ਖਲਵਾੜਾ, 9 ਜੂਨ (ਮਨਦੀਪ ਸਿੰਘ ਸੰਧੂ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਚਲਾਈ ਗਈ ਬਜ਼ੁਰਗਾ ਵਾਸਤੇ ਫ਼ਰੀ ਤੀਰਥ ਯਾਤਰਾ ਵਾਰੇ ਐਸ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸਰਪੰਚ ਵਿਜੈ ਕੁਮਾਰ ਪੰਡੋਰੀ ਨੇ ਦੱਸਿਆ ਹੈ ਕਿ ਸਰਕਾਰ ਵੱਲੋਂ ਚਲਾਈ ਗਈ ਬਜ਼ੁਰਗਾ ਵਾਸਤੇ ਫ਼ਰੀ ਤੀਰਥ ਯਾਤਰਾ ਬਹੁਤ ਹੀ ਵਧੀਆ ਅਤੇ ਸ਼ਲਾਘਾ ਯੋਗ ਕਦਮ ਹੈ | ਅੱਜ ਤੱਕ ਕਿਸੇ ਵੀ ਸਰਕਾਰ ਨੇ ਇਹੋ ਜਿਹੇ ਉਪਰਾਲੇ ਹੀ ਕਿਤੇ ਜੋ ਬਜ਼ੁਰਗ ਘਰਾਂ ਵਿਚ ਬੈਠੇ ਕਿਸੇ ਦੇ ਮੂੰਹ ਵੱਲ ਦੇਖਦੇ ਰਹਿੰਦੇ ਸੀ ਕਿ ਕੋਈ ਸਾਨੂੰ ਬਾਜ਼ਾਰ ਤਕ ਹੀ ਘੁਮਾਉਣ ਲੈ ਜਾਵੇ | ਅੱਜ ਉਨ੍ਹਾਂ ਨੂੰ ਸਰਕਾਰ ਵੱਲੋਂ ਤੀਰਥ ਯਾਤਰਾ ਤੇ ਜਾਣ ਲਈ ਫ਼ਰੀ ਬੱਸਾਂ ਲੱਗਾ ਦਿੱਤੀਆਂ, ਜਿਸ ਨਾਲ ਬਜ਼ੁਰਗਾਂ ਵਿਚ ਖ਼ੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ | ਅੱਜ ਪਿੰਡ ਢੱਕ ਪੰਡੋਰੀ ਤੋਂ ਵੀ 15 ਵੀਂ ਤੀਰਥ ਯਾਤਰਾ ਭੇਜੀ ਗਈ ਜਿਸ ਵਿਚ 30 ਦੇ ਕਰੀਬ ਬੀਬੀਆਂ ਤੇ ਬੰਦਿਆਂ ਨੂੰ ਪਿੰਡ ਦੀ ਗ੍ਰਾਮ ਪੰਚਾਇਤ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਅਤੇ ਸਰਪੰਚ ਵਿਜੈ ਕੁਮਾਰ ਪੰਡੋਰੀ ਵੱਲੋਂ ਮਾਨ ਸਰਕਾਰ ਦਾ ਧੰਨਵਾਦ ਕੀਤਾ | ਇਸ ਮੌਕੇ ਸਰਪੰਚ ਵਿਜੈ ਕੁਮਾਰ ਪੰਡੋਰੀ, ਬਲਵਿੰਦਰ ਪਾਲ ਪੰਚ, ਪ੍ਰਧਾਨ ਮਹਿੰਦਰ ਪਾਲ, ਮੋਹਨ ਲਾਲ ਪੰਚ, ਧਨਪਤ ਰਾਏ, ਅਜੀਤ ਰਾਮ, ਸਤਪਾਲ, ਰੂਪਲਾਲ, ਦਲਵੀਰ ਗੱਗੀ, ਮਨੋਜ ਕੁਮਾਰ, ਸੁਰਿੰਦਰ ਕੁਮਾਰ ਬਾਈ, ਡਾਕਟਰ ਸੋਨੂੰ, ਗੀਤਾ ਰਾਣੀ, ਕੰਤਾ ਰਾਣੀ ਤੇ ਸੁਰਜੀਤ ਕੌਰ ਆਦਿ ਹਾਜ਼ਰ ਸਨ |