੱਸਿਆ | ਦੋਨਾਂ ਕਥਿਤ ਦੋਸ਼ੀਆਂ ਦੇ ਖ਼ਿਲਾਫ਼ ਥਾਣਾ ਸੁਭਾਨਪੁਰ ਵਿਖੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ |

ਪਿਛਲੀ ਖ਼ਬਰ ਪਾਵਰਕਾਮ ਦਫ਼ਤਰ ਦੇ ਬਾਹਰ ਨੌਜਵਾਨ ਉੱਪਰ ਹੋਏ ਲਾਠੀਚਾਰਜ ਦੀ ਟੀ.ਐਸ.ਯੂ. ਨੇ ਕੀਤੀ ਨਿੰਦਾ ਅਗਲੀ ਖ਼ਬਰ ਅਲਾਇੰਸ ਕਲੱਬ ਕਪੂਰਥਲਾ ਰਾਇਲ ਨੇ ਭਵਾਨੀਪੁਰ ਸਕੂਲ ਵਿਖੇ ਗਮਲੇ ਤੇ ਕੂੜਾਦਾਨ ਕੀਤੇ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।