01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਗਰੀਬ ਲੋਕਾਂ ਨੂੰ ਦਿੱਤੇ ਜਾਂਦੇ ਸਿਲੰਡਰਾਂ ਦੀ ਗਿਣਤੀ ਘਟਾਉਣ ਕਾਰਨ ਲੋਕਾਂ 'ਚ ਰੋਸ-ਜਗਜੀਤ ਸਿੰਘ ਸ਼ੰਮੀ

ਅਜੀਤ ਡੈਸਕ 10-06-2026
ਕਪੂਰਥਲਾ, 9 ਜੂਨ (ਵਿ.ਪ੍ਰ.)-ਸ਼ੋ੍ਰਮਣੀ ਅਕਾਲੀ ਦਲ ਦੀ ਪੀ.ਏ.ਸੀ. ਦੇ ਮੈਂਬਰ ਜਥੇ. ਜਗਜੀਤ ਸਿੰਘ ਸ਼ੰਮੀ ਨੇ ਕੇਂਦਰ ਸਰਕਾਰ ਵਲੋਂ ਘਰੇਲੂ, ਕਮਰਸ਼ੀਅਲ, ਗੈਸ ਸਿਲੰਡਰਾਂ, ਪੈਟਰੋਲ ਤੇ ਡੀਜ਼ਲ ਦੇ ਰੇਟਾਂ ਵਿਚ ਕੀਤੇ ਗਏ ਵਾਧੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਜੰਗ ਦਾ ਬਹਾਨਾ ਲਗਾ ਕੇ ਹਰ ਤਰ੍ਹਾਂ ਦੀਆਂ ਵਸਤੂਆਂ ਮਹਿੰਗੀਆਂ ਕਰ ਰਹੀ ਹੈ | ਉਨ੍ਹਾਂ ਸਰਕਾਰ ਵਲੋਂ ਗਰੀਬ ਲੋਕਾਂ ਨੂੰ ਸਾਲਾਨਾ ਦਿੱਤੇ ਜਾਂਦੇ 12 ਸਿਲੰਡਰ ਘਟਾ ਕੇ ਉਨ੍ਹਾਂ ਦੀ ਗਿਣਤੀ 8 ਤੇ ਬਾਅਦ ਵਿਚ ਘਟਾ ਕੇ 4 ਕੀਤੇ ਜਾਣ ਦਾ ਵੀ ਸਖ਼ਤ ਨੋਟਿਸ ਲਿਆ ਤੇ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਨਾਲ ਗਰੀਬ ਵਰਗ ਦੇ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਨੇ ਸਿਲੰਡਰ ਘਟਾਉਣ ਦਾ ਫੈਸਲਾ ਲੈ ਕੇ ਗਰੀਬ ਲੋਕਾਂ ਨਾਲ ਮਜ਼ਾਕ ਕੀਤਾ ਹੈ |

ਪਿਛਲੀ ਖ਼ਬਰ ਮਾਨ ਸਰਕਾਰ ਵਲੋਂ ਭੇਜੀ ਗਈ 15ਵੀਂ ਤੀਰਥ ਯਾਤਰਾ ਬੱਸ ਪਿੰਡ ਢੱਕ ਪੰਡੋਰੀ ਤੋਂ ਹੋਈ ਰਵਾਨਾ <br/> ਅਗਲੀ ਖ਼ਬਰ ਕਾਂਗਰਸ ਪਾਰਟੀ ਵੱਲੋਂ ਬੂਥ ਇੰਚਾਰਜਾਂ ਦੀ ਹੋਈ ਭਰਵੀਂ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।