ਸੁਲਤਾਨਪੁਰ ਲੋਧੀ, 9 ਜੂਨ (ਨਰੇਸ਼ ਹੈਪੀ)-ਪੰਜਾਬ ਕਾਂਗਰਸ ਦੇ ਪ੍ਰਧਾਨ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਿਰਦੇਸ਼ਾਂ 'ਤੇ ਅੱਜ ਸੁਲਤਾਨਪੁਰ ਲੋਧੀ ਵਿਖੇ ਪੀ.ਪੀ.ਸੀ. ਅਬਜ਼ਰਵਰ ਸ੍ਰੀ ਪੰਕਜ ਕਿਰਪਾਲ ਦੀ ਅਗਵਾਈ ਤੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਸਾਬਕਾ ਵਿਧਾਇਕ ਨਵਤੇਜ ਸਿੰਘ ਦੀ ਨਿਗਰਾਨੀ ਵਿਚ ਸੁਲਤਾਨਪੁਰ ਲੋਧੀ ਦੇ ਬੂਥ ਇੰਚਾਰਜਾਂ (ਬੀ.ਐਲ.ਏ-2) ਦੀ ਵਿਸ਼ੇਸ਼ ਮੀਟਿੰਗ ਕੀਤੀ ਗਈ ਤੇ ਹਲਕਾ ਕਾਂਗਰਸ ਦੀ ਕਾਮਯਾਬੀ ਲਈ ਅਗਲੇਰੀ ਗਤੀਵਿਧੀਆਂ ਦੇ ਵਿਸ਼ੇ ਵਿਚ ਅਹਿਮ ਵਿਚਾਰਾਂ ਕੀਤੀਆਂ ਗਈਆਂ | ਇਸ ਮੌਕੇ ਕਾਂਗਰਸ ਪਾਰਟੀ ਦੀ ਪੀ.ਪੀ.ਸੀ. ਅਬਜ਼ਰਵਰ ਪੰਕਜ ਕਿਰਪਾਲ ਨੇ ਆਪਣੇ ਸੰਬੋਧਨ ਵਿਚ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਕੰਮ ਕਰਨ ਤੇ ਭਾਰਤ ਚੋਣ ਕਮਿਸ਼ਨ ਵੱਲੋਂ ਸੂਬੇ ਭਰ ਵਿਚ ਵੋਟਰਾਂ ਦੀ ਵਿਸ਼ੇਸ਼ ਸੰਖੇਪ ਸੁਧਾਈ (ਐਸ.ਆਈ.ਆਰ.) ਅਧੀਨ ਚੱਲ ਰਹੀ ਮੁਹਿੰਮ ਤਹਿਤ ਯੋਗ ਵੋਟਰਾਂ ਦੀਆਂ ਵੋਟਾਂ ਸਬੰਧੀ ਨਿਗਰਾਨੀ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਪ੍ਰੀ-ਮੈਪਿੰਗ ਸਮੇਂ ਯੋਗ ਵੋਟਰਾਂ ਦੀਆਂ ਵੋਟਾਂ ਨਾ ਕੱਟੀਆਂ ਜਾਣ ਤੇ ਗੈਰ ਵਸਨੀਕਾਂ ਦੀਆਂ ਵੋਟਾਂ ਨਵੀਆਂ ਨਾ ਬਣਨ | ਇਸ ਵੱਲ ਵੀ ਉਚੇਚੇ ਤੌਰ 'ਤੇ ਧਿਆਨ ਦਿੱਤਾ ਜਾਵੇ | ਉਨ੍ਹਾਂ ਸਮੂਹ ਬੂਥ ਇੰਚਾਰਜਾਂ ਨੂੰ ਅਪੀਲ ਕੀਤੀ ਕਿ ਆਪਣੇ ਹਲਕੇ ਦੇ ਬੀ.ਐਲ.ਓ. ਨਾਲ ਇਸ ਸਬੰਧੀ ਰਾਬਤਾ ਕਾਇਮ ਰੱਖਿਆ ਜਾਵੇ | ਉਨ੍ਹਾਂ ਕਿਹਾ ਕਿ ਆਉਣ ਵਾਲੀਆਂ 2027 ਦੀਆਂ ਚੋਣਾਂ ਦੇ ਮੱਦੇ ਨਜ਼ਰ ਸਾਨੂੰ ਸਭ ਨੂੰ ਰਲ ਮਿਲ ਕੇ ਇੱਕਜੁੱਟਤਾ ਨਾਲ ਪਾਰਟੀ ਦੀ ਮਜ਼ਬੂਤੀ ਲਈ ਗਤੀਵਿਧੀਆਂ ਨੂੰ ਤੇਜ਼ ਕੀਤਾ ਜਾਵੇ | ਇਸ ਮੌਕੇ ਹਲਕਾ ਸੁਲਤਾਨਪੁਰ ਲੋਧੀ ਤੋਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਅਬਜ਼ਰਵਰ ਪੰਕਜ ਕਿਰਪਾਲ ਦੇ ਸੁਲਤਾਨਪੁਰ ਲੋਧੀ ਪਹੁੰਚਣ ਤੇ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਸਾਡੇ ਵੱਲੋਂ ਵੱਡੀ ਪੱਧਰ ਤੇ ਹਲਕੇ ਅੰਦਰ ਲੋਕਾਂ ਨਾਲ ਰਾਬਤਾ ਕਾਇਮ ਕਰਕੇ 2027 ਦੀਆਂ ਚੋਣਾਂ ਦੇ ਮੱਦੇ ਨਜ਼ਰ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਵਰਕਰਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ | ਉਨ੍ਹਾਂ ਸਮੂਹ ਵਰਕਰਾਂ ਨੂੰ ਅਪੀਲ ਕੀਤੀ ਕਿ ਵੋਟਾਂ ਦੀ ਐਸ ਆਈ ਆਰ ਰਾਹੀਂ ਹੋ ਰਹੀ ਸੁਧਾਈ ਸਬੰਧੀ ਪੂਰੀ ਮੁਸਤੈਦੀ ਨਾਲ ਨਿਗਰਾਨੀ ਕੀਤੀ ਜਾਵੇ ਤਾਂ ਜੋ ਯੋਗ ਵੋਟਾਂ ਨੂੰ ਬਰਕਰਾਰ ਰੱਖਿਆ ਜਾ ਸਕੇ | ਇਸ ਮੌਕੇ ਗੁਰਿੰਦਰਪਾਲ ਸਿੰਘ ਭੁੱਲਰ ਬਲਾਕ ਪ੍ਰਧਾਨ, ਨਰਿੰਦਰ ਸਿੰਘ ਪੰਨੂ ਸ਼ਹਿਰੀ ਪ੍ਰਧਾਨ, ਕੁਲਬੀਰ ਸਿੰਘ ਖੈੜਾ ਦੋਨਾਂ, ਸਾਬਕਾ ਸਰਪੰਚ ਮਹਿੰਦਰਪਾਲ ਸਿੰਘ, ਸਾਬਕਾ ਸੰਮਤੀ ਬਲਦੇਵ ਸਿੰਘ ਰੰਗੀਲਪੁਰ, ਗੁਰਪ੍ਰੀਤ ਸਿੰਘ ਫ਼ੌਜੀ ਕਲੋਨੀ, ਸਾਹਿਬ ਸਿੰਘ ਭੁੱਲਰ ਨੰਬਰਦਾਰ ਮੰਡ ਅੱਲੂਵਾਲ, ਰਮੇਸ਼ ਡਡਵਿੰਡੀ ਸਾਬਕਾ ਜ਼ਿਲ੍ਹਾ ਪ੍ਰਧਾਨ, ਮਨਪ੍ਰੀਤ ਸਿੰਘ ਬੂਹ, ਸ਼ਿੰਦਰ ਸਿੰਘ ਸਾਬਕਾ ਸਰਪੰਚ ਬੂਸੋਵਾਲ, ਗੁਰਮੇਲ ਸਿੰਘ ਚਾਹਲ, ਸਾਬਕਾ ਮੀਤ ਪ੍ਰਧਾਨ ਜਗਪਾਲ ਸਿੰਘ ਚੀਮਾ, ਯੂਥ ਆਗੂ ਮੋਨੂੰ ਭੰਡਾਰੀ, ਨਰੇਸ਼ ਕੋਹਲੀ, ਦਵਿੰਦਰ ਕੁਮਾਰ ਡੀ.ਕੇ, ਪਰਮਜੀਤ ਸਿੰਘ ਜੱਬੋਵਾਲ, ਸਾਬਕਾ ਸਰਪੰਚ ਪਰਮਿੰਦਰ ਸਿੰਘ ਰਾਮਪੁਰ ਜਗੀਰ, ਹਰਜਿੰਦਰ ਸਿੰਘ ਜਿੰਦਾ ਵਾਈਸ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਮਾਸਟਰ ਨਿਰਮਲ ਸਿੰਘ ਸ਼ੇਰਪੁਰ ਦੋਨਾਂ, ਹਰਨੇਕ ਸਿੰਘ ਵਿਰਦੀ, ਬਾਬਾ ਅਜੀਤ ਸਿੰਘ ਕਾਲਰੂ, ਗਗਨਜੀਤ ਬਾਜਵਾ ਸਾਬਕਾ ਸੰਮਤੀ ਮੈਂਬਰ, ਰਵੀਪਾਲ ਸਿੰਘ ਦੀਪੇਵਾਲ, ਸਾਬਕਾ ਸੰਮਤੀ ਮੈਂਬਰ ਸੁਰਜੀਤ ਸਿੰਘ ਸੱਧੂਵਾਲ, ਰੁਪਿੰਦਰ ਸੇਠੀ, ਵਿਕੀ ਟੌਹੜਾ, ਅਮਰਜੀਤ ਸਿੰਘ ਹੀਰਾ ਕਬੀਰਪੁਰ, ਅਮਰਜੀਤ ਸਿੰਘ ਨੰਬਰਦਾਰ ਫ਼ੌਜੀ ਕਲੋਨੀ, ਸੁਖਜਿੰਦਰ ਸਿੰਘ ਕਬੀਰਪੁਰ, ਭਗਵੰਤ ਸਿੰਘ ਵਿਰਕ, ਬਲਜਿੰਦਰ ਸਿੰਘ ਪੀਏ ਆਦਿ ਸਮੇਤ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ |